5 ਸਾਲਾਂ ਮਾਸੂਮ ਤੇ ਪਿਤਾ ਦਾ ਪ੍ਰਕੋਪ, ਕੁੱਟਮਾਰ ਕਰਦਿਆਂ ਵੀਡੀਓ ਹੋਈ ਵਾਇਰਲ

ਇੱਹ ਉਸ ਮਹਿਲਾ ਦਾ ਦੂਸਰਾ ਵਿਆਹ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸ ਦੇ ਪਤੀ ਤੇ ਉਸ ਦੇ ਪੁੱਤਰ ਤੇ ਅਤਿਆਚਾਰ ਕਰਨੇ ਸ਼ੁਰੂ...

ਹਰ ਬੱਚੇ ਦੀ ਜਿੰਦਗੀ 'ਚ ਉਸਦੇ ਪਿਤਾ ਦਾ ਕਿਰਦਾਰ ਸਭ ਤੋਂ ਮਹੱਤਵ ਪੂਰਨ ਮੰਨਿਆ ਜਾਂਦਾ ਹੈ। ਹਰ ਪਿਤਾ ਆਪਣੇ ਬਚੇ ਨੂੰ ਜਿੰਦਗੀ ਜੀਣ ਦਾ ਤਰੀਕਾ ਸਿਖਾਉਂਦਾ ਹੈ  ਤੇ ਹਰ ਚੀਜ ਬਾਰੇ ਜਾਣੂ ਕਰਵਾਉਂਦਾ ਹੈ। ਪਿਤਾ ਨੂੰ ਬੱਚਿਆਂ ਲਈ ਸੁਰਖਿਆ ਕਵਜ ਮਨਿਆ ਜਾਣਦਾ ਹੈ ਪਰ ਕਈ ਵਾਰ ਕੁਝ ਵਿਅਕਤੀ ਇਹ ਭੁੱਲ ਹੈਵਾਨੀਅਤ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਵੀਡੀਓ ਲਗਾਤਾਰ ਸੋਸ਼ਲ ਮੀਡੀਆਂ ਤੇ ਵਾਇਰਲ ਹੋ ਰਹੀ ਹੈ ਜਿਸ ਚ ਇੱਕ ਸੌਤੇਲਾ ਪਿਤਾ ਆਪਣੇ ਬਚੇ ਨਾਲ ਕੁੱਟਮਾਰ ਕਰ ਰਿਹਾ ਹੈ। ਇਹ ਪਿਤਾ ਤੇ ਆਪਣੇ ਬਚੇ ਨਾਲ ਹੈਵਾਨੀਅਤ ਦੀਆਂ ਹਦਾ ਪਾਰ ਕੀਤੀਆਂ ਹਨ ਜਿਸ ਨੂੰ ਬੱਚੇ ਦੀ ਮਾਂ ਵਲੋਂ ਵੀਡੀਓ ਰਿਕਾਰਡ ਕਰ ਸੋਸ਼ਲ ਮੀਡੀਆ ਤੇ ਸ਼ੇਅਰ ਕੀਤੀ ਗਈ ਹੈ। ਮਲੇਸ਼ੀਆ ਦੇ ਸ਼ਾਹ ਆਲਮ ਤੋਂ ਇਕ ਮਹਿਲਾਂ ਵਲੋਂ ਇੱਕ ਵੀਡੀਓ ਸ਼ੇਅਰ ਕੀਤਾ ਗਿਆ ਹੈ ਜਿਸ 'ਚ ਉਸ ਦਾ ਦੂਜਾ ਪਤੀ ਉਸਦੇ ਪੁੱਤਰ ਨਾਲ ਬੇਰਹਿਮੀ ਨਾਲ ਕੁੱਟ ਮਾਰ ਕਰ ਰਿਹਾ ਹੈ।  

ਦਸ ਦਈਏ ਕਿ ਇੱਹ ਉਸ ਮਹਿਲਾ ਦਾ ਦੂਸਰਾ ਵਿਆਹ ਸੀ। ਵਿਆਹ ਤੋਂ ਕੁੱਝ ਸਮਾਂ ਬਾਅਦ ਹੀ ਉਸ ਦੇ ਪਤੀ ਤੇ ਉਸ ਦੇ ਪੁੱਤਰ ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿਤੇ। ਮਹਿਲਾ ਵਲੋਂ ਆਪਣੇ ਪਤੀ ਦੀਆਂ ਇਨ੍ਹਾਂ ਹਰਕਤਾਂ ਨੂੰ ਕੈਮਰੇ 'ਚ ਕੈਦ ਕਰਕੇ ਸ਼ੇਅਰ ਕੀਤਾ ਗਿਆ। ਮਹਿਲਾ ਨੇ ਆਪਣੇ ਬੈਡਰੂਮ 'ਚ ਇੱਕ ਮੁਬਾਇਲ ਕੈਮਰੇ ਦੀ ਮਦਦ ਨਾਲ ਵੀਡੀਓ ਰਿਕਾਰਡ ਕੀਤਾ ਜਿਸ ਨੂੰ ਦੇਖਣ ਤੋਂ ਬਾਅਦ ਹਰ ਇਕ ਦੀ ਰੂਹ ਕੰਬ ਗਈ। ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵਲੋਂ ਇਸ ਵਿਅਕਤੀ ਦੀ ਤਲਾਸ਼ ਕੀਤੀ ਜਾ ਰਹੀ ਹੈ। ਇਹ ਘਟਨਾ 25 ਫਰਵਰੀ ਦੀ ਦਸੀ ਜਾ ਰਹੀ ਹੈ।    

Get the latest update about TRUE SCOOP PUNJABI, check out more about VIRAL NEWS, NEWS IN PUNJABI & TRUE SCOOP NEWS

Like us on Facebook or follow us on Twitter for more updates.