ਆਮ ਆਦਮੀ ਪਾਰਟੀ ਦੀ ਸੁਨਾਮੀ 'ਚ ਡੁੱਬੇ 4 ਮੁੱਖ ਮੰਤਰੀ

ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਚ ਦਿੱਲੀ ਮਾਡਲ ਲਿਆਉਣ ਦੀ ਤਿਆਰੀ...

ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਆਪਣੀ ਜਿੱਤ ਪੱਕੀ ਕਰ ਲਈ ਹੈ। ਆਮ ਆਦਮੀ ਪਾਰਟੀ ਦੇ ਸੀਐੱਮ ਚਿਹਰੇ ਭਗਵੰਤ ਮਾਨ ਨੇ ਹੀ ਵੱਡੀ ਜਿੱਤ ਹਾਸਿਲ ਕੀਤੀ ਹੈ। ਪੰਜਾਬ ਦੀ ਜਿੱਤ ਦੇ ਨਾਲ ਹੀ ਅਰਵਿੰਦ ਕੇਜਰੀਵਾਲ ਨੇ ਵੀ ਪੰਜਾਬ ਚ ਦਿੱਲੀ ਮਾਡਲ ਲਿਆਉਣ ਦੀ ਤਿਆਰੀ ਕਰ ਲਈ ਹੈ। ਆਮ ਆਦਮੀ ਪਾਰਟੀ ਨੇ ਜਿਥੇ ਲੋਕ ਚ ਆਪਣੀ ਵਿਸ਼ਵਾਸ਼ ਪੈਦਾ ਕਿਥੇ ਓਥੇ ਕਈ ਵਡੇ ਸਿਆਸੀ ਚਿਹਰੇ ਐਸੀ ਵੀ ਹਨ ਜਿਹਨਾਂ ਨੂੰ ਇਸ ਵਾਰ ਹਰ ਦਾ ਸਾਹਮਣਾ ਕਰਨੀਆਂ ਪਿਆ। ਪੰਜਾਬ ਵਿਧਾਨ ਸਭ ਚੋਣਾਂ 2022 ਚ ਇਸ ਵਾਰ 4 ਮੁੱਖ ਮੰਤਰੀਆਂ ਨੇ ਆਪਣੀ ਕਿਸ ਅਜ਼ਮਾਈ ਪਰ ਓਹਨਾ ਨੂੰ ਹਾਰ ਦਾ ਸਾਹਮਣਾ ਕਰਨ ਪਿਆ ਹੈ।  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ , ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਕਾਸ਼ ਸਿੰਘ ਬਾਦਲ ਜੋ ਪਹਿਲਾ ਪੰਜਾਬ ਦੀ ਡੋਰ ਆਪਣੇ ਹਥ ਚ ਸੰਭਾਲ ਚੁਕੇ ਸਨ ਪਰ ਇਸ ਵਾਰ ਉਨ੍ਹਾਂ ਨੂੰ ਆਪਣੇ ਹੀ ਚੋਣ ਘਰ ਤੋਂ ਹਾਰ ਮਿਲੀ ਹੈ। 

ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਕਿ 1997 ਤੋਂ ਲਗਾਤਾਰ ਜਿੱਤ ਹਾਸਿਲ ਕਰ ਰਹੇ ਸਨ ਇਸ ਵਾਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਚਰਨਜੀਤ ਸਿੰਘ ਚੰਨੀ ਇਸ ਵਾਰ ਚਮਕੌਰ ਸਾਹਿਬ ਅਤੇ ਬਰਨਾਲਾ ਭਦੌੜ ਤੋਂ ਆਪਣੀ ਕਿਸਮਤ ਅਜ਼ਮਾ ਰਹੇ ਸਨ ਪਰ ਦੋਨੋ ਹੀ ਹਲਕਿਆਂ ਤੋਂ ਸੀਐਮ ਚੰਨੀ ਨੂੰ ਹਾਰ ਮਿਲੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਪਾਰਟੀ ਤੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਪੰਜਾਬ ਲੋਕ ਕਾਂਗਰਸ ਬਣਾਈ ਤੇ ਇਸ ਵਾਰ ਉਹ ਭਾਜਪਾ ਨਾਲ ਮਿਲ ਕ ਚੋਣ ਮੈਦਾਨ 'ਚ ਉਤਰੇ ਸੀ ਪਰ ਕੈਪਟਨ ਅਮਰਿੰਦਰ ਸਿੰਘ ਨੂੰ 13 ਹਜਾਰ ਵੋਟਾਂ ਤੋਂ ਵੱਧ ਵੋਟਾਂ ਨਾਲ ਹਾਰ ਹੱਥ ਲਗੀ ਹੈ। 
ਰਾਜਿੰਦਰ ਕੌਰ ਭੱਠਲ ਜੋ ਕਿ ਲਹਿਰਾ ਗਾਗਾ ਤੋਂ ਇਸ ਵਾਰ ਚੋਣ ਮੈਦਾਨ 'ਚ ਸੀ। ਆਮ ਆਦਮੀ ਪਾਰਟੀ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ। 

Get the latest update about TRUE SCOOP NEWS, check out more about BHARATIYA JANATA PARTY, PUNJAB LOK CONGRESS, ELECTION RESULTS 2022 & SANJU KISAN MORCHA

Like us on Facebook or follow us on Twitter for more updates.