ਪੰਜਾਬ 'ਚ ਪ੍ਰੇਮ ਮਿੱਤਲ ਸਮੇਤ 5 ਭਾਜਪਾ ਲੀਡਰਾਂ ਨੂੰ ਮਿਲੀ 'Y' SECURITY

ਇੰਟੈਲੀਜੈਂਸ ਬਿਊਰੋ (IB) ਦੀ ਰਿਪੋਰਟ ਮੁਤਾਬਿਕ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜ ਨੇਤਾਵਾਂ ਦੀ ਜਾਨ ਨੂੰ ਖਤਰਾ ਦਸਿਆ ਗਿਆ ਹੈ...

ਹਾਲ ਹੀ ਵਿੱਚ ਇੰਟੈਲੀਜੈਂਸ ਬਿਊਰੋ (IB) ਦੀ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਮੁਤਾਬਿਕ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜ ਨੇਤਾਵਾਂ ਦੀ ਜਾਨ ਨੂੰ ਖਤਰਾ ਦਸਿਆ ਗਿਆ ਹੈ। ਗ੍ਰਹਿ ਮੰਤਰਾਲੇ ਦੇ ਇੱਕ ਸੂਤਰ ਮੁਤਾਬਿਕ ਇੰਟੈਲੀਜੈਂਸ ਬਿਊਰੋ (IB) ਦੀ ਰਿਪੋਰਟ 'ਚ ਧਮਕੀ ਮਿਲਣ ਤੋਂ ਬਾਅਦ ਪੰਜਾਬ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪੰਜ ਨੇਤਾਵਾਂ ਨੂੰ 'Y' ਸਿਕਿਓਰਿਟੀ ਪ੍ਰਦਾਨ ਕੀਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੇਤਾਵਾਂ ਦੀ ਸੁਰੱਖਿਆ ਵਧਾਈ ਗਈ ਹੈ, ਉਹ ਹਾਲ ਹੀ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਭਾਜਪਾ ਵਿੱਚ ਸ਼ਾਮਲ ਹੋਏ ਸਨ। 

ਜਾਣਕਾਰੀ ਮੁਤਾਬਿਕ 'Y' ਸਿਕਿਓਰਿਟੀ ਅਮਰੀਕ ਸਿੰਘ ਆਲੀਵਾਲ(ਸਾਬਕਾ ਐਮ.ਪੀ), ਹਰਜਿੰਦਰ ਸਿੰਘ ਠੇਕੇਦਾਰ(ਸਾਬਕਾ ਵਿਧਾਇਕ), ਹਰਚੰਦ ਕੌਰ(ਸਾਬਕਾ ਵਿਧਾਇਕ), ਪ੍ਰੇਮ ਮਿੱਤਲ(ਸਾਬਕਾ ਵਿਧਾਇਕ), ਸ.ਕਮਲਦੀਪ ਸੈਣੀ(ਸਾਬਕਾ ਜਨਰਲ ਸਕੱਤਰ) ਭਾਜਪਾ ਦੇ 5 ਲੀਡਰਾਂ ਨੂੰ ਮਿਲੀ ਹੈ। ਹੁਣ ਇਨ੍ਹਾਂ ਨੇਤਾਵਾਂ ਦੀ ਸੁਰੱਖਿਆ ਪੈਰਾ ਮਿਲਟਰੀ ਫੋਰਸ (ਸੀ.ਆਰ.ਪੀ.ਐੱਫ.) ਦੇ ਜਵਾਨ ਕਰਨਗੇ। ਖ਼ਤਰਿਆਂ ਦਾ ਮੁਲਾਂਕਣ ਕਰਨ ਤੋਂ ਬਾਅਦ, ਸੁਰੱਖਿਆ ਸ਼੍ਰੇਣੀ ਨੂੰ ਪੰਜ ਸਮੂਹਾਂ ਵਿੱਚ ਵੰਡਿਆ ਗਿਆ ਹੈ ਅਤੇ ਇੱਕ ਵਿਅਕਤੀ ਨੂੰ ਸੌਂਪਿਆ ਗਿਆ ਹੈ।


ਜਿਕਰਯੋਗ ਹੈ ਕਿ  X, Y, Z, Z+, SPG, ਹੋਰ ਵਰਗੀਕਰਨਾਂ ਦੇ ਵਿੱਚ 'Y' ਸਿਕਿਓਰਿਟੀ ਦੇਸ਼ ਦਾ ਚੌਥਾ ਸੁਰੱਖਿਆ ਪੱਧਰ ਹੈ। ਜਿਸ ਵਿੱਚ ਸੁਰੱਖਿਆ ਕਵਰ ਵਿੱਚ 11 ਮੈਂਬਰੀ ਟੀਮ ਸ਼ਾਮਲ ਹੈ, ਜਿਸ ਵਿੱਚ 1-2 ਐਨਐਸਜੀ ਕਮਾਂਡੋ ਅਤੇ ਪੁਲਿਸ ਕਰਮਚਾਰੀ ਸ਼ਾਮਲ ਹਨ।

Get the latest update about PUNJAB UPDATES, check out more about PUNJAB LEADERS, BHAJPA, INTELLIGENCE BUREAU & BJP

Like us on Facebook or follow us on Twitter for more updates.