40-50 ਅਣਪਛਾਤਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਨੌਜਵਾਨ 'ਤੇ ਕੀਤਾ ਜਾਨਲੇਵਾ ਹਮਲਾ, ਦੇਖੋ ਵੀਡੀਓ

ਅਕਸਰ ਹੀ ਪੁਲਸ ਆਪਣੀ ਢਿੱਲੀ ਕਾਰਗੁਜ਼ਾਰੀ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੀ ਗੁਰਬਖਸ਼ ਨਗਰ ਚੌਕੀ...

ਅੰਮ੍ਰਿਤਸਰ— ਅਕਸਰ ਹੀ ਪੁਲਸ ਆਪਣੀ ਢਿੱਲੀ ਕਾਰਗੁਜ਼ਾਰੀ ਕਰਕੇ ਸੁਰਖੀਆਂ 'ਚ ਰਹਿੰਦੀ ਹੈ। ਤਾਜ਼ਾ ਮਾਮਲਾ ਹੈ ਅੰਮ੍ਰਿਤਸਰ ਦੀ ਗੁਰਬਖਸ਼ ਨਗਰ ਚੌਕੀ ਦਾ ਜਿੱਥੇ ਪੁਲਸ ਦੀ ਕਾਰਵਾਈ ਤੋਂ ਲੋਕ ਨਾ ਖ਼ੁਸ਼ ਹੋ ਕੇ ਲੋਕਾਂ ਵੱਲੋਂ ਚੌਕੀ ਦੇ ਬਾਹਰ ਰੋਸ ਮੁਜ਼ਾਹਰਾ ਕੀਤਾ ਜਾ ਰਿਹਾ। ਪ੍ਰਦਰਸ਼ਨਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ 2007 ਵਿਚ ਕਿਸੇ ਗੱਲ ਨੂੰ ਲੈ ਕੇ ਵਾਦ-ਵਿਵਾਦ ਹੋਇਆ ਸੀ, ਜਿਸ ਤੋਂ ਬਾਅਦ ਹੁਣ ਉਨ੍ਹਾਂ ਵੱਲੋਂ ਯਾਨੀ ਕਿ 2020 ਵਿੱਚ ਉਨ੍ਹਾਂ ਦੇ ਲੜਕੇ ਨੂੰ ਰਸਤੇ ਵਿੱਚ ਰੋਕ ਕੇ ਉਸ ਨਾਲ ਗਾਲੀ ਗਲੋਚ ਕੀਤੀ ਗਈ ਤੇ 40-50 ਅਣਪਛਾਤੇ ਮੁੰਡਿਆਂ ਨੇ ਆ ਕੇ ਉਸ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ 'ਚ ਕਿ ਲੜਕਾ ਕ੍ਰਿਸ਼ਨ ਨੇ ਆਪਣੀ ਜਾਨ ਬਚਾ ਕੇ ਉੱਥੋਂ ਫਰਾਰ ਹੋ ਗਿਆ, ਜਿਸ ਦੀ ਸੀ.ਸੀ.ਟੀ.ਵੀ ਵੀਡੀਓ ਵੀ ਸਾਹਮਣੇ ਆਈ ਹੈ। ਇਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ਵੱਲੋਂ ਪੁਲਸ ਨੂੰ ਦਰਖ਼ਾਸਤ ਦਿੱਤੀ ਗਈ ਪਰ ਪੁਲਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਪ੍ਰਦਰਸ਼ਨਕਾਰੀਆਂ ਨੇ ਆਰੋਪ ਲਗਾਇਆ ਹੈ ਕਿ ਪੁਲਸ ਪਾਰਟੀ ਨੇ ਦੂਸਰੀ ਧਿਰ ਤੋਂ ਪੈਸੇ ਲੈ ਲਏ ਜਿਸ ਕਰਕੇ ਉਨ੍ਹਾਂ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ। ਪ੍ਰਦਰਸ਼ਨਕਾਰੀਆਂ ਨੇ ਅੱਗੇ ਕਿਹਾ ਕਿ ਅਗਰ ਪੁਲਸ ਨੇ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਅਤੇ ਉਹ ਆਉਣ ਵਾਲੇ ਦਿਨਾਂ 'ਚ ਅੰਮ੍ਰਿਤਸਰ ਦੇ ਪੁਲਸ ਕਮਿਸ਼ਨਰ ਦੇ ਘਰ ਦਾ ਘੇਰਾ ਵੀ ਕਰ ਸਕਦੇ ਹਨ।

ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਕੋਰੋਨਾ ਦਾ ਸਭ ਤੋਂ ਵੱਧ ਪ੍ਰਕੋਪ, ਪੰਜਾਬ ਸਰਕਾਰ ਨੇ ਕੀਤਾ ਵੱਡਾ ਐਲਾਨ

ਅੱਗੇ ਗੱਲਬਾਤ ਦੌਰਾਨ ਕ੍ਰਿਸ਼ਨ ਨੇ ਦੱਸਿਆ ਕਿ ਬੀਤੇ ਦਿਨੀਂ ਉਸ ਦਾ ਨਾਮ ਲੈ ਕੇ ਦੂਸਰੀ ਧਿਰ ਪੂਰੇ ਮੁਹੱਲੇ 'ਚ ਲਲਕਾਰੇ ਮਾਰ ਰਹੇ ਸੀ ਅਤੇ ਉਨ੍ਹਾਂ ਦੇ ਹੱਥਾਂ 'ਚ ਤੇਜ਼ਧਾਰ ਹਥਿਆਰ ਸੀ ਕ੍ਰਿਸ਼ਨ ਨੇ ਦੱਸਿਆ ਕਿ ਮੈਂ ਉੱਥੇ ਮੌਜੂਦ ਨਹੀਂ ਸੀ ਅਗਰ ਮੈਂ ਮੌਜੂਦ ਹੁੰਦਾ ਤਾਂ ਹੋ ਸਕਦਾ ਹੈ ਉਨ੍ਹਾਂ ਵੱਲੋਂ ਮੇਰੇ ਗੰਭੀਰ ਸੱਟਾਂ ਵੀ ਲਾਈਆਂ ਜਾ ਸਕਦੀਆਂ ਸਨ ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਮੌਕੇ ਦੀ ਸੀ.ਸੀ.ਟੀ.ਵੀ ਵੀਡੀਓ ਵੀ ਪੁਲਸ ਨੂੰ ਮੁਹੱਈਆ ਕਰਵਾਈ ਗਈ ਲੇਕਿਨ ਪੁਲਿਸ ਵੱਲੋਂ ਅਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ।

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨਾਈਟ ਕਰਫਿਊ ਤੋਂ ਬਾਅਦ ਹੋਟਲ-ਰੈਸਟੋਰੈਂਟਸ ਨੂੰ ਲੈ ਕੇ ਜਾਰੀ ਨਵੇਂ ਹੁਕਮ

ਦੂਜੇ ਪਾਸੇ ਜਦੋਂ ਪੁਲਸ ਨਾਲ ਇਸ ਸਬੰਧੀ ਗੱਲਬਾਤ ਕੀਤੀ ਗਈ ਤਾਂ ਪੁਲਸ ਦਾ ਕਹਿਣਾ ਹੈ ਕਿ ਦੋਵੇਂ ਧਿਰਾਂ ਦੀ ਪੁਰਾਣੀ ਰੰਜਿਸ਼ ਹੈ ਅਤੇ ਅਤੇ ਪੁਲਸ ਵੱਲੋਂ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ ਪਰ ਦੋਵੇਂ ਧਿਰਾਂ ਵੱਲੋਂ ਆਪਸ ਵਿੱਚ ਹੀ ਬਾਹਰ ਰਾਜ਼ੀਨਾਵਾਂ ਕਰ ਦਿੱਤਾ ਗਿਆ ਜਦੋਂ ਇਸ ਸਬੰਧੀ ਲਿਖਤ ਪੜ੍ਹਤ ਕਰਨ ਵਾਸਤੇ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਤਾਂ ਪੁਲਸ ਦਾ ਸਿਰਫ ਇੰਨਾ ਹੀ ਕਿਹਾ ਕਿ ਦੋਵੇਂ ਧਿਰਾਂ ਚਾਰ ਚਾਰ ਮੈਂਬਰ ਲੈ ਕੇ ਥਾਣੇ ਅੰਦਰ ਆ ਜਾਓ ਜਿਸ ਗੱਲ ਤੋਂ ਲੈ ਕੇ ਇਕ ਪਾਰਟੀ ਦੇ ਬਾਅਦ ਵਿਵਾਦ ਸ਼ੁਰੂ ਕਰ ਦਿੱਤਾ ਤੇ ਥਾਣੇ ਦੇ ਬਾਹਰ ਜਾ ਕੇ ਰੋਸ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਪੁਲਸ ਦਾ ਕਹਿਣਾ ਹੈ ਕਿ ਇਨ੍ਹਾਂ ਦੋਵਾਂ ਪਾਰਟੀਆਂ ਦਾ ਆਪਸ ਵਿੱਚ ਬਾਹਰ ਹੀ ਰਾਜ਼ੀਨਾਮਾ ਹੋ ਚੁੱਕਾ ਹੈ।

ਪੰਜਾਬ 'ਚ ਅੱਜ ਆਏ 1000 ਤੋਂ ਵੱਧ ਕੇਸ, ਜਲੰਧਰ-ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੀ ਜਾਣੋ ਕੋਰੋਨਾ ਅਪਡੇਟ 

Get the latest update about News In Punjab, check out more about Amritsar Crime News, Punjab Police, Amritsar News & Crime News

Like us on Facebook or follow us on Twitter for more updates.