ਕਪੂਰਥਲਾ: ਗੁਆਂਢੀ ਨੇ ਕੀਤਾ 5 ਸਾਲਾ ਬੱਚੀ ਨਾਲ ਜ਼ਬਰ-ਜਨਾਹ, ਦੋਸ਼ੀ ਗ੍ਰਿਫਤਾਰ

ਪੰਜਾਬ ਦੇ ਕਪੂਰਥਲਾ ਜ਼ਿਲੇ 'ਚ 5 ਸਾਲਾ ਬੱਚੀ ਨਾਲ ਗੁਆਂਢੀ ਵਲੋਂ ਜ਼ਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।...

ਕਪੂਰਥਲਾ: ਪੰਜਾਬ ਦੇ ਕਪੂਰਥਲਾ ਜ਼ਿਲੇ 'ਚ 5 ਸਾਲਾ ਬੱਚੀ ਨਾਲ ਗੁਆਂਢੀ ਵਲੋਂ ਜ਼ਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਲੜਕੀ ਦੀ ਮਾਂ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜ਼ਿਲਾ ਪੁਲਿਸ ਅਨੁਸਾਰ ਪ੍ਰਵਾਸੀ ਔਰਤ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਪਰਵੇਜ਼ ਨਗਰ ਇਲਾਕੇ ਵਿੱਚ ਰਹਿੰਦੀ ਹੈ। ਉਸ ਦਾ ਪਤੀ ਰੇਹੜੀ ਲਾਉਂਦਾ ਹੈ ਤੇ ਉਹ ਖੁਦ ਲੋਕਾਂ ਦੇ ਘਰਾਂ 'ਚ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਹੈ।


ਉਸ ਨੇ ਦੱਸਿਆ ਕਿ 28 ਮਾਰਚ ਨੂੰ ਉਹ ਆਪਣੀ 5 ਸਾਲਾ ਬੇਟੀ ਨੂੰ ਘਰ ਛੱਡ ਕੇ ਕੰਮ 'ਤੇ ਚਲੀ ਗਈ ਸੀ। ਕਰੀਬ 11:30 ਵਜੇ ਜਦੋਂ ਉਹ ਘਰ ਵਾਪਸ ਆਈ ਤਾਂ ਉਸ ਦੇ ਘਰ ਗੁਆਂਢੀ ਨੌਜਵਾਨ ਮੌਜੂਦ ਸੀ। ਉਸਦੀ ਬੱਚੀ ਡਰਦੀ ਹੋਈ ਬਾਥਰੂਮ ਤੋਂ ਬਾਹਰ ਆਈ। ਲੜਕੀ ਦੀ ਹਾਲਤ ਦੇਖ ਕੇ ਉਸ ਨੇ ਪੁੱਛਿਆ ਕਿ ਕੀ ਹੋਇਆ? ਉਸ ਦੀ ਲੜਕੀ ਨੇ ਗੁਆਂਢੀ ਨੌਜਵਾਨ ਵਲੋਂ ਜ਼ਬਰ-ਜਨਾਹ ਦੀ ਗੱਲ ਕਹੀ।

ਜਦੋਂ ਲੜਕੀ ਦੀ ਮਾਂ ਨੇ ਗੁਆਂਢੀ ਨੌਜਵਾਨ ਮੁਹੰਮਦ ਸੌਰਵ ਨੂੰ ਪੁੱਛਿਆ ਤਾਂ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਇਸ ਤੋਂ ਬਾਅਦ ਉਸ ਨੇ ਥਾਣਾ ਫੱਤੂਢੀਂਗਾ ਵਿਖੇ ਸ਼ਿਕਾਇਤ ਕੀਤੀ। ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਨੌਜਵਾਨ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕੇਸ ਦਰਜ ਹੋਣ ਦੀ ਪੁਸ਼ਟੀ ਕਰਦਿਆਂ ਐਸਪੀ ਇਨਵੈਸਟੀਗੇਸ਼ਨ ਜਗਜੀਤ ਸਿੰਘ ਨੇ ਸੜੋਆ ਵਿੱਚ ਦੱਸਿਆ ਕਿ ਮੁਲਜ਼ਮ ਮੁਹੰਮਦ ਸੌਰਵ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Get the latest update about raped, check out more about Kapurthala, Online Punjabi News, Punjab News & minor girl

Like us on Facebook or follow us on Twitter for more updates.