550ਵੇਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਲੱਖਾਂ ਰੁਪਏ ਦੀ ਮਦਦ ਨਾਲ 28 ਹੋਰ ਪਿੰਡਾਂ ਦੀ ਬਦਲੇਗੀ ਨੁਹਾਰ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ...

ਚੰਡੀਗੜ:- ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ ਗੁਰੂ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ 28 ਪਿੰਡਾਂ ਦੇ ਵਿਕਾਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਪੇਂਡੂ ਵਿਕਾਸ ਫੰਡ ’ਚੋਂ 14 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਚਰਨ ਛੋਹ ਪ੍ਰਾਪਤ 63 ਪਿੰਡਾਂ ਦੇ ਬੁਨਿਆਦੀ ਢਾਂਚੇ ਦੇ ਵਿਕਾਸ ’ਤੇ 59.50 ਕਰੋੜ ਰੁਪਏ ਖਰਚੇ ਜਾ ਰਹੇ ਹਨ ਜਿਸ ਵਿੱਚੋਂ 35 ਪਿੰਡਾਂ ਲਈ 17.50 ਕਰੋੜ ਰੁਪਏ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਨਾਂ ਪਿੰਡਾਂ ਦਾ ਵਿਕਾਸ ਮਗਨਰੇਗਾ ਦੇ ਸਹਿਯੋਗ ਕੀਤਾ ਜਾਵੇਗਾ।

ਹੜ੍ਹ ਪ੍ਰਭਾਵਿਤ ਜਿਲ੍ਹਿਆਂ ਲਈ ਕੈਪਟਨ ਸਰਕਾਰ ਦਾ ਵੱਡਾ ਕਦਮ, 4.5 ਕਰੋੜ ਰੁਪਏ ਰਾਹਤ ਕਾਰਜ ਲਈ ਕੀਤੇ ਗਏ ਜਾਰੀ

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ 28 ਪਿੰਡਾਂ ਦੇ ਵਿਕਾਸ ਲਈ ਡਿਪਟੀ ਕਮਿਸ਼ਨਰਾਂ ਨੂੰ ਪ੍ਰਤੀ ਪਿੰਡ 50 ਲੱਖ ਰੁਪਏ ਦੇ ਹਿਸਾਬ ਨਾਲ ਫੰਡ ਮਿਲਣਗੇ। ਇਨਾਂ ਵਿੱਚੋਂ ਅੰਮਿ੍ਰਤਸਰ ਜ਼ਿਲੇ ਵਿੱਚ ਸਥਿਤ ਛੇ ਅਜਿਹੇ ਪਿੰਡਾਂ ਧਰਮਕੋਟ, ਸੌਰਾਈਆਂ, ਰਾਮ ਤੀਰਥ, ਕੱਥੂਨੰਗਲ, ਅੱਡਾ ਕੱਥੂਨੰਗਲ ਅਤੇ ਕੱਥੂਨੰਗਲ ਖੁਰਦ ਦੇ ਵਿਕਾਸ ਲਈ 50 ਲੱਖ ਰੁਪਏ ਦੇ ਹਿਸਾਬ ਨਾਲ ਤਿੰਨ ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਇਸੇ ਤਰਾਂ ਬਠਿੰਡਾ ਵਿੱਚ ਕੱਚੀ ਭੁੱਚੋ ਲਈ 50 ਲੱਖ ਰੁਪਏ, ਗੁਰਦਾਸਪੁਰ ਜ਼ਿਲੇ ਵਿੱਚ ਕੀੜੀ ਅਫ਼ਗਾਨਾ ਅਤੇ ਕਥਿਆਲਾ ਲਈ ਇੱਕ ਕਰੋੜ ਰੁਪਏ, ਲੁਧਿਆਣਾ ਜ਼ਿਲੇ ਵਿੱਚ ਢਾਂਡਰਾ, ਸੋਢੀਵਾਲ ਅਤੇ ਅਗਵਾੜ ਲੋਪੋ ਲਈ 1.50 ਕਰੋੜ ਰੁਪਏ, ਮੋਗਾ ਜ਼ਿਲੇ ਵਿੱਚ ਪਿੰਡ ਫਤਿਹਗੜ ਕੋਰੋਟਾਣਾ ਲਈ 50 ਲੱਖ ਰੁਪਏ, ਸੰਗਰੂਰ ਜ਼ਿਲੇ ਵਿੱਚ ਪਿੰਡ ਮਸਤੂਆਣਾ, ਟਲ ਘਨੌਰ, ਖੁਰਾਣਾ, ਭਲਵਾਨ, ਭੱਦਲਵੱਢ, ਢਡੋਗਲ, ਖੇੜੀ ਜੱਟਾਂ ਅਤੇ ਭਸੌੜ ਲਈ 4 ਕਰੋੜ ਰੁਪਏ ਜਾਰੀ ਕੀਤੇ ਗਏ। ਤਰਨਤਾਰਨ ਜ਼ਿਲੇ ਦੇ ਪਿੰਡ ਜਲਾਲਾਬਾਦ, ਕੋਰੇਵਧਾਨ ਅਤੇ ਦਿਆਲਪੁਰ ਲਈ 1.50 ਕਰੋੜ ਰੁਪਏ ਅਤੇ ਹੁਸ਼ਿਆਰਪੁਰ ਜ਼ਿਲੇ ਦੇ ਪਿੰਡ ਫਤਿਹਪੁਰ ਕੋਠੀ, ਕੋਠੀ, ਕਾਂਗੜ ਅਤੇ ਸਾਰੰਗਵਾਲ ਲਈ ਦੋ ਕਰੋੜ ਰੁਪਏ ਜਾਰੀ ਕੀਤੇ ਗਏ। 

ਬੁਲਾਰੇ ਨੇ ਅੱਗੇ ਦੱਸਿਆ ਕਿ ਇਨਾਂ ਪਿੰਡਾਂ ਨੂੰ ਇਸ ਸ਼ਰਤ ’ਤੇ ਫੰਡ ਜਾਰੀ ਕੀਤੇ ਗਏ ਹਨ ਕਿ ਇਸ ਨਾਲ ਸਿਰਫ਼ ਮਹੱਤਵਪੂਰਨ ਕਾਰਜ ਸ਼ੁਰੂ ਕਰਕੇ ਮੁਕੰਮਲ ਕੀਤੇ ਜਾਣੇ ਚਾਹੀਦੇ ਹਨ।

Get the latest update about Amarinder Singh, check out more about Punjabi News, 550th Gurpurab 550 Guru Nanak Dev Ji, True Scoop News & Village Development Plan

Like us on Facebook or follow us on Twitter for more updates.