200 ਤੋਂ ਵੱਧ ਕੇਸਾਂ ਨੇ ਔਖੇ ਕੀਤੇ ਲੁਧਿਆਣਾ ਵਾਸੀਆਂ ਦੇ ਸਾਹ, ਬਾਕੀ ਜ਼ਿਲ੍ਹਿਆਂ ਦੀ ਜਾਣੋ ਕੋਰੋਨਾ ਅਪਡੇਟ

ਅੱਜ ਆਈ ਤਾਜ਼ਾ ਰਿਪੋਰਟ ਮੁਤਾਬਕ ਸੂਬੇ 'ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ 'ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 19015 ਹੋ ਚੁੱਕੇ ਹਨ। ਅੱਜ ਸੂਬੇ...

ਚੰਡੀਗੜ੍ਹ— ਅੱਜ ਆਈ ਤਾਜ਼ਾ ਰਿਪੋਰਟ ਮੁਤਾਬਕ ਸੂਬੇ 'ਚ ਅੱਜ ਨਵੇਂ ਕੇਸ ਆਉਣ ਨਾਲ ਪੰਜਾਬ 'ਚ ਹੁਣ ਤੱਕ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 19015 ਹੋ ਚੁੱਕੇ ਹਨ। ਅੱਜ ਸੂਬੇ 'ਚ ਕੋਰੋਨਾ ਦੇ ਕੁੱਲ੍ਹ ਪਾਜ਼ੀਟਿਵ ਕੇਸ 488 ਸਾਹਮਣੇ ਆਏ ਹਨ। ਅੱਜ ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਕੋਰੋਨਾ ਦੇ ਸਭ ਤੋਂ ਵੱਧ 222 ਨਵੇਂ ਕੇਸ ਦਰਜ ਹੋਏ ਹਨ। ਇਸ ਤਰ੍ਹਾਂ ਇਨ੍ਹਾਂ ਨਵੇਂ ਕੇਸਾਂ ਨੂੰ ਦੇਖਦੇ ਹੋਏ ਲੁਧਿਆਣਾ 'ਚ ਕੋਰੋਨਾ ਦੇ ਕੁੱਲ੍ਹ ਕੇਸਾਂ ਦੀ ਗਿਣਤੀ 3935 ਅਤੇ ਹੁਣ ਤੱਕ ਹੋਈਆਂ ਮੌਤਾਂ ਦੀ ਗਿਣਤੀ 122 ਹੋ ਗਈ ਹੈ।

ਜਲੰਧਰ 'ਚ 162 ਕੇਸਾਂ ਸਮੇਤ ਜਾਣੋ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ 'ਚ ਹੋਇਆ ਕੋਰੋਨਾ ਬਲਾਸਟ

ਪਟਿਆਲਾ 'ਚ ਅੱਜ ਕੋਰੋਨਾ ਦੇ 19 ਕੇਸ ਨਵੇਂ ਆਏ ਹਨ। ਇਨ੍ਹਾਂ ਨਵੇਂ ਕੇਸਾਂ ਨੂੰ ਦੇਖਦੇ ਹੋਏ ਪਟਿਆਲਾ 'ਚ ਕੁੱਲ੍ਹ ਕੇਸਾਂ ਦੀ ਗਿਣਤੀ 1938 ਅਤੇ ਮੌਤਾਂ ਦੀ ਗਿਣਤੀ 38 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਅੱਜ ਜਲੰਧਰ 'ਚ ਕੋਰੋਨਾ ਦੇ 34 ਕੇਸ ਨਵੇਂ ਆਉਣ ਨਾਲ ਜ਼ਿਲ੍ਹੇ 'ਚ ਕੁੱਲ੍ਹ ਕੇਸਾਂ ਦੀ ਗਿਣਤੀ 2644 ਅਤੇ ਮੌਤਾਂ ਦੀ ਗਿਣਤੀ 60 ਤੱਕ ਪਹੁੰਚ ਗਈ ਹੈ। ਅੱਜ ਅੰਮ੍ਰਿਤਸਰ 'ਚ ਕੋਰੋਨਾ ਦੇ 39 ਕੇਸ ਨਵੇਂ ਆਏ ਹਨ, ਜਿਨ੍ਹਾਂ ਨਾਲ ਹੁਣ ਤੱਕ ਕੁੱਲ੍ਹ ਕੇਸਾਂ ਦੀ ਗਿਣਤੀ 2024 ਅਤੇ ਮੌਤਾਂ ਦੀ ਗਿਣਤੀ 85 ਤੱਕ ਪਹੁੰਚ ਗਈ ਹੈ।

ਪੰਜਾਬ 'ਚ ਟਿੱਡੀ ਦਲ ਦੇ ਹਮਲੇ ਦੀ ਚਿਤਾਵਨੀ, ਜਲੰਧਰ ਸਮੇਤ ਇਨ੍ਹਾਂ ਜ਼ਿਲ੍ਹਿਆਂ 'ਚ ਸਭ ਤੋਂ ਵੱਧ ਖ਼ਤਰਾ!!

ਰਿਪੋਰਟ ਮੁਤਾਬਕ ਪੰਜਾਬ 'ਚ 611609 ਲੋਕਾਂ ਦੇ ਸੈਂਪਲ ਲਏ ਜਾ ਚੁੱਕੇ ਹਨ, ਜਿਨ੍ਹਾਂ ਦੀ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। 12491 ਮਰੀਜ਼ਾਂ ਨੂੰ ਹਸਪਤਾਲਾਂ 'ਚੋਂ ਛੁੱਟੀ ਮਿਲ ਚੁੱਕੀ ਹੈ। ਇਨ੍ਹਾਂ ਤੋਂ ਇਲਾਵਾ ਸੂਬੇ 'ਚ ਐਕਟਿਵ ਕੇਸਾਂ ਦੀ ਗਿਣਤੀ 6062 ਤੱਕ ਪਹੁੰਚ ਗਈ ਹੈ। ਸੂਬੇ 'ਚ 25 ਮਰੀਜ਼ਾਂ ਦੀ ਹਾਲਤ ਕੋਰੋਨਾ ਕਰਕੇ ਗੰਭੀਰ ਦੱਸੀ ਜਾ ਰਹੀ ਹੈ, ਜੋ ਕਿ ਵੈਂਟੀਲੇਟਰ 'ਤੇ ਹਨ। ਸੂਬੇ 'ਚ ਹੁਣ ਤੱਕ ਕੁੱਲ੍ਹ 462 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਪੰਜਾਬ ਦੇ ਇਸ ਜ਼ਿਲ੍ਹੇ 'ਚ ਪੈਦਾ ਹੋਇਆ 'ਪਲਾਸਟਿਕ ਬੇਬੀ', ਜਿਸ ਦੀ ਸੱਪ ਵਾਂਗ ਉਤਰਦੀ ਹੈ ਚਮੜੀ

ਅੱਜ ਲੁਧਿਆਣਾ 'ਚ ਕੋਰੋਨਾ ਦੇ 222, ਜਲੰਧਰ 'ਚ 34, ਅੰਮ੍ਰਿਤਸਰ 'ਚ 39, ਪਟਿਆਲਾ 'ਚ 19, ਸੰਗਰੂਰ 'ਚ 36, ਐੱਸ.ਏ.ਐੱਸ 'ਚ 11, ਹੁਸ਼ਿਆਰਪੁਰ 'ਚ 5, ਗੁਰਦਾਸਪੁਰ 'ਚ 10, ਫਿਰੋਜ਼ਪੁਰ 'ਚ 14, ਪਠਾਨਕੋਟ 'ਚ 15, ਤਰਨਤਾਰਨ 'ਚ 1, ਬਠਿੰਡਾ 'ਚ 14, ਫਤਿਹਗੜ੍ਹ ਸਾਹਿਬ 'ਚ 13, ਮੋਗਾ 'ਚ 6, ਐੱਸਬੀਐੱਸ ਨਗਰ 'ਚ 2, ਫਰੀਦਕੋਟ 'ਚ 1, ਫਾਜ਼ਿਲਕਾ 'ਚ 3, ਕਪੂਰਥਲਾ 'ਚ 10, ਰੋਪੜ 'ਚ 5, ਬਰਨਾਲਾ 'ਚ 13, ਮਾਨਸਾ 'ਚ 15 ਕੇਸ ਦਰਜ ਕੀਤੇ ਗਏ ਹਨ।

DC ਦੇ ਹੁਕਮ, ਚੜ੍ਹਦੇ ਮਹੀਨੇ ਜਲੰਧਰ ਦੇ ਇਹ ਇਲਾਕੇ ਕੀਤੇ ਗਏ ਸੀਲ

Get the latest update about PUNJAB NEWS, check out more about CORONAVIRUS, COVID 19, JALANDHAR NEWS & JALANDHAR CORONA POSITIVE CASE

Like us on Facebook or follow us on Twitter for more updates.