ਨਿਊਯਾਰਕ ਦੇ ਕਵੀਂਸ 'ਚ 75 ਸਾਲਾ ਸਿੱਖ ਤੇ ਜਾਨਲੇਵਾ ਹਮਲਾ, ਲੱਗੀਆਂ ਗੰਭੀਰ ਸੱਟਾਂ

ਨਿਊਯਾਰਕ ਦੇ ਕੁਈਨਜ਼ ਵਿੱਚ ਇਸ ਦੁਖਦਾਈ ਘਟਨਾ ਦੇਖਣ ਨੂੰ ਮਿਲੀ ਹੈ ਜਿਥੇ ਇਕ 75 ਸਾਲਾਂ ਬੁਜੁਰਗ ਤੇ ਹਮਲਾ ਹੋਇਆ ਹੈ। ਬੁਜੁਰਗ 2 ਹਫਤੇ...

ਨਿਊਯਾਰਕ ਦੇ ਕੁਈਨਜ਼ ਵਿੱਚ ਇਸ ਦੁਖਦਾਈ ਘਟਨਾ ਦੇਖਣ ਨੂੰ ਮਿਲੀ ਹੈ ਜਿਥੇ ਇਕ 75 ਸਾਲਾਂ ਬੁਜੁਰਗ ਤੇ ਹਮਲਾ ਹੋਇਆ ਹੈ। ਬੁਜੁਰਗ 2 ਹਫਤੇ ਪਹਿਲਾ ਹੀ ਵਿਜ਼ਟਰ ਵੀਜ਼ਾ ਤੇ ਨਿਊ ਯਾਰਕ ਗਿਆ ਸੀ। ਸਵੇਰ ਦੀ ਸੈਰ ਦੌਰਾਨ ਇੱਕ 75 ਸਾਲਾ ਸਿੱਖ ਵਿਅਕਤੀ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਉਸ ਦਾ ਨੱਕ ਟੁੱਟ ਗਿਆ ਅਤੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਨਿਰਮਲ ਸਿੰਘ ਨੇ ਹਮਲੇ ਸਬੰਧੀ ਨਿਊਜ਼ ਨਾਲ ਗੱਲਬਾਤ ਕੀਤੀ। ਗੱਲਬਾਤ ਦੇ ਦੌਰਾਨ ਵੀ ਖੂਨ ਨਾਲ ਭਰੀ ਹੋਈ ਜੈਕਟ ਉਸ ਨੇ ਪਾਈ ਹੋਈ ਸੀ ਅਤੇ ਪੰਜਾਬੀ ਵਿੱਚ ਗੱਲ ਕਰ ਰਿਹਾ ਸੀ।
ਇਸ ਹਮਲੇ ਬਾਰੇ ਜਾਣਕਾਰੀ ਦੇਂਦੀਆਂ ਨਿਰਮਲ ਸਿੰਘ ਨੇ ਦੱਸਿਆ ਕਿ ਉਸ ਨੂੰ 95ਵੇਂ ਐਵੇਨਿਊ ਅਤੇ ਲੇਫਰਟਸ ਬਲਵੀਡ 'ਤੇ ਐਤਵਾਰ ਸਵੇਰੇ 7 ਵਜੇ ਦੇ ਕਰੀਬ ਸੈਰ ਦੌਰਾਨ ਕਥਿਤ ਤੌਰ 'ਤੇ ਪਿੱਛੇ ਤੋਂ ਮੁੱਕਾ ਮਾਰਿਆ ਗਿਆ। ਰਿਚਮੰਡ ਹਿੱਲ ਵਿੱਚ ਹੋਏ ਇਸ ਹਮਲੇ 'ਚ ਕਿਸੇ ਤਰ੍ਹਾਂ ਦੀ ਵੀ ਗਲਬਾਤ ਨਹੀਂ ਹੋਈ, ਪਰ ਹਮਲਾਵਰਾਂ ਨੇ ਉਸਨੂੰ ਸੱਟਾਂ ਮਾਰ ਕੇ ਛੱਡ ਦਿੱਤਾ। ਨਿਰਮਲ ਸਿੰਘ ਨੂੰ ਦੇਸ਼ 'ਚ ਆਏ ਸਿਰਫ ਦੋ ਹਫਤੇ ਹੋਏ ਹਨ ਅਤੇ ਉਹ ਵਿਜ਼ਟਰ ਵੀਜ਼ੇ 'ਤੇ ਸਨ।


Get the latest update about SIKH, check out more about VISITOR VISA, New Yorks Queens, SIKH MAN & TREU SCOOP NEWS

Like us on Facebook or follow us on Twitter for more updates.