ਕੇਂਦਰੀ ਮੁਲਾਜ਼ਮਾਂ ਨੂੰ ਵੱਧ ਕੇ ਮਿਲੇਗਾ ਯਾਤਰਾ ਭੱਤਾ, 1 ਕਰੋੜ ਤੋਂ ਵਧੇਰੇ ਲੋਕਾਂ ਨੂੰ ਮਿਲੇਗਾ ਫਾਇਦਾ

50 ਲੱਖ ਤੋਂ ਜ਼ਿਆਦਾ ਕੇਂਦਰੀ ਸਰਕਾਰੀ ਮੁਲਾਜ਼ਮ ਤੇ 65 ਲੱਖ ਤੋਂ ਜ਼ਿਆਦਾ ਪੈਨਸ਼ਨਰ...

ਨਵੀਂ ਦਿੱਲੀ: 50 ਲੱਖ ਤੋਂ ਜ਼ਿਆਦਾ ਕੇਂਦਰੀ ਸਰਕਾਰੀ ਮੁਲਾਜ਼ਮ ਤੇ 65 ਲੱਖ ਤੋਂ ਜ਼ਿਆਦਾ ਪੈਨਸ਼ਨਰਜ਼ ਲਈ ਚੰਗੀ ਖ਼ਬਰ ਹੈ। ਇਨ੍ਹਾਂ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਬਹਾਲ ਹੋਣ ਤੋਂ ਬਾਅਦ ਇਨ੍ਹਾਂ ਨੂੰ ਯਾਤਰਾ ਭੱਤਾ ਵੀ ਵੱਧ ਕੇ ਮਿਲੇਗਾ। ਕੇਂਦਰ ਸਰਕਾਰ ਜੁਲਾਈ ਤੋਂ ਇਨ੍ਹਾਂ ਮੁਲਾਜ਼ਮਾਂ ਨੂੰ ਤਨਖ਼ਾਹ ਵਧਾ ਕੇ ਦੇਵੇਗੀ। 

ਇਸ ਤੋਂ ਪਹਿਲਾਂ ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਕਾਰਨ ਪਿਛਲੀਆਂ 3 ਕਿਸ਼ਤਾਂ ਤੋਂ ਮਹਿੰਗਾਈ ਭੱਤਾ ਰੋਕਿਆ ਹੋਇਆ ਹੈ। ਇਹ 1 ਜੁਲਾਈ ਤੋਂ ਲਾਗੂ ਕੀਤਾ ਜਾ ਸਕਦਾ ਹੈ। ਕੌਮੀ ਪ੍ਰੀਸ਼ਦ ਜੇਸੀਐੱਮ ਦੇ ਸਕੱਤਰ ਟੀਏ ਸ਼ਿਵ ਗੋਪਾਲ ਮਿਸ਼ਰਾ ਨੇ 7ਵੇਂ ਸੀਪੀਸੀ ਤਨਖ਼ਾਹ ਗਣਨਾ ਨਿਯਮ 'ਤੇ ਚਾਨਣਾ ਪਾਉਂਦੇ ਹੋਏ ਕਿਹਾ, 'ਇਹ ਸੱਚ ਹੈ ਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦੇ ਟੀਏ-ਡੀਏ ਵਾਧੇ ਨਾਲ ਤਾਲਮੇਲ ਬਠਦਾ ਹੈ ਪਰ ਇਹ ਤਾਂਹੀ ਸੰਭਵ ਹੈ ਜੇਕਰ ਡੀਏ 25 ਫ਼ੀਸਦ ਉੱਪਰ ਹੁੰਦਾ ਹੈ। ਮੌਜੂਦਾ ਸਮੇਂ, ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ 17 ਫ਼ੀਸਦ ਹੈ ਜਿਸ ਦਾ ਅਰਥ ਹੈ ਕਿ ਉਨ੍ਹਾਂ ਦਾ ਟੀਏ ਨਹੀਂ ਵਧੇਗੀ।' ਮਿਸ਼ਰਾ ਨੇ ਨਾਲ ਹੀ ਦੱਸਿਆ ਕਿ ਜੁਲਾਈ 2021 'ਚ ਡੀਏ ਵੱਧ ਕੇ 25 ਫ਼ੀਸਦ ਹੋ ਜ਼ਿਆਦਾ ਹੋ ਜਾਵੇਗਾ।

ਕੋਰੋਨਾ ਕਾਰਨ ਰੁਕਿਆ ਹੋਇਆ ਹੈ ਮਹਿੰਗਾਈ ਭੱਤਾ
ਕੇਂਦਰ ਨੇ ਕੋਰੋਨਾ ਮਹਾਮਾਰੀ ਕਾਰਨ ਜੂਨ 2021 ਤਕ ਮਹਿੰਗਾਈ ਭੱਤਾ ਫਰੀਜ਼ ਕਰ ਦਿੱਤਾ ਸੀ। ਇਸ ਕਾਰਨ ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਪਿਛਲੇ ਸਾਲ ਤੋਂ ਰੁਕਿਆ ਹੋਇਆ ਹੈ। ਹੁਣ ਤਕ ਕੁੱਲ ਤਿੰਨ ਕਿਸ਼ਤਾਂ ਰੋਕੀਆਂ ਗੋਈਆਂ ਹਨ। ਜਦੋਂ ਡੀਏ ਨੂੰ ਫਰੀਜ਼ ਕਰਨ ਦੀ ਐਲਾਨ ਕੀਤਾ ਗਿਆ ਸੀ, ਉਦੋਂ ਇਸ ਦੀ ਦਰ 17 ਫ਼ੀਸਦ ਸੀ।

Get the latest update about Central Employees, check out more about 7th pay commission, Truescoop, July & Truescoop News

Like us on Facebook or follow us on Twitter for more updates.