ਕੋਵਿਡ-19 ਮਹਾਮਾਰੀ ਦੌਰਾਨ 'ਪਾਜ਼ੇਟਿਵ' ਰਹਿਣ ਦੇ 6 ਤਰੀਕੇ

ਕੋਰੋਨਾ ਵਾਇਰਸ ਤੋਂ ਬਚਣ ਲਈ ਸਮਾਜਿਕ ਦੂਰੀ ਸਭ ਤੋਂ ਵਧੀਆ ਤਰੀਕਾ ਮੰਨਿਆ ਗਿਆ ਹੈ। ਇਸ ਨਾਲ ਕੋਰੋਨਾ ਵਾਇ...

ਨਵੀਂ ਦਿੱਲੀ: ਕੋਰੋਨਾ ਵਾਇਰਸ ਤੋਂ ਬਚਣ ਲਈ ਸਮਾਜਿਕ ਦੂਰੀ ਸਭ ਤੋਂ ਵਧੀਆ ਤਰੀਕਾ ਮੰਨਿਆ ਗਿਆ ਹੈ। ਇਸ ਨਾਲ ਕੋਰੋਨਾ ਵਾਇਰਸ ਦੇ ਜੋਖਿਮ ਨੂੰ ਬੜੇ ਕਾਰਗਰ ਤਰੀਕੇ ਨਾਲ ਘਟਾਇਆ ਜਾ ਸਕਦਾ ਹੈ। ਪਰ ਇਹ ਸਮਾਜਿਕ ਦੂਰੀ ਕਿਤੇ ਨਾ ਕਿਤੇ ਮਾਨਸਿਕ ਪਰੇਸ਼ਾਨੀ ਦਾ ਵੀ ਕਾਰਨ ਬਣਦੀ ਜਾ ਰਹੀ ਹੈ। ਲੋਕ ਸਮਾਜਿਕ ਦੂਰੀ ਦਾ ਪਾਲਣ ਕਰਦੇ ਕਰਦੇ ਮਾਨਸਿਕ ਦਿੱਕਤਾਂ ਦਾ ਵੀ ਸਾਹਮਣਾ ਕਰ ਰਹੇ ਹਨ। ਕੋਰੋਨਾ ਵਾਇਰਸ ਮਹਾਮਾਰੀ ਨਾਲ ਲੜਾਈ ਵਿਚ ਸਾਡਾ ਮਾਨਸਿਕ ਤੌਰ ਉੱਤੇ ਮਜ਼ਬੂਤ ਤੇ ਪਾਜ਼ੇਟਿਵ ਰਹਿਣਾ ਬਹੁਤ ਜ਼ਰੂਰੀ ਹੈ। ਆਓ ਜਾਣਦੇ ਹਾਂ ਮਹਾਮਾਰੀ ਦੇ ਇਸ ਔਖੇ ਸਮੇਂ ਵਿਚ ਪਾਜ਼ੇਟਿਵ ਰਹਿਣ ਦੇ ਤਰੀਕਿਆਂ ਬਾਰੇ।

1. ਦੂਜਿਆਂ ਨਾਲ ਨਾਲ ਗੱਲ ਕਰੋ ਅਤੇ ਤਣਾਅ ਮੁਕਤ ਹੋਵੋ: ਕਿਸੇ ਵੀ ਮਾਨਸਿਕ ਪਰੇਸ਼ਾਨੀ ਵਿਚ ਇਕੱਲੇ ਰਹਿਣਾ ਚਿੰਤਾ ਨੂੰ ਹੋਰ ਵਧਾ ਦਿੰਦਾ ਹੈ। ਕਿਸੇ ਵੀ ਚਿੰਤਾ ਵੇਲੇ ਮਨ ਭਾਰੀ ਮਹਿਸੂਸ ਕਰਦਾ ਹੈ। ਕਿਸੇ ਨਾਲ ਵੀ ਗੱਲ ਕਰਨ ਦਾ ਦਿਲ ਨਹੀਂ ਕਰਦਾ। ਪਰ ਯਕੀਨ ਮੰਨੋ ਅਜਿਹੀ ਹਾਲਤ ਵਿਚ ਜਦੋਂ ਤੁਸੀਂ ਕਿਸੇ ਨਾਲ ਆਪਣੀ ਤਕਲੀਫ ਸ਼ੇਅਰ ਕਰਦੇ ਹੋ ਜਾਂ ਆਪਣੇ ਕਿਸੇ ਪਿਆਰੇ ਨਾਲ ਗੱਲ ਕਰਦੇ ਹੋ ਤਾਂ ਅੱਧੀ ਪਰੇਸ਼ਾਨੀ ਤਾਂ ਇਵੇਂ ਹੀ ਖਤਮ ਹੋ ਜਾਂਦੀ ਹੈ। 

2. ਰਿਲੈਕਸ ਕਰਨ ਦੀਆਂ ਤਕਨੀਕਾਂ ਦਾ ਅਭਿਆਸ ਕਰੋ: ਜਦੋਂ ਨਿਯਮਤ ਤੌਰ 'ਤੇ ਰਿਲੈਕਸ ਕਰਨ ਦੀਆਂ ਤਕਨੀਕਾਂ ਦਾ ਅਭਿਆਸ ਕੀਤਾ ਜਾਂਦਾ ਹੈ ਜਿਵੇਂ ਕਿ ਮਾਈਂਡਫੁਲਨੈੱਸ ਮੈਡੀਟੇਸ਼ਨ, ਸੰਗੀਤ ਸੁਣਨਾ, ਡੂੰਘੇ ਸਾਹ ਲੈਣ ਨਾਲ ਵੀ ਪਰੇਸ਼ਾਨੀ ਘਟਾਈ ਜਾ ਸਕਦੀ ਹੈ। 

3. ਰੋਜ਼ਾਨਾ ਕਸਰਤ ਕਰੋ: ਤਣਾਅ ਅਤੇ ਚਿੰਤਾ ਤੋਂ ਛੁਟਕਾਰਾ ਪਾਉਣ ਕਸਰਤ ਇਕ ਕੁਦਰਤੀ ਸਰੋਤ ਹੈ। ਵਧ ਤੋਂ ਵਧ ਲਾਭ ਪ੍ਰਾਪਤ ਕਰਨ ਲਈ, ਜ਼ਿਆਦਾਤਰ ਦਿਨਾਂ ਵਿਚ ਘੱਟੋ ਘੱਟ 30 ਮਿੰਟ ਐਰੋਬਿਕ ਕਸਰਤ ਦਾ ਟੀਚਾ ਰੱਖੋ। ਤਾਲ ਵਾਲੀਆਂ ਗਤੀਵਿਧੀਆਂ ਜਿਹੜੀਆਂ ਤੁਹਾਡੇ ਦੋਵੇਂ ਬਾਂਹਾਂ ਅਤੇ ਲੱਤਾਂ ਨੂੰ ਹਿਲਾਉਣ ਨਾਲ ਸਬੰਧਿਤ ਹੋਣ, ਖਾਸ ਕਰ ਕੇ ਪ੍ਰਭਾਵਸ਼ਾਲੀ ਹਨ। ਤੁਰਨ, ਦੌੜਨ ਜਾਂ ਨੱਚਣ ਦੀ ਕੋਸ਼ਿਸ਼ ਕਰੋ।

4. ਗੰਭੀਰ ਚਿੰਤਾ ਨੂੰ ਰੋਕੋ: ਚਿੰਤਾ ਕਰਨਾ ਇਕ ਮਾਨਸਿਕ ਆਦਤ ਹੈ, ਜਿਸ ਨੂੰ ਤੁਸੀਂ ਤੋੜਨਾ ਸਿੱਖ ਸਕਦੇ ਹੋ। ਰਣਨੀਤੀਆਂ ਜਿਵੇਂ ਕਿ ਚਿੰਤਾ ਦੀ ਮਿਆਦ ਪੈਦਾ ਕਰਨਾ, ਚਿੰਤਤ ਵਿਚਾਰਾਂ ਨੂੰ ਚੁਣੌਤੀ ਦੇਣਾ ਅਤੇ ਅਸਪੱਸ਼ਟਤਾ ਨੂੰ ਸਵੀਕਾਰ ਕਰਨਾ ਸਿੱਖਣਾ ਚਿੰਤਾ ਨੂੰ ਘਟਾ ਸਕਦਾ ਹੈ ਅਤੇ ਤੁਹਾਡੇ ਚਿੰਤਤ ਵਿਚਾਰਾਂ ਨੂੰ ਸ਼ਾਂਤ ਕਰ ਸਕਦਾ ਹੈ

5. ਬਹਾਦਰੀ ਦੇ ਛੋਟੇ ਛੋਟੇ ਕੰਮ: ਤੁਹਾਨੂੰ ਚਿੰਤਤ ਕਰਨ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਥੋੜੇ ਸਮੇਂ ਵਿਚ ਥੋੜੀ ਰਾਹਤ ਪ੍ਰਦਾਨ ਕਰਦਾ ਹੈ, ਪਰ ਲੰਬੇ ਸਮੇਂ ਲਈ ਤੁਹਾਨੂੰ ਵਧੇਰੇ ਚਿੰਤਤ ਬਣਾ ਸਕਦਾ ਹੈ। ਚਿੰਤਾ ਦੌਰਾਨ ਇਹ ਸਿੱਖਣਾ ਕਿ ਤੁਹਾਨੂੰ ਜੋ ਡਰ ਲੱਗਦਾ ਹੈ, ਹੋਣ ਦੀ ਸੰਭਾਵਨਾ ਨਹੀਂ ਹੈ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਤੁਸੀਂ ਇਸ ਨਾਲ ਸਿੱਝਣ ਦੇ ਯੋਗ ਹੋਵੋਗੇ।

6. ਆਪਣੀ ਸਵੈ-ਗੱਲਬਾਤ ਨੂੰ ਚੁਣੌਤੀ ਦਿਓ: ਤੁਸੀਂ ਕਿਵੇਂ ਸੋਚਦੇ ਹੋ ਉਸ ਨਾਲ ਤੁਹਾਡੀਆਂ ਫੀਲਿੰਗ ਪ੍ਰਭਾਵਿਤ ਹੁੰਦੀਆਂ ਹਨ। ਚਿੰਤਾ ਕਾਰਨ ਤੁਹਾਨੂੰ ਕੋਈ ਖਤਰਾ ਵਧੇਰੇ ਲੱਗ ਸਕਦਾ ਹੈ ਤੇ ਇਸ ਦੌਰਾਨ ਅਜਿਹਾ ਲੱਗ ਸਕਦਾ ਹੈ ਕਿ ਤੁਸੀਂ ਇਸ ਨਾਲ ਨਹੀਂ ਨਿਬੱੜ ਸਕਦੇ। ਅਜਿਹੀ ਸਥਿਤੀ ਬਾਰੇ ਵੱਖੋ ਵੱਖਰੀਆਂ ਵਿਆਖਿਆਵਾਂ ਬਾਰੇ ਸੋਚਣ ਦੀ ਕੋਸ਼ਿਸ਼ ਕਰੋ, ਜਿਸ ਨਾਲ ਸਭ ਤੋਂ ਮਾੜੇ ਹਾਲਾਤਾਂ ਤੋਂ ਬਚਿਆ ਜਾ ਸਕੇ।

Get the latest update about stay positive, check out more about Truescoop News, pandemic, 6 ways & Covid19

Like us on Facebook or follow us on Twitter for more updates.