617 ਵੈਰੀਏਂਟ ਤੁਹਾਡਾ ਕੁਝ ਨਹੀਂ ਵਿਗਾੜ ਸਕਣਗੇ, ਮਾਹਰਾਂ ਤੋਂ ਜਾਣੋ ਵੈਕਸੀਨ 'ਤੇ ਰਾਇ

ਕੋਰੋਨਾ ਵੈਕਸੀਨ ਲੈਣ ਤੋਂ ਜੇਕਰ ਤੁਸੀਂ ਝਿੱਜਕ ਮਹਿਸੂਸ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। 18 ਸਾਲ ਤੋਂ ਜ਼ਿਆ...

ਨਵੀਂ ਦਿੱਲੀ: ਕੋਰੋਨਾ ਵੈਕਸੀਨ ਲੈਣ ਤੋਂ ਜੇਕਰ ਤੁਸੀਂ ਝਿੱਜਕ ਮਹਿਸੂਸ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। 18 ਸਾਲ ਤੋਂ ਜ਼ਿਆਦਾ ਉਮਰ ਦੇ ਲੋਕਾਂ ਨੂੰ ਅੱਜ ਤੋਂ ਵੈਕਸੀਨ ਦੇ ਲਈ ਰਜਿਸਟ੍ਰੇਸ਼ਨ ਕਿਉਂ ਕਰਵਾ ਲੈਣੀ ਚਾਹੀਦੀ ਹੈ, ਇਹ ਖਬਰ ਇਹ ਵੀ ਦੱਸਦੀ ਹੈ। ਅਮਰੀਕਾ ਵਿਚ ਵਾਇਰਸ ਦੇ ਸਭ ਤੋਂ ਵੱਡੇ ਮਾਹਰ ਤੇ ਅਮਰੀਕੀ ਰਾਸ਼ਟਰਪਤੀ ਦੇ ਚੀਫ ਮੈਡੀਕਲ ਐਡਵਾਇਜ਼ਰ ਦੀ ਗੱਲ ਧਿਆਨ ਨਾਲ ਜਾਨਣ ਵਾਲੀ ਹੈ। ਡਾਕਟਰ ਐਂਥਨੀ ਫਾਊਚੀ ਦੇ ਮੁਤਾਬਕ ਭਾਰਤ ਵਿਚ ਬਣੀ ਕੋਵੈਕਸੀਨ ਕੋਰੋਨਾ ਦੇ 617 ਤਰ੍ਹਾਂ ਦੇ ਵੈਰੀਏਂਟਸ ਯਾਨੀ ਕਿਸਮਾਂ ਨੂੰ ਖਤਮ ਕਰਨ ਵਿਚ ਕਾਰਗਰ ਹੈ। ਇਹੀ ਨਹੀਂ ਭਾਰਤ ਵਿਚ ਕੀਤੀ ਗਈ ਸਟੱਡੀ ਨੇ ਵੀ  ਇਸ ਉੱਤੇ ਮੋਹਰ ਲਾਈ ਹੈ ਕਿ ਕੋਵੀਸ਼ੀਲਡ ਤੇ ਕੋਵੈਕਸੀਨ ਕੋਰੋਨਾ ਉੱਤੇ ਕਿਸ ਤਰ੍ਹਾਂ ਕਾਮਯਾਬ ਹੈ।

617 ਵੈਰੀਏਂਟਸ ਉੱਤੇ ਕਾਰਗਰ ਹੈ ਵੈਕਸੀਨ
ਇਕ ਕਾਨਫਰੰਸਿੰਗ ਕਾਲ ਵਿਚ ਸਵਾਲਾਂ ਦਾ ਜਵਾਬ ਦਿੰਦੇ ਹੋਏ ਫਾਊਚੀ ਨੇ ਦੱਸਿਆ ਕਿ ਭਾਰਤ ਵਿਚ ਕੋਵੈਕਸੀਨ ਲਗਵਾ ਰਹੇ ਲੋਕਾਂ ਦੇ ਡਾਟਾ ਦਾ ਵਿਸ਼ਲੇਸ਼ਨ ਕੀਤਾ ਗਿਆ ਹੈ। ਇਸ ਵਿਚ ਇਹ ਵੈਕਸੀਨ ਕੋਰੋਨਾ ਦੇ 617 ਵੈਰੀਏਂਟਸ ਉੱਤੇ ਕਾਰਗਰ ਪਾਈ ਗਈ ਹੈ। ਭਾਰਤ ਇਸ ਸਮੇਂ ਜਿਸ ਮੁਸ਼ਕਿਲ ਹਾਲਾਤ ਤੋਂ ਲੰਘ ਰਿਹਾ ਹੈ ਉਸ ਵਿਚ ਵੈਕਸੀਨ ਇਕ ਬਹੁਤ ਹੀ ਕਾਰਗਰ ਏਂਟੀਡਾਟ ਦੇ ਰੂਪ ਵਿਚ ਕੰਮ ਕਰ ਸਕਦੀ ਹੈ।

ਇਨਫੈਕਸ਼ਨ ਦੀ ਸਥਿਤੀ ਵਿਚ ਹਲਕੇ ਲੱਛਣ
ਭਾਰਤ ਵਿਚ ਕੋਵਿਡ ਰੋਕੂ ਟੀਕਾਕਰਨ ਵਿਚ ਵਰਤਮਾਨ ਵਿਚ ਇਸਤੇਮਾਲ ਕੀਤੇ ਜਾ ਰਹੇ ਕੋਵੀਸ਼ੀਲਡ ਤੇ ਕੋਵੈਕਸੀਨ ਟੀਕੇ ਕੋਰੋਨਾ ਵਾਇਰਸ ਦੇ ਭਾਰਤੀ ਸਰੂਪ ਦੇ ਖਿਲਾਭ ਅਸਰਦਾਰ ਹਨ ਤੇ ਟੀਕਾਕਰਨ ਤੋਂ ਬਾਅਦ ਇਨਫੈਕਸ਼ਨ ਦੀ ਸਥਿਤੀ ਵਿਚ ਹਲਕੇ ਲੱਛਣ ਸਾਹਮਣੇ ਆਉਂਦੇ ਹਨ। ਵਿਗਿਆਨੀ ਤੇ ਉਦਯੋਗਿਕ ਰਿਸਰਚ ਪ੍ਰੀਸ਼ਦ ਦੇ ਅੰਤਰਗਤ ਆਉਣ ਵਾਲੇ ਜੀਨੋਮਿਕਸ ਤੇ ਏਕੀਕ੍ਰਿਤ ਜੀਵਵਿਗਿਆਨ ਸੰਸਥਾਨ ਦੇ ਨਿਰਦੇਸ਼ਕ ਅਨੁਰਾਗ ਅਗਰਵਾਲ ਨੇ ਇਕ ਅਧਿਐਨ ਦੇ ਸ਼ੁਰੂਆਤੀ ਨਤੀਜਿਆਂ ਦੇ ਹਵਾਲੇ ਨਾਲ ਜਾਣਕਾਰੀ ਦਿੱਤੀ ਹੈ।

ਵਾਇਰਸ ਦੇ ਖਿਲਾਫ ਦੋਵੇਂ ਵੈਕਸੀਨ ਹੈ ਅਸਰਦਾਰ
ਇਸ ਵਿਚ ਕਿਹਾ ਹੈ ਕਿ ਸਾਰਸ-ਕੋਵ-2 ਦੇ ਬੀ.1.617 ਸਰੂਪ ਉੱਤੇ ਟੀਕੇ ਦੇ ਅਸਰ ਦਾ ਸਮੀਖਿਆ ਤੋਂ ਪਤਾ ਚੱਲਦਾ ਹੈ ਕਿ ਟੀਕਾਕਰਨ ਦੇ ਬਾਅਦ ਇਨਫੈਕਸ਼ਨ ਹੋਣ ਉੱਤੇ ਬੀਮਾਰੀ ਦੇ ਲੱਛਣ ਹਲਕੇ ਹੁੰਦੇ ਹਨ। ਕੋਰੋਨਾ ਵਾਇਰਸ ਦੇ ਬੀ.1.617 ਸਰੂਪ ਨੂੰ ਭਾਰਤੀ ਸਰੂਪ ਜਾਂ ਡਬਲ ਮਿਊਟੈਂਟ ਵਾਲਾ ਸਰੂਪ ਵੀ ਕਿਹਾ ਜਾਂਦਾ ਹੈ। ਅਧਿਐਨ ਵਿਚ ਵਾਇਰਸ ਦੇ ਇਸ ਸਰੂਪ ਉੱਤੇ ਭਾਰਤ ਵਿਚ ਇਸਤੇਮਾਲ ਕੀਤੇ ਜਾ ਰਹੇ ਦੋਵਾਂ ਟੀਕਿਆਂ ਦੇ ਅਸਰਦਾਰ ਹੋਣ ਦੀ ਗੱਲ ਸਾਹਮਣੇ ਆਈ ਹੈ।

Get the latest update about 617 variants, check out more about coronavirus, Truescoop, Truescoop News & vaccine

Like us on Facebook or follow us on Twitter for more updates.