ਨਵੇਂ ਕੇਸਾਂ ਨਾਲ ਮੁੜ ਬਲਾਸਟ ਕਰਦੇ ਹੋਏ ਜਲੰਧਰ 'ਚ ਕੋਰੋਨਾ ਨੇ ਲਈ 3 ਦੀ ਜਾਨ

ਪੰਜਾਬ 'ਚ ਸਭ ਕੁਝ ਅਨਲੌਕ ਹੋ ਚੁੱਕਾ ਹੈ। ਕੋਰੋਨਾਵਾਇਰਸ ਦੇ ਡਰ ਵਿਚਕਾਰ ਹੀ ਲੋਕ ਆਪਣੇ ਕਾਰੋਬਾਰ ਸ਼ੁਰੂ ਕਰ ਚੁੱਕੇ ਹਨ। ਕੋਰੋਨਾ ਸੰਕ੍ਰਮਣ ਵੀ ਵੱਧ ਰਿਹਾ ਹੈ ਅਤੇ ਲੋਕ...

ਜਲੰਧਰ— ਪੰਜਾਬ 'ਚ ਸਭ ਕੁਝ ਅਨਲੌਕ ਹੋ ਚੁੱਕਾ ਹੈ। ਕੋਰੋਨਾਵਾਇਰਸ ਦੇ ਡਰ ਵਿਚਕਾਰ ਹੀ ਲੋਕ ਆਪਣੇ ਕਾਰੋਬਾਰ ਸ਼ੁਰੂ ਕਰ ਚੁੱਕੇ ਹਨ। ਕੋਰੋਨਾ ਸੰਕ੍ਰਮਣ ਵੀ ਵੱਧ ਰਿਹਾ ਹੈ ਅਤੇ ਲੋਕ ਆਪਣੇ ਕਾਰੋਬਾਰ 'ਚ ਵੀ ਰੁੱਝ ਚੁੱਕੇ ਹਨ। ਇਸੇ ਵਿਚਕਾਰ ਜਲੰਧਰ 'ਚ ਅੱਜ ਸਵੇਰੇ ਫਿਰ ਕੋਰੋਨਾ ਸੰਕ੍ਰਮਣ ਦੀ ਪੁਸ਼ਟੀ ਹੋਈ ਹੈ। 2 ਦਿਨ ਪਹਿਲਾਂ ਮਰੀਜ਼ਾਂ ਦੇ ਲਏ ਗਏ ਟੈਸਟ ਰਿਪੋਰਟ ਹਾਸਲ ਹੋਈ ਹੈ। ਪਤਾ ਲੱਗਾ ਹੈ ਕਿ ਜਲੰਧਰ 'ਚ 53 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਮਿਲੀ ਹੈ, ਜਦਕਿ 3 ਮਰੀਜ਼ ਕੋਰੋਨਾ ਤੋਂ ਜੰਗ ਹਾਰ ਗਏ ਹਨ। ਸਿਹਤ ਵਿਭਾਗ ਮੁਤਾਬਕ 2 ਮਰੀਜ਼ਾਂ ਦੀ ਮੌਤ ਪ੍ਰਾਈਵੇਟ ਹਸਪਤਾਲ ਅਤੇ ਇਕ ਮਰੀਜ਼ ਦੀ ਮੌਤ ਅੰਮ੍ਰਿਤਸਰ 'ਚ ਹੋਈ ਹੈ। ਜਲੰਧਰ 'ਚ ਕੋਰੋਨਾ ਮਰੀਜ਼ਾਂ ਦਾ ਆਂਕੜਾ 2660 ਤੋਂ ਉੱਪਰ ਹੋ ਗਿਆ ਹੈ ਅਤੇ ਮ੍ਰਿਤਕਾਂ ਦੀ ਸੰਖਿਆ 70 ਦੇ ਕਰੀਬ ਪਹੁੰਚ ਗਈ ਹੈ। ਦੱਸ ਦੇਈਏ ਕਿ ਕੱਲ੍ਹ ਜ਼ਿਲ੍ਹੇ 'ਚ ਕੋਰੋਨਾ ਦੇ 34 ਕੇਸ ਨਵੇਂ ਆਏ ਸਨ। ਕੱਲ੍ਹ ਵੀ ਜਲੰਧਰ 'ਚ 2 ਕੋਰੋਨਾ ਪੀੜਤ ਵਿਅਕਤੀਆਂ ਦੀ ਮੌਤ ਵੀ ਹੋਈ ਸੀ।

ਜਲੰਧਰ 'ਚ ਅੱਜ ਇਨ੍ਹਾਂ ਇਲਾਕਿਆਂ 'ਚ ਵਰ੍ਹਿਆ ਕੋਰੋਨਾ ਦਾ ਕਹਿਰ, ਦੇਖੋ ਲਿਸਟ

ਬੀਤੇ ਦਿਨ ਜਲੰਧਰ 'ਚ ਇਨ੍ਹਾਂ ਇਲਾਕਿਆਂ ਤੋਂ ਆਏ ਸਨ ਕੋਰੋਨਾ ਦੇ ਕੇਸ
<<  ਅਲਾਵਲਪੁਰ
<<  ਹੁਸ਼ਿਆਰਪੁਰ ਰੋਡ
<<  ਦੀਪ ਨਗਰ
<<  ਪਿੰਡ ਲੱਦੇਵਾਲੀ
<<  ਪਿੰਡ ਦਕੋਆ
<<  ਪੰਚਸ਼ੀਲ ਐਵੀਨਿਊ
<<  ਪਿੰਡ ਖਾਨ ਖੰਨਾ
<<  ਤਾਰਾ ਸਿੰਘ ਐਵੀਨਿਊ
<<  ਮਾਡਲ ਟਾਊਨ
<<  ਆਦਰਸ਼ ਨਗਰ
<<  ਨਿਊ 129 ਫੀਟ ਰੋਡ

Get the latest update about COVID 19, check out more about TRUE SCOOP NEWS, JALANDHAR CORONA POSITIVE CASE, PUNJAB NEWS & JALANDHAR NEWS

Like us on Facebook or follow us on Twitter for more updates.