73 ਸਾਲ ਪੁਰਾਣੀ ਪ੍ਰੇਮ ਕਹਾਣੀ ਦਾ ਅੰਤ, ਪ੍ਰਿੰਸ ਫਿਲਿਪ 13 ਸਾਲ ਦੀ ਐਲਿਜ਼ਾਬੇਥ ਦਾ ਦਿਲ ਜਿੱਤ ਬਣੇ ਸਨ ਰਾਜਾ

ਡਿਊਕ ਆਫ ਐਡਿਨਬਰਾ ਤੇ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦਾ ਸ਼ੁੱਕ...

ਲੰਡਨ: ਡਿਊਕ ਆਫ ਐਡਿਨਬਰਾ ਤੇ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਪਤੀ ਪ੍ਰਿੰਸ ਫਿਲਿਪ ਦਾ ਸ਼ੁੱਕਰਵਾਰ ਨੂੰ ਦੇਹਾਂਤ ਹੋ ਗਿਆ। ਉਹ 99 ਸਾਲ ਦੇ ਸਨ। ਉਨ੍ਹਾਂ ਨੇ ਬਕਿੰਘਮ ਪੈਲੇਸ ਦੇ ਵਿੰਡਸਰ ਕੈਸਲ ਵਿਚ ਸ਼ੁੱਕਰਵਾਰ ਸਵੇਰੇ ਆਖਰੀ ਸਾਹ ਲਿਆ। ਹਾਲ ਹੀ ਵਿਚ ਉਨ੍ਹਾਂ ਦੀ ਹਾਰਟ ਸਰਜਰੀ ਹੋਈ ਸੀ। ਇਨਫੈਕਸ਼ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਸੀ। 16 ਮਾਰਚ ਨੂੰ ਉਨ੍ਹਾਂ ਨੂੰ ਹਸਪਤਾਲ ਤੋਂ ਡਿਸਚਾਰਜ ਕਰ ਦਿੱਤਾ ਗਿਆ ਸੀ।

10 ਜੂਨ ਨੂੰ ਮਨਾਉਣ ਵਾਲੇ ਸਨ 100ਵਾਂ ਜਨਮਦਿਨ
10 ਜੂਨ 1921 ਨੂੰ ਜਨਮੇ ਪ੍ਰਿੰਸ ਫਿਲਿਪ ਦੋ ਮਹੀਨੇ ਬਾਅਦ 100ਵਾਂ ਜਨਮ ਦਿਨ ਮਨਾਉਣ ਵਾਲੇ ਸਨ। ਫਿਲਿਪ ਬ੍ਰਿਟਿਸ਼ ਇਤਿਹਾਸ ਦੇ ਸਭ ਤੋਂ ਲੰਬੇ ਸਮੇਂ ਤੱਕ ਰਾਜਾ ਰਹੇ। ਉਹ ਹਮੇਸ਼ਾ ਮਹਾਰਾਣੀ ਦਾ ਸਾਥ ਦਿੰਦੇ ਸਨ, ਇਸ ਲਈ ਉਹ ਸਭ ਤੋਂ ਵਧੇਰੇ ਸਨਮਾਨਿਤ ਸ਼ਖਸੀਅਤ ਵੀ ਰਹੇ ਸਨ।

13 ਸਾਲਾ ਐਲਿਜ਼ਾਬੇਥ ਦਾ ਜਿੱਤਿਆ ਸੀ ਦਿਲ
ਗ੍ਰੀਸ ਦੇ ਕੋਰਫੂ ਵਿਚ ਕਿਚਨ ਟੇਬਲ ਉੱਤੇ ਫਿਲਿਪ ਦਾ ਜਨਮ ਹੋਇਆ ਸੀ। 1922 ਵਿਚ ਉਨ੍ਹਾਂ ਦੇ ਪਿਤਾ ਉੱਤੇ ਦੇਸ਼ਧਰੋਹ ਦਾ ਦੋਸ਼ ਲੱਗਿਆ ਸੀ। ਇਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਦੇਸ਼ ਛੱਡਣਾ ਪਿਆ। ਬ੍ਰਿਟਿਸ਼ ਜੰਗੀ ਜਹਾਜ਼ ਉੱਤੇ ਸੰਤਰੇ ਦੇ ਬਕਸੇ ਨਾਲ ਬਣੀ ਮੰਜੀ ਉੱਤੇ ਉਨ੍ਹਾਂ ਨੇ ਗ੍ਰੀਸ ਛੱਡਿਆ। ਮਾਂ ਸਿਜੋਫ੍ਰੇਨੀਆ ਨਾਂ ਦੀ ਬੀਮਾਰੀ ਨਾਲ ਪੀੜਤ ਸੀ। ਇਸ ਲਈ ਉਹ ਉਨ੍ਹਾਂ ਦੇ ਨਾਲ ਨਾ ਰਹਿ ਸਕੀ। 7 ਸਾਲ ਦੀ ਉਮਰ ਵਿਚ ਉਨ੍ਹਾਂ ਨੂੰ ਬ੍ਰਿਟੇਨ ਭੇਜਿਆ ਗਿਆ। ਬ੍ਰਿਟੇਨ ਵਿਚ ਪੜਾਈ ਕਰ ਕੇ ਫਿਲਿਪ ਰੋਇਲ ਆਰਮੀ ਵਿਚ ਭਰਤੀ ਹੋਏ। ਇਸੇ ਦੌਰਾਨ ਉਨ੍ਹਾਂ ਨੇ 13 ਸਾਲਾ ਐਲਿਜ਼ਾਬੇਥ ਦਾ ਦਿਲ ਜਿੱਤ ਲਿਆ ਸੀ। ਵਿਆਹ ਤੋਂ ਪਹਿਲਾਂ ਉਨ੍ਹਾਂ ਨੇ ਗ੍ਰੀਕ ਤੇ ਡੇਨਿਸ਼ ਖਿਤਾਬ ਤਿਆਗ ਕੇ ਬ੍ਰਿਟਿਸ਼ ਨਾਗਰਿਕਤਾ ਲਈ। 1952 ਵਿਚ ਜਦੋਂ ਐਲਿਜ਼ਾਬੇਥ ਮਹਾਰਾਣੀ ਬਣੀ ਤਾਂ ਉਨ੍ਹਾਂ ਦਾ ਸਾਥ ਦੇਣ ਲਈ ਉਨ੍ਹਾਂ ਨੇ ਫੌਜ ਛੱਡ ਦਿੱਤੀ।

ਜ਼ਿੰਮੇਦਾਰ ਪਿਤਾ ਤੇ ਪਤੀ
ਇੰਨਾਂ ਹੀ ਨਹੀਂ ਪ੍ਰਿੰਸ ਫਿਲਿਪ ਦੇ ਚਾਰਾਂ ਬੱਚਿਆਂ ਨਾਲ ਸਬੰਧ ਵੀ ਦੋਸਤਾਨਾ ਰਹੇ। ਉਨ੍ਹਾਂ ਦਾ ਅਕਸ ਖੁਸ਼ਮਿਜਾਜ਼ ਪਰ ਜ਼ਿੰਮੇਦਾਰ ਪਤੀ ਤੇ ਪਿਤਾ ਦਾ ਹੀ ਰਿਹਾ। ਪਤਨੀ ਦਾ ਤਾਜ ਕਦੇ ਵੀ ਰਿਸ਼ਤਿਆਂ ਵਿਚਾਲੇ ਨਹੀਂ ਆਇਆ। ਮਹਾਰਾਣੀ ਨਾਲ ਉਹ 140 ਦੇਸ਼ਾਂ ਵਿਚ 250 ਤੋਂ ਵਧੇਰੇ ਵਾਰ ਦੌਰਿਆਂ ਉੱਤੇ ਗਏ। 7 ਦਹਾਕਿਆਂ ਤੱਕ ਉਨ੍ਹਾਂ ਨੇ ਮਹਾਰਾਣੀ ਦਾ ਬਿਨਾਂ ਕਿਸੇ ਸ਼ਰਤ ਸਾਥ ਦਿੱਤਾ। ਜਹਾਜ਼ ਉਡਾਉਣ ਨੂੰ ਲੈ ਕੇ ਪ੍ਰਿੰਸ ਫਿਲਿਪ ਜਨੂਨੀ ਸਨ। ਕ੍ਰਿਕਟ ਤੇ ਪੋਲੋ ਵੀ ਉਨ੍ਹਾਂ ਨੂੰ ਬਹੁਤ ਪਸੰਦ ਸਨ। ਉਹ ਬ੍ਰਿਟੇਨ ਦੇ ਆਲਾ ਪੋਲੋ ਖਿਡਾਰੀਆਂ ਵਿਚ ਸ਼ੁਮਾਰ ਹੁੰਦੇ ਸਨ। ਟੀਵੀ ਉੱਤੇ ਇੰਟਰਵਿਊ ਦੇਣ ਵਾਲੇ ਪਹਿਲੇ ਸ਼ਾਹੀ ਮੈਂਬਰ ਫਿਲਿਪ ਹੀ ਸਨ।

4 ਵਾਰ ਆਏ ਭਾਰਤ
ਪ੍ਰਿੰਸ ਫਿਲਿਪ ਨੇ ਚਾਰ ਵਾਰ ਭਾਰਤ ਦੀ ਯਾਤਰਾ ਕੀਤੀ ਸੀ। 1961 ਵਿਚ ਭਾਰਤ ਯਾਤਰਾ ਦੌਰਾਨ ਇਕ ਬਾਘ ਦਾ ਸ਼ਿਕਾਰ ਕਰਨ ਕਾਰਨ ਉਨ੍ਹਾਂ ਨੂੰ ਕਾਫੀ ਅਲੋਚਨਾ ਸਹਿਣੀ ਪਈ ਸੀ। ਬੇਬਾਕ ਟਿੱਪਣੀਆਂ ਕਾਰਨ ਕਈ ਵਾਰ ਉਨ੍ਹਾਂ ਦੇ ਅਕਸ ਨੂੰ ਸੱਟ ਵੀ ਲੱਗੀ। ਪਰ ਉਨ੍ਹਾਂ ਕਦੇ ਵੀ ਇਸ ਦੀ ਚਿੰਤਾ ਨਹੀਂ ਕੀਤੀ। ਉਨ੍ਹਾਂ ਹਮੇਸ਼ਾ ਹੀ ਐਲਿਜ਼ਾਬੇਥ ਨੂੰ ਆਪਣੀ ਪਹਿਲੀ ਡਿਊਟੀ ਮੰਨਿਆ।

Get the latest update about Elizabeth 2, check out more about England, Truescoop News, Truescoop & Prince Philip

Like us on Facebook or follow us on Twitter for more updates.