ਸੰਤੁਲਨ ਵਿਗੜਨ ਕਾਰਨ ਨਹਿਰ 'ਚ ਡਿੱਗੀ Fortuner ਕਾਰ, ਭਿਆਨਕ ਹਾਦਸੇ 'ਚ 5 ਵਿਅਕਤੀਆਂ ਦੀ ਗਵਾਈ ਜਾਨ

ਪਿੰਡ ਜਗੇੜਾ ਵਿੱਚ ਇਹ ਹਾਦਸਾ ਵਾਪਰਿਆ ਹੈ ਜਿਸ 'ਚ ਇੱਕ ਫਾਰਚੂਨਰ ਨਹਿਰ ਵਿੱਚ ਡਿੱਗ ਗਿਆ। ਗੱਡੀ ਦਾ ਸੰਤੁਲਨ ਵਿਗੜਨ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ। ਕਾਫੀ ਦੇਰ ਤੱਕ ਕਿਸੇ ਨੂੰ ਹਾਦਸੇ ਬਾਰੇ ਪਤਾ ਨਹੀਂ ਲੱਗਾ। ਇਕ ਰਾਹਗੀਰ ਨੇ ਕਾਰ ਨੂੰ ਨਹਿਰ 'ਚ ਡੁੱਬੀ ਦੇਖ ਕੇ ਪੁਲਿਸ...

ਲੁਧਿਆਣਾ:-  ਜ਼ਿਲ੍ਹੇ 'ਚ ਇਕ ਭਿਆਨਕ ਹਾਦਸਾ ਵਾਪਰਿਆ ਹੈ ਜਿਸ 'ਚ ਇਕ ਕਾਰ ਸੰਤੁਲਨ ਵਿਗੜਨ ਨਾਲ ਨਹਿਰ ਜਾ ਡਿਗੀ। ਜਿਸ ਕਰਕੇ 5 ਲੋਕਾਂ ਨੇ ਆਪਣੀ ਜਾਨ ਗਵਾ ਲਈ ਹੈ। ਸੋਮਵਾਰ ਦੇਰ ਰਾਤ ਕਸਬਾ ਡੇਹਲੋਂ ਦੇ ਪਿੰਡ ਜਗੇੜਾ ਵਿੱਚ ਇਹ ਹਾਦਸਾ ਵਾਪਰਿਆ ਹੈ ਜਿਸ 'ਚ ਇੱਕ ਫਾਰਚੂਨਰ ਨਹਿਰ ਵਿੱਚ ਡਿੱਗ ਗਿਆ। ਗੱਡੀ ਦਾ ਸੰਤੁਲਨ ਵਿਗੜਨ ਕਾਰਨ ਕਾਰ ਨਹਿਰ ਵਿੱਚ ਜਾ ਡਿੱਗੀ। ਕਾਫੀ ਦੇਰ ਤੱਕ ਕਿਸੇ ਨੂੰ ਹਾਦਸੇ ਬਾਰੇ ਪਤਾ ਨਹੀਂ ਲੱਗਾ। ਇਕ ਰਾਹਗੀਰ ਨੇ ਕਾਰ ਨੂੰ ਨਹਿਰ 'ਚ ਡੁੱਬੀ ਦੇਖ ਕੇ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਗੋਤਾਖੋਰਾਂ ਦੀ ਮਦਦ ਨਾਲ ਲਾਸ਼ਾਂ ਨੂੰ ਅਤੇ ਕਾਰ ਨੂੰ ਨਹਿਰ 'ਚੋਂ ਬਾਹਰ ਕੱਢਿਆ।ਜਿਸ ਤੋਂ ਬਾਅਦ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕਾਂ ਦੀ ਪਛਾਣ ਕੁਲਦੀਪ ਸਿੰਘ (45), ਜਗਦੀਪ ਸਿੰਘ (35), ਜਤਿੰਦਰ ਸਿੰਘ (40), ਜਗਤਾਰ ਸਿੰਘ (45), ਭਜਨ ਸਿੰਘ (42) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਸੜਕ ਖਾਲੀ ਹੋਣ ਕਾਰਨ ਫਾਰਚੂਨਰ ਕਾਰ ਦੀ ਰਫਤਾਰ ਕਾਫੀ ਤੇਜ਼ ਸੀ ਪਰ ਸੰਤੁਲਨ ਵਿਗੜਨ ਕਾਰਨ ਕਾਰ ਕੰਧ ਨਾਲ ਟਕਰਾਉਂਦੇ ਹੋਏ ਸਿੱਧੀ ਨਹਿਰ 'ਚ ਜਾ ਡਿੱਗੀ। ਕਰੀਬ 2 ਘੰਟੇ ਪਾਣੀ 'ਚ ਰਹਿਣ ਤੋਂ ਬਾਅਦ ਲਾਸ਼ਾਂ ਸੁੱਜ ਗਈਆਂ ਸਨ।


ਮ੍ਰਿਤਕ ਜਤਿੰਦਰ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਕਰੀਬ ਦੋ ਘੰਟੇ ਤੱਕ ਕੋਈ ਵੀ ਪੁਲੀਸ ਮੁਲਾਜ਼ਮ ਮਦਦ ਲਈ ਨਹੀਂ ਆਇਆ। ਕਾਰ ਚਾਰੋਂ ਪਾਸਿਓਂ ਬੰਦ ਸੀ, ਜਿਸ ਕਾਰਨ ਪੰਜੇ ਲੋਕਾਂ ਦਾ ਦਮ ਘੁੱਟ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ 'ਚ 6 ਲੋਕ ਸਵਾਰ ਸਨ। ਬਾਕੀ ਬਚੇ ਵਿਅਕਤੀ ਦਾ ਨਾਂ ਸੰਨੀ ਦੱਸਿਆ ਜਾ ਰਿਹਾ ਹੈ। ਸੰਨੀ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮ੍ਰਿਤਕ ਜਤਿੰਦਰ ਉਰਫ ਹੈਪੀ 4 ਦਿਨ ਪਹਿਲਾਂ ਕੈਨੇਡਾ ਤੋਂ ਆਇਆ ਸੀ। 

Get the latest update about car crash in canal in Ludhiana, check out more about true scoop Punjabi, FORTUNER CAR ACCIDENT IN LUDHIANA, accident in Ludhiana & car accident in Ludhiana

Like us on Facebook or follow us on Twitter for more updates.