ਗਲਤੀ ਨਾਲ ਗਲ੍ਹ ਵਿਚ ਫਸੀ 7 ਇੰਚ ਲੰਬੀ ਮੱਛੀ, ਮਸਾ ਬਚੀ ਜਾਨ

ਕੰਲੋਬੀਆ ਇਕ 24 ਸਾਲਾ ਵਿਅਕਤੀ ਦੀ ਜਾਨ ਉਦੋਂ ਖਤਰੇ ਵਿਚ ਪੈ ਗਈ ਜਦੋਂ ਉਸ ਦੇ ਗਲੇ ਵਿਚ ਅਚਾਨਕ ਇਕ ਛੋ...

ਕੰਲੋਬੀਆ ਇਕ 24 ਸਾਲਾ ਵਿਅਕਤੀ ਦੀ ਜਾਨ ਉਦੋਂ ਖਤਰੇ ਵਿਚ ਪੈ ਗਈ ਜਦੋਂ ਉਸ ਦੇ ਗਲੇ ਵਿਚ ਅਚਾਨਕ ਇਕ ਛੋਟੀ ਮੱਛੀ ਫਸ ਗਈ। ਮੱਛੀ ਦੇ ਗਲੇ ’ਚ ਫਸਣ ਕਾਰਨ ਵਿਅਕਤੀ ਦਾ ਗਲਾ ਬੰਦ ਹੋ ਗਿਆ ਜਿਸ ਨਾਲ ਉਸ ਦੀ ਮੌਤ ਹੋ ਸਕਦੀ ਸੀ ਪਰ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਡਾਕਟਰ ਨੇ ਉਸ ਦੀ ਜਾਨ ਬਚਾ ਲਈ।

ਕੋਲੰਬੀਆ ਦੇ ਮੀਡੀਆ ’ਚ ਇਨ੍ਹੀਂ ਦਿਨੀਂ ਇਹ ਖ਼ਬਰ ਕਾਫ਼ੀ ਵਾਇਰਲ ਹੋ ਰਹੀ ਹੈ। ਕੋਲੰਬੀਆ ਦੇ ਪਿਵੀਜਯ ’ਚ ਇਕ ਸ਼ਖ਼ਸ ਜੋ ਪੇਸ਼ੇ ਤੋਂ ਮਛੇਰਾ ਹੈ, 23 ਜਨਵਰੀ ਨੂੰ ਆਪਣੇ ਘਰ ਦੇ ਲਈ ਮੱਛੀ ਫੜਨ ਗਿਆ ਸੀ। ਉਸ ਨੇ ਇਕ 7 ਇੰਚ ਦੀ ਮੱਛੀ ਫੜੀ, ਉਸ ’ਚੋਂ ਆਪਣੀ ਫਿਸ਼ਿੰਗ ਰੋਡ ਦੀ ਹੁਕ ਕੱਢੀ ਅਤੇ ਘਰ ਜਾਣ ਦੀ ਤਿਆਰੀ ਕਰਨ ਲੱਗਿਆ ਜਦੋਂ ਉਸ ਦਾ ਧਿਆਨ ਪਾਣੀ ’ਚ ਦੂਜੀ ਮੱਛੀ ’ਤੇ ਗਿਆ ਜੋ ਉਸ ਦੇ ਵੱਲੋਂ ਸੁੱਟੇ ਹੋਏ ਚਾਰੇ ਨੂੰ ਖਾ ਰਹੀ ਸੀ। ਇਹ ਸ਼ਖ਼ਸ ਉਸ ਮੱਛੀ ਨੂੰ ਜਾਣ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਇਸ ਨੇ ਫੜੀ ਹੋਈ ਮੱਛੀ ਨੂੰ ਆਪਣੇ ਮੂੰਹ ਨਾਲ ਦਬਾਇਆ ਅਤੇ ਮੱਛੀ ਨੂੰ ਫੜਨ ਲਈ ਅੱਗੇ ਵਧਿਆ। ਇਸ ਤੋਂ ਬਾਅਦ ਮੱਛੀ ਫਿਸਲ ਕੇ ਉਸ ਦੇ ਮੂੰਹ ਅੰਦਰ ਚਲੀ ਗਈ ਅਤੇ ਉਸ ਦੇ ਗਲੇ ’ਚ ਫਸ ਗਈ। ਉਹ ਮੱਛੀ ਅਜਿਹੀ ਪ੍ਰਜਾਤੀ ਦੀ ਸੀ ਜੋ ਆਪਣੇ ਸਰੀਰ ਨੂੰ ਸਿਗੁੜ ਲੈਂਦੀ ਹੈ। ਇਸ ਲਈ ਗਲੇ ’ਚ ਫਸਣ ਨਾਲ ਉਸ ਨੇ ਹਵਾ ਦਾ ਪ੍ਰਵਾਹ ਨਹੀਂ ਰੋਕਿਆ। 

ਜਦੋਂ ਉਸ ਦੇ ਗਲੇ ’ਚ ਮੱਛੀ ਫਸ ਗਈ ਤਾਂ ਉਹ ਹੜਬੜੀ ’ਚ ਹਸਪਤਾਲ ਗਿਆ। ਗਲੇ ’ਚ ਮੱਛੀ ਫਸੀ ਹੋਣ ਕਾਰਨ ਉਹ ਇਹ ਦੱਸ ਨਹੀਂ ਪਾ ਰਿਹਾ ਸੀ ਕਿ ਉਸ ਨੂੰ ਕੀ ਹੋਇਆ ਹੈ। ਉਹ ਸਿਰਫ ਆਪਣੇ ਗਲੇ ਵੱਲ ਇਸ਼ਾਰਾ ਕਰ ਰਿਹਾ ਸੀ। ਗਲੇ ’ਚ ਮੱਛੀ ਫਸੀ ਹੋਣ ਦਾ ਖੁਲਾਸਾ ਉਦੋਂ ਹੋਇਆ ਜਦੋਂ ਉਸ ਦਾ ਐਕਸ-ਰੇ ਕੀਤਾ ਗਿਆ। ਡਾਕਟਰ ਨੇ ਉਸ ਦੇ ਗਲੇ ’ਚ ਮੱਛੀ ਨੂੰ ਦੇਖਿਆ ਤਾਂ ਹੈਰਾਨ ਰਹਿ ਗਏ। ਐਮਰਜੈਂਸੀ ’ਚ ਸ਼ਖ਼ਸ ਦੇ ਗਲੇ ’ਚੋਂ ਮੱਛੀ ਨੂੰ ਕੱਢਣ ਲਈ ਆਪੇਸ਼ਨ ਸ਼ੁਰੂ ਕੀਤਾ ਗਿਆ। ਸਾਥੀ ਡਾਕਟਰ ਨੇ ਇਸ ਆਪਰੇਸ਼ਨ ਨੂੰ ਰਿਕਾਰਡ ਵੀ ਕੀਤਾ ਕਿਉਂਕਿ ਇਹ ਬੇਹੱਦ ਅਨੋਖਾ ਮਾਮਲਾ ਸੀ।

Get the latest update about throat, check out more about columbia, 7inch fish, mans & doctor

Like us on Facebook or follow us on Twitter for more updates.