ਪੋਸ਼ਕ ਤੱਤਾਂ ਅਤੇ ਐਨਰਜੀ ਨਾਲ ਭਰਪੂਰ 4 ਡ੍ਰਾਈ ਫਰੂਟ ਜੋ ਬਿਮਾਰੀਆਂ ਤੋਂ ਬਚਾਉਣ 'ਚ ਕਰਨਗੇ ਮਦਦ

ਡ੍ਰਾਈ ਫਰੂਟਸ ਨੂੰ ਕਈ ਤਰੀਕਿਆਂ ਨਾਲ ਆਪਣੀ ਡਾਇਟ ਵਿੱਚ ਸ਼ਾਮਿਲ ਕਰ ਸਕਦੇ ਹਾਂ। ਜਿਵੇਂ ਕਿ ਹਲਵਾ, ਆਈਸਕ੍ਰੀਮ, ਖੀਰ, ਲੱਸੀ, ਦੁੱਧ । ਪਰ ਸਾਨੂੰ ਹਮੇਸ਼ਾ ਇਹ ਸਹੀ ਮਾਤਰਾ ਅਤੇ ਸਹੀ ਸਮੇਂ ਤੇ ਖਾਣੇ ਚਾਹੀਦੇ ਹਨ

ਡ੍ਰਾਈ ਫਰੂਟ ਬਹੁਤ ਸਾਰੇ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਨ੍ਹਾਂ ਨੂੰ ਖਾਣ ਨਾਲ ਸਾਨੂੰ ਕਈ ਤਰ੍ਹਾਂ ਦੇ ਨਿਊਟ੍ਰਿਸ਼ਨ ਮਿਲਦੇ ਹਨ ਅਤੇ ਅਸੀਂ ਪੂਰੇ ਦਿਨ ਅਸੀਂ ਚੁਸਤੀ ਅਤੇ ਐਨਰਜੀ ਮਹਿਸੂਸ ਕਰਦੇ ਹਾਂ। ਇਸਦੇ ਨਾਲ ਹੀ ਇਹ ਥਕਾਵਟ ਦੂਰ ਕਰਦੇ ਹਨ ਅਤੇ ਬਿਮਾਰੀਆਂ ਤੋਂ ਸਾਡਾ ਬਚਾਅ ਕਰਦੇ ਹਨ। ਇਹੀ ਕਾਰਨ ਹੈ ਕਿ ਹੈਲਥ ਐਕਸਪਰਟ ਵੀ ਸਾਨੂੰ ਡ੍ਰਾਈ ਫਰੂਟ ਖਾਣ ਦੀ ਸਲਾਹ ਦਿੰਦੇ ਹਨ। ਕਾਜੂ , ਬਦਾਮ ,ਅਖਰੋਟ ਅਤੇ ਪਿਸਤਾ ਅਜਿਹੇ ਡ੍ਰਾਈ ਫਰੂਟ ਹਨ ਜਿਨ੍ਹਾਂ ਨਾਲ ਸਾਨੂੰ ਅਣਗਿਣਤ ਫਾਇਦੇ ਹਨ।     

ਡ੍ਰਾਈ ਫਰੂਟ ਖਾਣ ਦੇ ਫਾਇਦੇ:
ਕਾਜੂ - ਕਾਜੂ ਦਿਲ ਲਈ ਬਹੁਤ ਹੀ ਫਾਇਦੇਮੰਦ ਹੈ। ਇਹ ਫੈਟ, ਕੈਲਸ਼ਿਅਮ,ਵਿਟਾਮਿਨ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦੇ ਹਨ। ਇਸ ਨੂੰ ਖਾਣ ਨਾਲ ਬਲੱਡ ਸਰਕੂਲੇਸ਼ਨ ਠੀਕ ਰਹਿੰਦਾ ਹੈ। ਕਾਜੂ ਵਿੱਚ ਮੋਜੂਦ ਐਂਟੀਆਕਸੀਡੈਂਟ ਸਾਡੀ ਇਮੁਨਿਟੀ ਵਧਾਉਂਦੇ ਹਨ। ਕਾਜੂ ਖਾਣ ਨਾਲ ਵਜਨ ਵੀ ਸਹੀ ਰਹਿੰਦਾ ਹੈ। ਇਹ ਕਲੇਸਟ੍ਰੋਲ ਨੂੰ ਵੀ ਕੰਟਰੋਲ ਵਿਚ ਰੱਖਦਾ ਹੈ, ਕਾਜੂ ਸਾਡੀ ਚਮੜੀ ਅਤੇ ਵਾਲ਼ਾ ਲਈ ਵੀ ਕਾਫੀ ਵਧੀਆ ਹੈ।    

ਬਦਾਮ - ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਬਦਾਮ ਵਿਚ ਪਾਏ ਜਾਣ ਵਾਲੇ ਪ੍ਰੋਟੀਨ, ਫੈਟ, ਕੈਲਸ਼ੀਅਮ ਅਤੇ ਜ਼ਿੰਕ ਸਰੀਰ ਨੂੰ ਕਈ ਰੋਗਾਂ ਤੋਂ ਬਚਾਉਂਦੇ ਹਨ। ਇਸ ਨਾਲ ਸਾਡੀ ਯਾਦ ਸ਼ਕਤੀ ਵੀ ਵਧਦੀ ਹੈ। ਬਦਾਮ ਖਾਣ ਨਾਲ ਭੁੱਖ ਘੱਟ ਲੱਗਦੀ ਹੈ, ਜਿਸ ਨਾਲ ਸਾਡੀ ਕੈਲੋਰੀ ਖਾਣ ਦੀ ਮਾਤਰਾ ਕੰਟਰੋਲ 'ਚ ਰਹਿੰਦੀ ਹੈ। ਬਦਾਮ ਸਾਡੇ ਵਜ਼ਨ ਨੂੰ ਘੱਟ ਕਰਨ ਵਿੱਚ ਮਦੱਦ ਕਰਦਾ ਹੈ। ਇਸ ਵਿਚ ਪਾਏ ਜਾਣ ਵਾਲੇ ਫਾਈਬਰ ਕਬਜ਼ ਨੂੰ ਦੂਰ ਕਰਦੇ ਹਨ। ਬਦਾਮ ਚਮੜੀ ਅਤੇ ਨਹੁੰਆ ਲਈ ਵੀ ਕਾਫੀ ਫਾਇਦੇਮੰਦ ਹੈ। 

ਅਖਰੋਟ -ਇਹ ਦੇਖਣ ਵਿੱਚ ਦਿਮਾਗ ਵਰਗਾ ਲੱਗਦਾ ਹੈ, ਇਹ ਸਾਡੇ ਦਿਮਾਗ ਲਈ ਬਹੁਤ ਵਧੀਆ ਹੈ। ਇਸ ਵਿੱਚ ਫਾਸਫੋਰਸ, ਕਾਪਰ, ਮੈਗਨੀਜ਼ ਵਰਗੇ ਪੋਸ਼ਕ ਤੱਤ ਹੁੰਦੇ ਹਨ। ਇਹ ਸਾਡੇ ਦਿਲ, ਦਿਮਾਗ ਅਤੇ ਕਲੇਸਟ੍ਰੋਲ ਲਈ ਬੜਾ ਲਾਭਦਾਇਕ ਹੈ। ਇਹ ਹੱਡੀਆਂ ਮਜਬੂਤ ਕਰਦਾ ਹੈ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ। ਅਖਰੋਟ ਪ੍ਰੇਗਨੈਂਟ ਔਰਤਾਂ ਲਈ ਬੜਾ ਵਧੀਆ ਹੈ। ਇਹ ਚੰਗੀ ਨੀਂਦ ਲਿਆਉਣ ਫਾਇਦੇਮੰਦ ਹੈ।

ਪਿਸਤਾ -ਪਿਸਤਾ ਫੈਟ ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ। ਇਸ ਵਿਚ ਮਿਨਰਲਸ ,ਵਿਟਾਮਿਨ ਅਤੇ ਫਾਈਬਰ ਕਾਫੀ ਮਾਤਰਾ ਵਿੱਚ ਹੁੰਦੇ ਹਨ। ਇਹ ਦਿਲ ਦੇ ਲਈ ਬੜਾ ਵਧੀਆ ਹੈ। ਇਹਨਾਂ ਵਿੱਚ ਪ੍ਰੋਟੀਨ ਜ਼ਿਆਦਾ ਅਤੇ ਕੈਲੋਰੀ ਘੱਟ ਹੁੰਦੀ ਹੈ। ਇਹ ਬਲੱਡ ਸ਼ੂਗਰ ਨੂੰ ਕੰਟਰੋਲ ਕਰਦਾ ਹੈ। ਇਹ ਖਾਣ ਵਿੱਚ ਵੀ ਸਵਾਦ ਹੁੰਦਾ ਹੈ।   

ਡ੍ਰਾਈ ਫਰੂਟ ਖਾਣ ਦੀ ਸਹੀ ਮਾਤਰਾ ਅਤੇ ਸਮਾਂ: 
ਅਸੀਂ ਇਨ੍ਹਾਂ ਡ੍ਰਾਈ ਫਰੂਟਸ ਨੂੰ ਕਈ ਤਰੀਕਿਆਂ ਨਾਲ ਆਪਣੀ ਡਾਇਟ ਵਿੱਚ ਸ਼ਾਮਿਲ ਕਰ ਸਕਦੇ ਹਾਂ। ਜਿਵੇਂ ਕਿ ਹਲਵਾ, ਆਈਸਕ੍ਰੀਮ, ਖੀਰ, ਲੱਸੀ, ਦੁੱਧ । ਪਰ ਸਾਨੂੰ ਹਮੇਸ਼ਾ ਇਹ ਸਹੀ ਮਾਤਰਾ ਅਤੇ ਸਹੀ ਸਮੇਂ ਤੇ ਖਾਣੇ ਚਾਹੀਦੇ ਹਨ। ਹਰ ਦਿਨ ਸਾਨੂੰ 2-3 ਕਾਜੂ, 4-5 ਬਦਾਮ, 1 ਅਖਰੋਟ ਅਤੇ 1-2 ਪਿਸਤਾ ਖਾਣੇ ਚਾਹੀਦੇ ਹਨ। ਡ੍ਰਾਈ ਫਰੂਟ ਖਾਣ ਦਾ ਸਹੀ ਸਮਾਂ ਸਵੇਰ ਦਾ ਹੈ। ਡ੍ਰਾਈ ਫਰੂਟ ਖਾਣ ਦੀ ਇਹ ਮਾਤਰਾ ਅਤੇ ਸਮੇਂ ਬਿਲਕੁਲ ਸਹੀ ਹਨ ਅਤੇ ਇਨ੍ਹਾਂ ਨੂੰ ਇਸ ਤਰੀਕੇ ਨਾਲ ਖਾਕੇ ਅਸੀਂ ਹਮੇਸ਼ਾ ਫਿੱਟ ਅਤੇ ਤੰਦਰੁਸਤ  ਮਹਿਸੂਸ ਕਰਾਂਗੇ ਅਤੇ ਸਾਨੂੰ ਪੂਰਾ ਦਿਨ ਐਨਰਜੀ ਮਿਲੇਗੀ ਤੇ ਥਕਾਵਟ ਦੂਰ ਰਹੇਗੀ।

ਇਸ ਤੋਂ ਇਲਾਵਾ ਅਸੀਂ ਡ੍ਰਾਈ ਫਰੂਟ ਨੂੰ ਏਅਰ ਟਾਈਟ ਡੱਬੇ ਵਿੱਚ ਸਟੋਰ ਕਰਕੇ ਖ਼ਰਾਬ ਹੋਣ ਤੋਂ ਬਚਾ ਸਕਦੇ ਹਾਂ ਅਤੇ ਲੰਬੇ ਸਮੇਂ ਤੱਕ ਇਹਨਾਂ ਦਾ ਇਸਤੇਮਾਲ ਕਰ ਸਕਦੇ ਹਾਂ। ਇਹਨਾਂ ਲਈ ਕੱਚ ਦੇ ਡੱਬੇ ਸਭ ਤੋਂ ਵਧੀਆ ਰਹਿੰਦੇ ਹਨ। ਇਸ ਕੰਟੇਨਰ ਨੂੰ 48 ਘੰਟੇ ਤੱਕ ਫਰਿੱਜ ਚ' ਰੱਖ ਦਿਉ ਅਤੇ ਫਿਰ ਇਸਨੂੰ ਠੰਡੀ ਜਾਂ ਅਜਿਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਜਿਥੇ ਸੂਰਜ ਦੀ ਰੋਸ਼ਨੀ ਨਾ ਜਾਂਦੀ ਹੋਏ। ਇਸ ਤਰ੍ਹਾਂ ਅਸੀਂ ਡ੍ਰਾਈ ਫਰੂਟ ਲੰਬੇ ਸਮੇਂ ਤੱਕ ਵਰਤੋਂ ਵਿਚ ਲਿਆ ਸਕਦੇ ਹਾਂ।

Get the latest update about ALMOND BENEFITS, check out more about DRY FRUITS FOR HEART, 4 DRY FRUITS GOOD FOR HEALTH, DRY FRUITS FOR GOOD HEALTH & KAJJU BENEFITS

Like us on Facebook or follow us on Twitter for more updates.