ਲੁਧਿਆਣਾ :- ਅੱਜ ਸ਼ਹਿਰ 'ਚ ਇਕ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਦੀ ਅਣਗਹਿਲੀ ਲਾਪਰਵਾਹੀ ਦੇ ਕਾਰਨ ਆਉਣਾ 5 ਸਾਲਾਂ ਬੱਚਾ ਦੀ ਜਾਨ ਗਵਾ ਦਿੱਤੀ। ਬੱਚੇ ਦਾ ਨਾਮ ਗਣੇਸ਼ ਪੰਡਿਤ ਹੈ ,ਜਿਸ ਦੀ ਤਬੀਅਤ ਖਰਾਬ ਹੋਣ ਕਰਕੇ ਪਰਿਵਾਰ ਨੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਸੀ। ਪਰ ਡਾਕਟਰਾਂ ਦੀ ਲਾਪਰਵਾਹੀ ਦੇ ਕਾਰਨ ਬੱਚੇ ਦੀ ਮੌਤ ਹੋ ਗਈ। ਨੂਰਵਾਲਾ ਰੋਡ 'ਤੇ ਸਥਿਤ ਇਕ ਪ੍ਰਾਈਵੇਟ ਡਾਕਟਰ ਦੇ ਕਲੀਨਿਕ 'ਚ ਸ਼ੁੱਕਰਵਾਰ ਰਾਤ 10.30 ਵਜੇ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਬੱਚੇ ਦੀ ਮੌਤ ਤੋਂ ਬਾਅਦ ਹੰਗਾਮਾ ਕਰ ਦਿੱਤਾ। ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਡਾਕਟਰ ਦੀ ਲਾਪ੍ਰਵਾਹੀ ਕਾਰਨ ਉਨ੍ਹਾਂ ਦੇ 5 ਸਾਲਾ ਬੱਚੇ ਦੀ ਇਲਾਜ ਦੌਰਾਨ ਮੌਤ ਹੋ ਗਈ। ਮਾਹੌਲ ਵਿਗੜਦਾ ਦੇਖ ਦੋਸ਼ੀ ਡਾਕਟਰ ਮੌਕੇ ਤੋਂ ਫਰਾਰ ਹੋ ਗਏ। ਫਿਰ ਥਾਣਾ ਜੋਧੇਵਾਲ ਬਸਤੀ ਦੇ ਐਸਐਚਓ ਪੁਲੀਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।
ਇਹ ਵੀ ਪੜ੍ਹੋ:- ਅਮਰੀਕਾ 'ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤਾਂ 'ਚ ਮੌਤ, 5 ਮਹੀਨੇ ਪਹਿਲਾਂ 18 ਲੱਖ ਕਰਜ਼ਾ ਲੈ ਗਿਆ ਸੀ ਬਾਹਰ
ਜਾਣਕਾਰੀ ਦੇਂਦਿਆਂ ਬੱਚੇ ਦੇ ਪਿਤਾ ਮਨਜੀਤ ਪੰਡਿਤ ਨੇ ਦੱਸਿਆ ਕਿ 10 ਮਈ ਨੂੰ ਉਸ ਦੇ ਲੜਕੇ ਦੀ ਤਬੀਅਤ ਖ਼ਰਾਬ ਹੋ ਗਈ ਸੀ। ਉਹ ਗਣੇਸ਼ ਨੂੰ ਲੈ ਕੇ ਹਸਪਤਾਲ ਡਾਕਟਰ ਕੋਲ ਆਇਆ ਸੀ। ਡਾਕਟਰ ਨੇ ਗਣੇਸ਼ ਦੇ ਖੂਨ ਦੇ ਸੈੱਲ ਘੱਟ ਦੀ ਗੱਲ ਕਹਿ ਤੇ ਇਲਾਜ ਦੇ ਦੌਰਾਨ ਦੋ ਘੰਟਿਆਂ ਵਿੱਚ 12 ਬੋਤਲਾਂ ਗੁਲੂਕੋਜ਼ ਚੜ੍ਹਾ ਦਿੱਤੀਆਂ। ਜ਼ਿਆਦਾ ਗਲੂਕੋਜ਼ ਕਾਰਨ ਬੱਚੇ ਦੀ ਹਾਲਤ ਵਿਗੜ ਗਈ। ਕੁਝ ਸਮੇਂ ਬਾਅਦ ਡਾਕਟਰ ਨੇ ਉਸ ਨੂੰ ਪਰਚੀ 'ਤੇ ਦਸਤਖਤ ਕਰਵਾ ਕੇ ਬੱਚੇ ਨੂੰ ਰੈਫਰ ਕਰ ਦਿੱਤਾ। ਬਚੇ ਦੀ ਹਾਲਤ ਦੇਖ ਰਾਮਾ ਚੈਰੀਟੇਬਲਨੇ ਵੀ ਉਸ ਨੂੰ ਦਾਖਲ ਨਹੀਂ ਕੀਤਾ। ਇਸ ਤੋਂ ਬਾਅਦ ਬੱਚੇ ਨੂੰ CMC ਹਸਪਤਾਲ, ਫਿਰ ਈਐਸਆਈ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਪਰ ਬੱਚੇ ਦੀ ਰਸਤੇ ਵਿੱਚ ਹੀ ਮੌਤ ਹੋ ਗਈ। ਪਰਿਵਾਰਿਕ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਬੱਚੇ ਦੀ ਲਾਸ਼ ਨੂੰ ਕਲੀਨਿਕ ਵਿੱਚ ਰੱਖ ਕੇ ਰੋਸ ਪ੍ਰਦਰਸ਼ਨ ਕੀਤਾ।
ਮੌਕੇ 'ਤੇ ਪਹੁੰਚੇ ਐੱਸਐੱਚਓ ਜੀਐੱਸ ਦਿਓਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ 'ਚ ਰਖਵਾਇਆ ਗਿਆ ਹੈ। ਦੋਵਾਂ ਧਿਰਾਂ ਦੀ ਗੱਲ ਜਾਣਨ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
Get the latest update about punjab news, check out more about true scoop punjabi, ludhiana, 5 year boy dies due to negligence of doctors & ludhiana news
Like us on Facebook or follow us on Twitter for more updates.