ਹੌਂਸਲਿਆਂ ਦੀ ਉਡਾਣ ਭਰਨ ਨਿਕਲੇ 6 ਦਿਵਯਾਂਗ: ਯੂਪੀ ਤੋਂ ਸਫ਼ਰ ਸ਼ੁਰੂ ਕਰ ਜਲੰਧਰ ਪਹੁੰਚੇ, 4000 ਕਿਲੋਮੀਟਰ ਦਾ ਸਫਰ ਕਰ ਪਹੁੰਚੇਗਾ ਲੱਦਾਖ

6 ਦੋਸਤਾਂ ਨੇ ਉੱਤਰ ਪ੍ਰਦੇਸ਼ ਤੋਂ ਕਾਰਾਂ ਰਾਹੀਂ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੇਹ ਲਦਾਖ਼ ਪਹੁੰਚਣ ਦੀ ਸੋਚੀ ਹੈ। ਇਸ ਦੇ ਨਾਲ ਹੀ ਉਹ ਇਹ ਸੰਦੇਸ਼ ਵੀ ਦੇ ਰਹੇ ਹਨ ਕਿ ਅਪੰਗਤਾ ਦਿਮਾਗ ਤੋਂ ਆਉਂਦੀ ਹੈ...

ਦੇਸ਼ ਦੇ ਅਜਿਹੇ 6 ਦਿਵਯਾਂਗ ਜੋ ਉੱਤਰ ਪ੍ਰਦੇਸ਼ ਤੋਂ ਸੜਕਾਂ ਨੂੰ ਮਾਪਦੇ ਹੋਏ ਲੇਹ-ਲਦਾਖ ਲਈ ਰਵਾਨਾ ਹੋਏ ਹਨ ਹਰ ਭਾਰਤੀ ਨੂੰ ਪ੍ਰਭਾਵਿਤ ਕਰ ਰਹੇ ਹਨ। ਆਪਣੇ ਇਸ ਬੁਲੰਦ ਹੋਂਸਲੇ ਤੇ ਜਜਬੇ ਦੇ ਚਲਦਿਆਂ ਹਰ ਕੋਈ ਖੁਲੇ ਦਿਨ ਨਾਲ ਉਨ੍ਹਾਂ ਦਾ ਸਵਾਗਤ ਕਰ ਰਿਹਾ ਹੈ ਤੇ ਜਜਬੇ ਨੂੰ ਸਲੈਮ ਕਰ ਰਿਹਾ ਹੈ। ਇਨ੍ਹਾਂ 6 ਦੋਸਤਾਂ ਨੇ ਉੱਤਰ ਪ੍ਰਦੇਸ਼ ਤੋਂ ਕਾਰਾਂ ਰਾਹੀਂ 4 ਹਜ਼ਾਰ ਕਿਲੋਮੀਟਰ ਦਾ ਸਫ਼ਰ ਤੈਅ ਕਰ ਲੇਹ ਲਦਾਖ਼ ਪਹੁੰਚਣ ਦੀ ਸੋਚੀ ਹੈ। ਇਸ ਦੇ ਨਾਲ ਹੀ ਉਹ ਇਹ ਸੰਦੇਸ਼ ਵੀ ਦੇ ਰਹੇ ਹਨ ਕਿ ਅਪੰਗਤਾ ਦਿਮਾਗ ਤੋਂ ਆਉਂਦੀ ਹੈ। ਜੇ ਹੌਸਲਾ ਉੱਚਾ ਹੋਵੇ ਤਾਂ ਅਪਾਹਜਤਾ ਵੀ ਰਾਹ ਨਹੀਂ ਰੋਕ ਸਕਦੀ।


ਦੋ ਦਿਨ ਪਹਿਲਾਂ ਉੱਤਰ ਪ੍ਰਦੇਸ਼ ਦੇ ਲਖਨਊ ਤੋਂ ਨਿਕਲੀ ਇਨ੍ਹਾਂ ਛੇ ਲੋਕਾਂ ਦੀ ਟੀਮ ਮੁੱਖ ਕਨਵੀਨਰ ਸੁਨੀਲ ਮੰਗਲ ਅਤੇ ਉਨ੍ਹਾਂ ਦੇ ਸਾਥੀ ਸਕੁਐਡਰਨ ਲੀਡਰ (ਆਰ) ਅਭੈ ਪ੍ਰਤਾਪ ਸਿੰਘ ਟੀਮ ਦੀ ਅਗਵਾਈ ਕਰ ਰਹੇ ਹਨ, ਜਦਕਿ ਟੀਮ ਵਿੱਚ ਵਿਜੇ ਸਿੰਘ ਬਿਸ਼ਟ, ਸੋਮਜੀਤ ਸਿੰਘ, ਰਵੀ ਕਾਂਤ, ਵੀਰ ਸਿੰਘ ਸਮੇਤ 7 ਹੋਰ ਸਾਥੀ ਲੇਹ ਲੱਦਾਖ ਦੀ ਯਾਤਰਾ ਕਰ ਰਹੇ ਹਨ।  ਇਸ ਗਰੁੱਪ ਕੱਲ ਚੰਡੀਗੜ੍ਹ ਦੇ ਰਸਤੇ ਜਲੰਧਰ ਪਹੁੰਚਿਆ ਸੀ। ਅੱਗੇ ਦੀ ਯਾਤਰਾ ਅੰਮ੍ਰਿਤਸਰ, ਜੰਮੂ-ਕਸ਼ਮੀਰ ਤੋਂ ਹੁੰਦੀ ਹੋਈ ਪੂਰੀ ਹੋਵੇਗੀ। ਇਹ ਲੋਕ 15 ਦਿਨਾਂ ਵਿੱਚ ਆਪਣੀ ਅਡਾਪਟਡ ਕਾਰ ਵਿੱਚ ਸਫ਼ਰ ਕਰਨਗੇ। ਇਸ ਨਿਵੇਕਲੇ ਉਪਰਾਲੇ ਦਾ ਮਕਸਦ ਵੱਖ-ਵੱਖ ਦਿਵਿਆਂਗ ਵਿਅਕਤੀਆਂ ਨੂੰ ਭਾਰਤ ਦੀ ਮਾਣਮੱਤੀ ਪ੍ਰਤਿਭਾ ਨਾਲ ਜੋੜਨਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਜੋ ਘਰੋਂ ਨਿਕਲਦਾ ਹੈ, ਉਸ ਨੂੰ ਹੀ ਰਸਤਾ ਮਿਲਦਾ ਹੈ, ਇਸੇ ਲਈ ਯਾਤਰਾ ਦਾ ਨਾਂ ‘ਆਓ ਜਿੱਤੀਏ’ ਰੱਖਿਆ ਗਿਆ ਹੈ। ਕੀ ਹੈ ਅਡਾਪਟਡ ਕਾਰ? 
ਇਹ ਕਾਰ ਖਾਸ ਤੌਰ 'ਤੇ ਔਰਤਾਂ ਜਾਂ ਅਪਾਹਜਾਂ ਲਈ ਤਿਆਰ ਕੀਤੀ ਗਈ ਹੈ। ਇਸ ਪੂਰੀ ਤਰ੍ਹਾਂ ਆਟੋਮੈਟਿਕ ਕਾਰ 'ਚ ਗਿਅਰ ਨਹੀਂ ਹਨ। ਸਗੋਂ ਇਸ ਦਾ ਸਾਰਾ ਕੰਟਰੋਲ ਹੱਥ ਵਿੱਚ ਦਿੱਤਾ ਗਿਆ ਹੈ। ਸਟੀਅਰਿੰਗ ਦੇ ਨਾਲ-ਨਾਲ ਸਿੰਗਲ ਰੇਸ ਲੀਵਰ ਲਗਾਇਆ ਗਿਆ ਹੈ, ਜੋ ਕਾਰ ਦੀ ਸਪੀਡ ਨੂੰ ਤੇਜ਼ ਜਾਂ ਹੌਲੀ ਕਰ ਸਕਦਾ ਹੈ। ਇਸ ਦੇ ਨਾਲ ਹੀ ਕਾਰ ਦੇ ਸਟੀਅਰਿੰਗ ਦੇ ਕੋਲ ਬ੍ਰੇਕ ਦਾ ਕੰਟਰੋਲ ਵੀ ਦਿੱਤਾ ਗਿਆ ਹੈ। ਤਾਂ ਜੋ ਅੰਗਹੀਣ ਵਿਅਕਤੀ ਇਸ ਨੂੰ ਆਸਾਨੀ ਨਾਲ ਕਾਬੂ ਕਰ ਸਕੇ।

Get the latest update about HANDICAPS, check out more about LEH LADAKH RIDE BYE CAR, JALANDHAR, ADAPTED CAR & JALANDHAR NEWS

Like us on Facebook or follow us on Twitter for more updates.