ਜਲੰਧਰ 'ਚ ਕੋਰੋਨਾ ਵਾਇਰਸ ਦੇ 449 ਨਵੇਂ ਮਾਮਲੇ ਤੇ 4 ਲੋਕਾਂ ਦੀ ਹੋਈ ਮੌਤ

ਕੋਰੋਨਾ ਉੱਤੇ ਕਾਬੂ ਪਾਉਣ ਲਈ ਰਾਜ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਚਾਹੇ ਕਈ ਸ...

ਜਲੰਧਰ: ਕੋਰੋਨਾ ਉੱਤੇ ਕਾਬੂ ਪਾਉਣ ਲਈ ਰਾਜ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਨੇ ਚਾਹੇ ਕਈ ਸਖ਼ਤ ਹੁਕਮ ਜਾਰੀ ਕੀਤੇ ਹੋਏ ਹਨ ਪਰ ਇਸ ਦੇ ਬਾਵਜੂਦ ਕੋਰੋਨਾ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ। ਸ਼ਨੀਵਾਰ ਨੂੰ ਜ਼ਿਲੇ ਵਿਚ ਕੋਰੋਨਾ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 449 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।

ਸਿਹਤ ਵਿਭਾਗ ਨੂੰ ਅੱਜ 488 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਮਿਲੀ ਹੈ, ਜਿਸ ਵਿਚ 39 ਦੂਜੇ ਜ਼ਿਲਿਆਂ ਅਤੇ ਰਾਜਾਂ ਦੇ ਦੱਸੇ ਜਾ ਰਹੇ ਹੈ। ਜ਼ਿਲੇ ਵਿਚ ਪਾਜ਼ੇਟਿਵ ਆਉਣ ਵਾਲਿਆਂ ਵਿਚ ਮਾਸਟਰ ਤਾਰਾ ਸਿੰਘ ਨਗਰ, ਅਰਬਨ ਅਸਟੇਟ, ਦਸ਼ਮੇਸ਼ ਨਗਰ, ਅਵਤਾਰ ਨਗਰ, ਸ਼ੇਰ ਸਿੰਘ ਕਲੋਨੀ,  ਇੰਡਸਟ੍ਰੀਅਲ ਏਰੀਆ, ਸ਼ਹੀਦ ਉਧਮ ਸਿੰਘ ਨਗਰ, ਮੋਤਾ ਸਿੰਘ ਨਗਰ, ਵਿਕਰਮਪੁਰਾ, ਬਸਤੀ ਗੁੰਜਾ, ਬਸਤੀ ਸ਼ੇਖ, ਕਰੋਲ ਬਾਗ, ਸ਼ਿਵ ਵਿਹਾਰ, ਬੰਬੇ ਨਗਰ ਆਦਿ ਖੇਤਰਾਂ ਦੇ ਰਹਿਣ ਵਾਲੇ ਹੈ।

Get the latest update about new cases, check out more about Jalandhar, kill 4, Truescoop & coronavirus

Like us on Facebook or follow us on Twitter for more updates.