ਖੇਡਾਂ ਦੇ ਖੇਤਰ 'ਚ ਮਿਸਾਲ ਕੀਤੀ ਕਾਇਮ, 5 ਅਤਿ ਆਧੁਨਿਕ ਸਿੰਥੈਟਿਕ ਬੈਡਮਿੰਟਨ ਕੋਰਟ ਵਾਲਾ ਜਲੰਧਰ ਬਣਿਆ ਸੂਬੇ ਦਾ ਪਹਿਲਾ ਸ਼ਹਿਰ

ਇਕ ਹੋਰ ਮਿਸਾਲ ਕਾਇਮ ਕਰਦਿਆਂ ਜਲੰਧਰ ਸ਼ਹਿਰ ਰਾਏਜ਼ਾਦਾ ਹੰਸ ਰਾਜ ਸਟੇਡੀਅਮ ਵਿਖੇ ਕੌਮੀ ਅਤੇ ਵਿਸ਼ਵ ਪੱਧਰ...

ਜਲੰਧਰ— ਇਕ ਹੋਰ ਮਿਸਾਲ ਕਾਇਮ ਕਰਦਿਆਂ ਜਲੰਧਰ ਸ਼ਹਿਰ ਰਾਏਜ਼ਾਦਾ ਹੰਸ ਰਾਜ ਸਟੇਡੀਅਮ ਵਿਖੇ ਕੌਮੀ ਅਤੇ ਵਿਸ਼ਵ ਪੱਧਰ ਦੇ ਬੈਡਮਿੰਟਨ ਖਿਡਾਰੀ ਪੈਦਾ ਕਰਨਾ ਲਈ 5 ਅਤਿ ਆਧੁਨਿਕ ਬੈਡਮਿੰਟਨ ਕੋਰਟ ਵਾਲਾ ਸੂਬੇ ਦਾ ਪਹਿਲਾ ਸ਼ਹਿਰ ਬਣ ਗਿਆ ਹੈ। ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਅਤੇ ਵਧੀਕ ਡਿਪਟੀ ਕਮਿਸ਼ਨਰ-ਕਮ-ਨਵੇਂ ਜ਼ਿਲ੍ਹਾ ਬੈਡਮਿੰਟਨ ਐਸੋਸ਼ਈਏਸ਼ਨ ਦੀ ਅੰਤ੍ਰਿਮ ਕਮੇਟੀ ਦੇ ਚੇਅਰਮੈਨ ਸ੍ਰੀ ਵਿਸ਼ੇਸ਼ ਸਾਰੰਗਲ ਵਲੋਂ ਨਵੇਂ ਬਣੇ ਬੈਡਮਿੰਟਨ ਕੋਰਟਾਂ ਦਾ ਦੌਰਾ ਕੀਤਾ ਗਿਆ। ਉੱਚ ਕੁਆਲਟੀ ਦੇ ਇਨਾਂ ਬੈਡਮਿੰਟਨ ਕੋਰਟਾਂ ਨੂੰ ਬੈਡਮਿੰਟਨ ਵਰਲਡ ਫੈਡਰੇਸ਼ਨ ਵਲੋਂ ਪ੍ਰਵਾਨ ਕੀਤਾ ਗਿਆ ਅਤੇ ਲੋਕ ਨਿਰਮਾਣ ਵਿਭਾਗ ਵਲੋਂ 15 ਲੱਖ ਰੁਪਏ ਦੀ ਲਾਗਤ ਨਾਲ ਲਗਾਇਆ ਗਿਆ। ਜ਼ਿਕਰ ਯੋਗ ਹੈ ਕਿ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ 'ਤੇ ਅਜਿਹੇ ਬੈਡਮਿੰਟ ਕੋਰਟਾਂ 'ਤੇ ਮੁਕਾਬਲੇ ਕਰਵਾਏ ਜਾਂਦੇ ਹਨ ਪਰ ਸ਼ਹਿਰ ਵਿੱਚ ਸਿੰਥੈਟਿਕ ਕੋਰਟ ਨਾ ਹੋਣ ਕਰਕੇ ਬੈਡਮਿੰਟਨ ਦੇ ਉਭਰਦੇ ਖਿਡਾਰੀਆਂ ਨੂੰ ਅਭਿਆਸ ਕਰਨ ਵਿੱਚ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਸੀ।

ਲੁਧਿਆਣਾ ਦੇ ਸਿਵਲ ਹਸਪਤਾਲ 'ਚੋਂ ਨਵਜੰਮਾ ਬੱਚਾ ਹੋਇਆ ਗਾਇਬ, ਮਚੀ ਹਾਹਾਕਾਰ

ਡਿਪਟੀ ਕਮਿਸ਼ਨਰ ਜਲੰਧਰ ਨੇ ਕਿਹਾ ਕਿ ਅਤਿ ਆਧੁਨਿਕ ਬੈਡਮਿੰਟਨ ਕੋਰਟ ਸਥਾਪਿਤ ਹੋਣ ਨਾਲ ਬੈਡਮਿੰਟਨ ਦੇ ਉਭਰਦੇ ਖਿਡਾਰੀਆਂ ਲਈ ਵਧੀਆ ਮੌਕੇ ਮੁਹੱਈਆ ਹੋਣਗੇ ਅਤੇ ਉਨਾਂ ਨੂੰ ਰਾਸ਼ਟਰੀ ਅਤੇ ਅੰਤਰ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲਿਆਂ ਲਈ ਬਹੁਤ ਹੀ ਬਿਹਤਰ ਢੰਗ ਨਾਲ ਤਿਆਰ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੂਬੇ ਦੇ ਖਿਡਾਰੀਆਂ ਨੂੰ ਵਧੀਆ ਖੇਡ ਦਾ ਪ੍ਰਦਰਸ਼ਨ ਕਰਨ ਲਈ ਮਜਬੂਤ ਬੁਨਿਆਦੀ ਢਾਂਚਾ ਮੁਹੱਈਆ ਕਰਵਾਉਣ ਦੀ ਵਚਨਬੱਧਤਾ ਤਹਿਤ ਇਹ ਅਤਿ ਆਧੁਨਿਕ ਬੈਡਮਿੰਟਨ ਕੋਰਟ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਵਲੋਂ ਖਿਡਾਰੀਆਂ ਦੀ ਭਲਾਈ ਲਈ ਹੋਰ ਵਧੇਰੇ ਯਤਨ ਕੀਤੇ ਜਾਣਗੇ।

'ਆਪ' ਦੀ ਜਿੱਤ ਕੈਪਟਨ ਲਈ ਖ਼ਤਰੇ ਦੀ ਘੰਟੀ, ਜਾਣੋ ਕਿਵੇਂ?

ਇਸੇ ਤਰ੍ਹਾਂ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸਨਰ ਵਲੋਂ ਸਟੇਡੀਅਮ ਵਿੱਖ ਨਵੇਂ ਜਿਮਨੇਸ਼ੀਅਮ ਦੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ। ਉਨ੍ਹਾਂ ਕਿਹਾ ਕਿ ਲੋਕ ਨਿਰਮਾਣ ਵਿਭਾਗ ਨੂੰ ਹਦਾਇਤਾਂ ਕੀਤੀਆਂ ਜਾਣਗੀਆਂ ਕਿ ਲੜਕਿਆਂਅਤੇ ਲੜਕੀਆਂ ਦੇ ਹੋਸਟਲ ਵਿੱਚ ਬੁਨਿਆਦੀ ਢਾਂਚੇ ਦੇ ਵਿਸਥਾਰ ਲਈ ਵਿਸਥਾਰਪੂਰਵਕ ਰਿਪੋਰਟ ਤਿਆਰ ਕੀਤੀ ਜਾਵੇ ਅਤੇ ਮੌਜੂਦਾ ਸਾਧਨਾਂ ਦੀ ਸਰਵੋਤਮ ਵਰਤੋਂ ਨੂੰ ਯਕੀਨੀ ਬਣਾਇਆ ਜਾਵੇ। ਇਸ ਤੋਂ ਪਹਿਲਾਂ ਜ਼ਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਦੀ ਅੰਤ੍ਰਿਮ ਕਮੇਟੀ ਦੇ ਮੈਂਬਰ ਰਿਤਿਨ ਖੰਨਾ ਅਤੇ ਹਰਪ੍ਰੀਤ ਸਿੰਘ ਵਲੋਂ ਡਿਪਟੀ ਕਮਿਸ਼ਨਰ ਅਤੇ ਵਧੀਕ ਡਿਪਟੀ ਕਮਿਸ਼ਨਰ ਦਾ ਸਵਾਗਤ ਕੀਤਾ ਗਿਆ।

'ਬਹਿਬਲ ਕਲਾਂ ਮਾਮਲੇ' 'ਚ ਗਵਾਹ ਦੀ ਮੌਤ ਦਾ ਜ਼ਿੰਮੇਵਾਰ ਕੌਣ ਹੈ? ਜਸਟਿਸ ਰਣਜੀਤ ਸਿੰਘ ਨੇ ਚੁੱਕਿਆ ਸਿਸਟਮ 'ਤੇ ਸਵਾਲ

Get the latest update about Varinder Kumar Sharma, check out more about Raizada Hansraj Stadium, 5 Ultra Modern Synthetic Courts, Jalandhar News & Punjab News

Like us on Facebook or follow us on Twitter for more updates.