ਭਾਰਤ 'ਚ ਜਲਦ ਲਾਂਚ ਹੋਵੇਗੀ 5G ਤਕਨੋਲਜੀ, ਮੋਦੀ ਕੈਬਨਿਟ ਨੇ ਨਿਲਾਮੀ ਲਈ ਦਿੱਤੀ ਮਨਜ਼ੂਰੀ, ਜਾਣੋ 5G ਨਾਲ ਜੁੜੀਆਂ ਇਸ ਖਾਸ ਗੱਲਾਂ

ਭਾਰਤ 'ਚ ਪਿੱਛਲੇ ਕਾਫੀ ਸਮੇਂ ਤੋਂ ਉਡੀਕੀ ਜਾਣ ਵਾਲੀ 5G ਤਕਨੀਕ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦੂਰਸੰਚਾਰ ਵਿਭਾਗ ਦੇ ਸਪੈਕਟਰਮ ਨਿਲਾਮੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ...

ਭਾਰਤ 'ਚ ਪਿੱਛਲੇ ਕਾਫੀ ਸਮੇਂ ਤੋਂ ਉਡੀਕੀ ਜਾਣ ਵਾਲੀ 5G ਤਕਨੀਕ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਦੂਰਸੰਚਾਰ ਵਿਭਾਗ ਦੇ ਸਪੈਕਟਰਮ ਨਿਲਾਮੀ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਭਾਰਤ 'ਚ ਜਲਦ ਹੀ 5ਜੀ ਸਪੈਕਟਰਮ ਦੀ ਨਿਲਾਮੀ ਕੀਤੀ ਜਾਵੇਗੀਜਿਸ ਤੋਂ ਬਾਅਦ ਬੋਲੀਕਾਰਾਂ ਨੂੰ ਜਨਤਾ ਅਤੇ ਉੱਦਮਾਂ ਨੂੰ 5ਜੀ ਸੇਵਾਵਾਂ ਪ੍ਰਦਾਨ ਕਰਨ ਲਈ ਸਪੈਕਟ੍ਰਮ ਦਿੱਤਾ ਜਾਵੇਗਾ।

ਇਸ ਬਾਰੇ ਕੀਤੇ ਫੈਸਲੇ 'ਚ ਮੰਤਰੀ ਮੰਡਲ ਦੇ ਕਿਹਾ ਗਿਆ ਹੈ ਕਿ 5ਜੀ ਸਪੈਕਟਰਮ ਨਿਲਾਮੀ ਤਹਿਤ ਸਰਕਾਰ ਜੁਲਾਈ ਦੇ ਅੰਤ ਤੱਕ 20 ਸਾਲ ਦੀ ਵੈਧਤਾ ਵਾਲੇ ਕੁੱਲ 72097.85 ਮੈਗਾਹਰਟਜ਼ ਸਪੈਕਟਰਮ ਦੀ ਨਿਲਾਮੀ ਕਰੇਗੀ। ਮੰਤਰੀ ਮੰਡਲ ਨੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਲਈ ਨਿੱਜੀ ਵਰਤੋਂ ਦੇ ਨੈੱਟਵਰਕ ਦੀ ਸਥਾਪਨਾ ਨੂੰ ਪ੍ਰਵਾਨਗੀ ਦੇਣ ਦਾ ਫੈਸਲਾ ਕੀਤਾ ਹੈ। ਸਰਕਾਰ ਸਪੈਕਟ੍ਰਮ ਲਈ ਅਗਾਊਂ ਭੁਗਤਾਨ ਦੀ ਜ਼ਰੂਰਤ ਨੂੰ ਖਤਮ ਕਰਦੀ ਹੈ, ਸਫਲ ਬੋਲੀਕਾਰ 5G ਸਪੈਕਟ੍ਰਮ ਲਈ 20 'EMIs' ਤੱਕ ਦਾ ਭੁਗਤਾਨ ਕਰ ਸਕਦੇ ਹਨ।


ਜਿਕਰਯੋਗ ਹੈ ਕਿ DoT ਨੇ 5G ਸਪੈਕਟਰਮ ਦੀ ਨਿਲਾਮੀ ਦਾ ਪ੍ਰਸਤਾਵ ਰੱਖਿਆ ਸੀ। ਇਸ ਮਨਜ਼ੂਰੀ ਤੋਂ ਬਾਅਦ ਸਰਕਾਰ ਨੇ ਵੀ ਅਰਜ਼ੀਆਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹੁਣ ਟੈਲੀਕਾਮ ਕੰਪਨੀਆਂ 5ਜੀ ਲਈ ਅਪਲਾਈ ਕਰਨਗੀਆਂ, ਜਿਸ ਤੋਂ ਬਾਅਦ ਇਸ ਦੀ ਨਿਲਾਮੀ ਲਈ ਬੋਲੀ ਲਗਾਈ ਜਾਵੇਗੀ।

5G ਤਕਨਾਲੋਜੀ ਦੇ ਫਾਇਦੇ :- 
*ਹਾਈ ਰੈਜ਼ੋਲਿਊਸ਼ਨ ਅਤੇ  bi-directional ਵੱਡੀ ਬੈਂਡਵਿਡਥ ਸ਼ੇਪਿੰਗ।
*ਸਾਰੇ ਨੈੱਟਵਰਕਾਂ ਨੂੰ ਇੱਕ ਪਲੇਟਫਾਰਮ 'ਤੇ ਇਕੱਠੇ ਕਰਨ ਲਈ ਤਕਨਾਲੋਜੀ।
*ਵਧੇਰੇ ਪ੍ਰਭਾਵਸ਼ਾਲੀ ਅਤੇ ਕੁਸ਼ਲ।
*ਤੇਜ਼ ਕਾਰਵਾਈ ਲਈ ਯੂਜ਼ਰ ਨਿਗਰਾਨੀ ਸਾਧਨਾਂ ਦੀ ਸਹੂਲਤ ਲਈ ਤਕਨਾਲੋਜੀ।
*ਇਹ ਵਿਸ਼ਾਲ ਪ੍ਰਸਾਰਣ ਡੇਟਾ (Gigabit) ਪ੍ਰਦਾਨ ਕਰੇਗਾ, ਜੋ 60,000 ਤੋਂ ਵੱਧ ਕੁਨੈਕਸ਼ਨਾਂ ਦਾ ਸਮਰਥਨ ਕਰੇਗਾ। 
*ਲਾਸਟ ਜਨਰੇਸ਼ਨ ਨਾਲ ਆਸਾਨੀ ਨਾਲ ਪ੍ਰਬੰਧਨਯੋਗ।
*ਵਿਭਿੰਨ ਸੇਵਾਵਾਂ (ਪ੍ਰਾਈਵੇਟ ਨੈੱਟਵਰਕ ਸਮੇਤ) ਦਾ ਸਮਰਥਨ ਕਰਨ ਲਈ ਤਕਨੀਕੀ। 
*ਵਿਸ਼ਵ ਭਰ ਵਿੱਚ uniform, uninterrupted ਅਤੇ consistent connectivity ਪ੍ਰਦਾਨ ਕਰਨ ਲਈ ਸੰਭਵ ਹੈ।

5G ਤਕਨਾਲੋਜੀ ਦੇ ਨੁਕਸਾਨ
ਹਾਲਾਂਕਿ, 5G ਤਕਨਾਲੋਜੀ ਦੀ ਖੋਜ ਮੋਬਾਈਲ ਸੰਸਾਰ ਦੀਆਂ ਸਾਰੀਆਂ ਰੇਡੀਓ ਸਿਗਨਲ ਸਮੱਸਿਆਵਾਂ ਅਤੇ ਮੁਸ਼ਕਲਾਂ ਨੂੰ ਹੱਲ ਕਰਨ ਲਈ ਸੰਕਲਪਿਤ ਕੀਤਾ ਗਿਆ ਹੈ, ਪਰ ਕੁਝ ਸੁਰੱਖਿਆ ਕਾਰਨਾਂ ਕਰਕੇ ਅਤੇ ਜ਼ਿਆਦਾਤਰ ਭੂਗੋਲਿਕ ਖੇਤਰਾਂ ਵਿੱਚ ਤਕਨੀਕੀ ਤਰੱਕੀ ਦੀ ਕਮੀ ਦੇ ਕਾਰਨ, ਇਸ ਵਿੱਚ ਕਮੀਆਂ ਵੀ ਹਨ। 
*ਇਹ ਤਕਨਾਲੋਜੀ ਅਜੇ ਵੀ ਪ੍ਰੋਸੇਸ ਅਧੀਨ ਹੈ ਅਤੇ ਇਸਦੀ ਵਿਹਾਰਕਤਾ 'ਤੇ ਖੋਜ ਚੱਲ ਰਹੀ ਹੈ।
*ਜਿਸ ਗਤੀ ਦਾ ਦਾਅਵਾ ਕੀਤਾ ਜਾ ਰਿਹਾ ਹੈ, ਇਹ ਤਕਨਾਲੋਜੀ ਦੁਨੀਆ ਦੇ 'ਚ ਪ੍ਰਾਪਤ ਕਰਨਾ ਮੁਸ਼ਕਿਲ ਜਾਪਦਾ ਹੈ।
*ਬਹੁਤ ਸਾਰੇ ਪੁਰਾਣੇ ਉਪਕਰਣਜਾਂ ਮੋਬਾਈਲ 5G ਲਈ ਸਮਰੱਥ ਨਹੀਂ ਹੋਣਗੇ, ਇਸਲਈ, ਉਹਨਾਂ ਸਾਰਿਆਂ ਨੂੰ ਨਵੇਂ ਨਾਲ ਬਦਲਣ ਦੀ ਲੋੜ ਹੈ ਜੋਕਿ ਮਹਿੰਗੇ ਸੌਦਾ ਹੋਵੇਗਾ।
*ਸੁਰੱਖਿਆ ਅਤੇ ਗੋਪਨੀਯਤਾ ਦਾ ਮੁੱਦਾ ਅਜੇ ਹੱਲ ਕੀਤਾ ਜਾਣਾ ਹੈ।

5ਜੀ ਟੈਕਨਾਲੋਜੀ ਨੂੰ ਲਾਂਚ ਕਰਨ ਦੀ ਤਰੀਕ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। 5ਜੀ ਟੈਕਨਾਲੋਜੀ ਦੀ ਸਰਵਿਸ ਦੀ ਗੱਲ ਕੀਤੀ ਜਾਵੇ ਤਾਂ ਇਹ  4ਜੀ ਤੋਂ ਲਗਭਗ 10 ਗੁਣਾ ਤੇਜ਼ ਹੈ। ਇਸ ਕਾਰਨ ਡਾਊਨਲੋਡ ਅਤੇ ਅਪਲੋਡ ਦੀ ਸਪੀਡ ਵੀ ਜ਼ਿਆਦਾ ਹੈ। ਮੰਨਿਆ ਜਾ ਰਿਹਾ ਹੈ ਕਿ ਟੈਲੀਕਾਮ ਸਰਵਿਸ ਪ੍ਰੋਵਾਈਡਰ ਮਿਡ ਅਤੇ ਹਾਈ ਬੈਂਡ ਸਪੈਕਟ੍ਰਮ ਦੀ ਵਰਤੋਂ ਕਰਕੇ 5ਜੀ ਜਾਰੀ ਕਰ ਸਕਦੇ ਹਨ। ਇਸ ਦੀ ਸਪੀਡ ਕਾਰਨ ਰੀਚਾਰਜ ਪਲਾਨ ਤੋਂ ਕਈ ਚੀਜ਼ਾਂ 'ਚ ਵੱਡੇ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ।

Get the latest update about 5G LAUNCH DATE IN INDIA, check out more about 5G ADVANTAGES, 5G LAUNCH IN INDIA, 5G NETWORK & INDIAN GOVT

Like us on Facebook or follow us on Twitter for more updates.