ਜਲੰਧਰ 'ਚ ਮਿਲੇ ਕੋਰੋਨਾ ਦੇ 42 ਨਵੇਂ ਮਰੀਜ਼, 2 ਲੋਕਾਂ ਨੇ ਗੁਆਈ ਜਾਨ

ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਜੇ ਵੀ ਰੁਕਦੀ ਵਿਖਾਈ ਨਹੀਂ ਦੇ ਰਹੀ। ਵੀ...

ਕੋਰੋਨਾ ਪਾਜ਼ੇਟਿਵ ਆਉਣ ਵਾਲੇ ਮਰੀਜ਼ਾਂ ਦੀ ਗਿਣਤੀ ਅਜੇ ਵੀ ਰੁਕਦੀ ਵਿਖਾਈ ਨਹੀਂ ਦੇ ਰਹੀ। ਵੀਰਵਾਰ ਨੂੰ ਜ਼ਿਲੇ੍ਹ ਦੇ 42 ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਪ੍ਰਾਪਤ ਹੋਈ ਹੈ।ਇਸ ਦੇ ਨਾਲ ਹੀ ਕੋਰੋਨਾ ਦੇ ਕਾਰਨ ਦੋ ਰੋਗੀਆਂ ਨੇ ਇਲਾਜ ਅਧੀਨ ਦਮ ਤੋੜ ਦਿੱਤਾ। ਸਿਹਤ ਮਹਿਕਮੇ ਤੋਂ ਬੁੱਧਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਮਹਿਕਮੇ ਨੂੰ 2788 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ। ਇਸ ਦੇ ਨਾਲ ਹੀ ਇਲਾਜ ਅਧੀਨ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਵਿਚੋਂ 29 ਹੋਰਾਂ ਨੂੰ ਛੁੱਟੀ ਦੇ ਦਿੱਤੀ ਗਈ। ਵਿਭਾਗ ਨੇ 3305 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਲਏ ਹਨ।

ਜਲੰਧਰ ਜ਼ਿਲੇ ਵਿਚ ਕੋਰੋਨਾ ਦੀ ਸਥਿਤੀ 
ਕੁੱਲ ਸੈਂਪਲ-4,72,035
ਨੈਗੇਟਿਵ ਆਏ-4,31,215
ਪਾਜ਼ੇਟਿਵ ਆਏ-19,884
ਡਿਸਚਾਰਜ ਹੋਏ-18,848
ਮੌਤਾਂ ਹੋਈਆਂ-640
ਐਕਟਿਵ ਕੇਸ-396

Get the latest update about Jalandhar, check out more about corona virus & new case

Like us on Facebook or follow us on Twitter for more updates.