75ਵਾਂ ਆਜ਼ਾਦੀ ਦਿਵਸ: ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਮੁੱਖ ਮੰਤਰੀ ਮਾਨ ਨੇ ਲਹਿਰਾਇਆ ਝੰਡਾ

ਉਨ੍ਹਾਂ ਇਸ ਮੌਕੇ ਸ਼ਹੀਦ ਨੂੰ ਯਾਦ ਕੀਤਾ। ਸ਼ਹੀਦਾਂ ਦੇ ਪਰਿਵਾਰ ਦੇ ਦੁੱਖ ਨੂੰ ਸਾਂਝਾ ਕੀਤਾ। ਇਸ ਮੌਕੇ ਤੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਜਲਦ ਹੀ ਨਵੇਂ ਪੰਜਾਬ ਬਣਨ ਦੀ ਗੱਲ ਕਹੀ...

ਅੱਜ 75ਵੇਂ ਆਜ਼ਾਦੀ ਦਿਹਾੜੇ 'ਮੌਕੇ ਸੋਮਵਾਰ ਸਵੇਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਦੇ ਗੁਰੂ ਨਾਨਕ ਸਟੇਡੀਅਮ 'ਚ ਝੰਡਾ ਲਹਿਰਾਇਆ। ਉਨ੍ਹਾਂ ਇਸ ਮੌਕੇ ਸ਼ਹੀਦ ਨੂੰ ਯਾਦ ਕੀਤਾ। ਸ਼ਹੀਦਾਂ ਦੇ ਪਰਿਵਾਰ ਦੇ ਦੁੱਖ ਨੂੰ ਸਾਂਝਾ ਕੀਤਾ। ਇਸ ਮੌਕੇ ਤੇ ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਜਲਦ ਹੀ ਨਵੇਂ ਪੰਜਾਬ ਬਣਨ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ 16 ਮਾਰਚ ਨੂੰ ਜੋ ਬੂਟਾ ਲਾਇਆ ਸੀ ਹੁਣ ਹਰ ਦਿਨ ਉਸ ਦਾ ਫੁੱਲ ਮਿਲੇਗਾ, ਪੰਜਾਬ ਨੂੰ ਹਰ ਦਿਨ ਤਰੱਕੀ ਦੀ ਖਬਰ ਮਿਲੇਗੀ।


ਸੀਐੱਮ ਮਾਨ ਨੇ ਇਸ ਮੌਕੇ ਤੇ ਆਪਣੇ ਟਵਿਟਰ ਤੋਂ ਵੀ ਸਭ ਦੇਸ਼ ਵਾਸੀਆਂ ਨੂੰ ਆਜ਼ਾਦੀ ਦਿਵਸ ਦੀਆਂ ਮੁਬਾਰਕਾਂ ਦਿੱਤੀਆਂ। 
ਦਸ ਦਈਏ ਕਿ ਮੁੱਖ ਮੰਤਰੀ ਮਾਨ ਰਾਤ ਨੂੰ ਹੀ ਲੁਧਿਆਣਾ ਪਹੁੰਚ ਗਏ। ਇਸੁ ਮੌਕੇ ਤੇ ਸੀਐਮ ਮਾਨ ਦੀ ਸੁਰੱਖਿਆ ਦਾ ਵੀ ਖਾਸ ਖਿਆਲ ਰੱਖਿਆ ਗਿਆ। ਉਨ੍ਹਾਂ ਲਈ ਬੁਲੇਟਪਰੂਫ ਸਟੇਜ ਬਣਾਈ ਗਈ। ਇਸ ਸਮਾਗਮ ਵਿੱਚ ਸਾਰੇ ਵਿਧਾਇਕ ਮੌਜੂਦ ਸਨ। ਆਜ਼ਾਦੀ ਦੇ ਜਸ਼ਨਾਂ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਚੰਦ ਸਿਨੇਮਾ ਨੇੜੇ ਮੁਹੱਲਾ ਕਲੀਨਿਕ ਦਾ ਉਦਘਾਟਨ ਕਰਨਗੇ।

Get the latest update about bhagwant mann independence day, check out more about bhagwant mann at ludhiana stadium, Punjab news, bhagwant mann & Punjab latest news

Like us on Facebook or follow us on Twitter for more updates.