ਰਾਜਧਾਨੀ 'ਚ 10ਵੀਂ ਕਲਾਸ ਦੇ 5 ਵਿਦਿਆਰਥੀਆਂ ਨੇ ਆਪਣੇ ਹੀ ਕਲਾਸਮੇਟ ਦਾ ਕੀਤਾ ਕਤਲ

ਰਾਸ਼ਟਰੀ ਰਾਜਧਾਨੀ ਵਿੱਚ ਇਹ ਦਰਦਕਾਂ ਘਟਨਾ ਵਾਪਰੀ ਹੈ ਜਿਥੇ ਇੱਕ 17 ਸਾਲਾਂ ਲੜਕੇ ਦੀ ਉਸਦੇ ਹੀ 5 ਸਹਿਪਾਠੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ...

ਰਾਸ਼ਟਰੀ ਰਾਜਧਾਨੀ ਵਿੱਚ ਇਹ  ਦਰਦਕਾਂ ਘਟਨਾ ਵਾਪਰੀ ਹੈ ਜਿਥੇ ਇੱਕ 17 ਸਾਲਾਂ ਲੜਕੇ ਦੀ ਉਸਦੇ ਹੀ 5 ਸਹਿਪਾਠੀਆਂ ਨੇ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ। ਇਹ ਮ੍ਰਿਤਕ ਨੌਜਵਾਨ ਦੀ ਪਛਾਣ ਦੀਪਾਂਸ਼ੂ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੀਪਾਂਸ਼ੂ ਨੂੰ ਚਾਕੂ ਮਾਰੇ ਜਾਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ, ਜਿਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। 

ਜਾਣਕਾਰੀ ਮੁਤਾਬਿਕ 29 ਸਤੰਬਰ ਨੂੰ ਆਦਰਸ਼ ਨਗਰ ਪੁਲਿਸ ਸਟੇਸ਼ਨ ਨੂੰ ਇਸ ਮਾਮਲੇ ਬਾਰੇ ਖਬਰ ਮਿਲੀ ਸੀ ਕਿ ਦੂਜੇ ਵਿਦਿਆਰਥੀਆਂ ਦੁਆਰਾ ਇੱਕ ਵਿਦਿਆਰਥੀ ਨੂੰ ਚਾਕੂ ਮਾਰਕੇ ਹਤਿਆ ਕਰ ਦਿੱਤੀ ਗਈ ਹੈ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦਾ ਪੰਜਾਂ ਮੁਲਜ਼ਮਾਂ ਨਾਲ ਝਗੜਾ ਹੋਇਆ ਸੀ। ਬਦਲਾ ਲੈਣ ਲਈ ਉਨ੍ਹਾਂ ਨੇ ਦੀਪਾਂਸ਼ੂ ਦਾ ਕਤਲ ਕਰ ਦਿੱਤਾ। ਜਿਸ ਤੋਂ ਬਾਅਦ ਇਸ ਬਾਰੇ ਪੁਲਿਸ ਨੂੰ ਪੀਸੀਆਰ ਕਾਲ ਰਾਹੀਂ ਇਸ ਦੀ ਜਨਕੈ ਦਿੱਤੀ ਗਈ।  ਜਿਸ ਤੋਂ ਬਾਅਦ ਪੁਲਿਸ ਨੇ  ਸੀਸੀਟੀਵੀ ਫੁਟੇਜ ਦੇ ਆਧਾਰ ਤੇ ਸਥਾਨਕ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਘਟਨਾ ਦੇ ਦੋ ਘੰਟਿਆਂ ਦੇ ਅੰਦਰ ਲਾਲ ਬਾਗ, ਆਜ਼ਾਦਪੁਰ ਤੋਂ ਪੰਜ ਨਾਬਾਲਗਾਂ ਨੂੰ ਫੜ ਲਿਆ ਗਿਆ।


ਡਿਪਟੀ ਕਮਿਸ਼ਨਰ ਆਫ਼ ਪੁਲਿਸ (ਉੱਤਰ-ਪੱਛਮੀ) ਊਸ਼ਾ ਰੰਗਨਾਨੀ ਨੇ ਕਿਹਾ ਕਿ ਮੁਜ਼ਰਮਾਂ ਤੇ ਧਾਰਾ 302 (ਕਤਲ), 307 (ਕਤਲ ਦੀ ਕੋਸ਼ਿਸ਼) ਅਤੇ 34 (ਸਾਧਾਰਨ ਇਰਾਦਾ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਦੌਰਾਨ ਅਪਰਾਧ ਦਾ ਹਥਿਆਰ - ਇੱਕ ਬਟਨ ਨਾਲ ਚੱਲਣ ਵਾਲਾ ਚਾਕੂ - ਜੋ ਕਿ ਔਨਲਾਈਨ ਖਰੀਦਿਆ ਗਿਆ ਸੀ, ਨੂੰ ਵੀ ਬਰਾਮਦ ਕੀਤਾ ਗਿਆ ਹੈ। 

Get the latest update about delhi murder, check out more about delhi student murder & Delhi news

Like us on Facebook or follow us on Twitter for more updates.