ਬ੍ਰਿਟੇਨ ਤੋਂ ਪਰਤੇ 6 ਭਾਰਤੀ ਨਿਕਲੇ ਕੋਰੋਨਾ ਪਾਜ਼ੇਟਿਵ, ਅਲਰਟ ਮੋਡ ਉੱਤੇ ਸਰਕਾਰ

ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ (ਸਟ੍ਰੇਨ) ਦੇ ਤੇਜ਼ੀ ਨਾਲ ਪੈਰ ਪਸਾਰਣ ਤੋਂ ਬਾ...

ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ (ਸਟ੍ਰੇਨ) ਦੇ ਤੇਜ਼ੀ ਨਾਲ ਪੈਰ ਪਸਾਰਣ ਤੋਂ ਬਾਅਦ ਦੁਨੀਆ ਭਰ ਵਿਚ ਦਹਿਸ਼ਤ ਫੈਲ ਗਈ ਹੈ। ਭਾਰਤ ਸਣੇ ਕਈ ਦੇਸ਼ਾਂ ਨੇ ਬ੍ਰਿਟੇਨ ਤੋਂ ਜਹਾਜ਼ਾਂ ਦੀ ਆਵਾਜਾਈ ਉੱਤੇ ਰੋਕ ਲਗਾ ਦਿੱਤੀ ਹੈ। ਉਥੇ ਹੀ ਸੋਮਵਾਰ ਦੀ ਰਾਤ ਨੂੰ ਲੰਡਨ ਤੋਂ ਦਿੱਲੀ ਹਵਾਈ ਅੱਡੇ ਉੱਤੇ ਪਹੁੰਚੇ ਯਾਤਰੀ ਅਤੇ ਚਾਲਕ ਦੱਲ ਦੇ 6 ਮੈਂਬਰ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਦੱਸ ਦਈਏ ਕਿ ਸੋਮਵਾਰ ਦੀ ਰਾਤ ਲੰਡਨ ਤੋਂ 266 ਯਾਤਰੀਆਂ ਨੂੰ ਲੈ ਕੇ ਇਕ ਜਹਾਜ਼ ਦਿੱਲੀ ਆਇਆ ਸੀ।

ਦਿੱਲੀ ਏਅਰਪੋਰਟ ਵਿਚ ਹੋਈ ਜਾਂਚ ਵਿਚ ਇਹ ਯਾਤਰੀ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਪਾਜ਼ੇਟਿਵ ਪਾਏ ਗਏ ਲੋਕਾਂ ਨੂੰ ਕੁਆਰੰਟਾਈਨ ਸੈਂਟਰ ਭੇਜਿਆ ਜਾਵੇਗਾ। ਉਥੇ ਹੀ ਸੈਂਪਲਾਂ ਦੀ ਅੱਗੇ ਜਾਂਚ ਲਈ ਐੱਨ.ਸੀ.ਡੀ.ਸੀ. ਦੇ ਕੋਲ ਭੇਜੇ ਗਏ ਹਨ। ਤਾਮਿਲਨਾਡੂ ਵਿਚ ਹਾਲ ਹੀ ਵਿਚ ਯੂ.ਕੇ. ਤੋਂ ਪਰਤਿਆ ਇਕ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਵਿਅਕਤੀ ਨੂੰ ਚੇੱਨਈ ਦੇ ਕਿੰਗਸ ਇੰਸਟੀਚਿਊਟ ਵਿਚ ਦਾਖਲ ਕਰਵਾਇਆ ਗਿਆ ਹੈ।

Get the latest update about Corona positive, check out more about UK, government, alert mode & 6 Indians

Like us on Facebook or follow us on Twitter for more updates.