ਕਰਨਾਟਕ 'ਚ ਦਰਦਨਾਕ ਸੜਕ ਹਾਦਸਾ, 8 ਵਿਦਿਆਰਥੀਆਂ ਦੀ ਹੋਈ ਮੌਤ

ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਵਿੱਚ ਪਾਵਾਗੜਾ ਨੇੜੇ ਬੱਸ ਦੇ ਪਲਟਨ ਨਾਲ ਇੱਹ ਹਾਦਸਾ...

ਕਰਨਾਟਕ 'ਚ ਅੱਜ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ ਹੀ। ਜਿਸ 'ਚ 8 ਵਿਦਿਆਰਥੀਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ। ਇਸ ਤੋਂ ਇਕਵਾ 20 ਤੋਂ ਵੱਧ ਵਿਦਿਆਰਥੀਆਂ ਅਤੇ ਲੋਕਾਂ ਦੇ ਜਖਮੀ ਹੋਣ ਦੀ ਖਬਰ ਵੀ ਹੈ। ਕਰਨਾਟਕ ਦੇ ਤੁਮਕੁਰ ਜ਼ਿਲ੍ਹੇ ਵਿੱਚ ਪਾਵਾਗੜਾ ਨੇੜੇ ਬੱਸ ਦੇ ਪਲਟਨ ਨਾਲ ਇੱਹ ਹਾਦਸਾ ਹੋਇਆ ਹੈ। 
ਘਟਨਾ ਦੀ ਜਾਣਕਾਰੀ ਮਿਲਦੀਆਂ ਹੀ ਪੁਲਿਸ ਮੌਕੇ ਤੇ ਪਹੁੰਚੀ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਤੁਮਕੁਰ ਪੁਲਿਸ ਨੇ ਵਲੋਂ ਸਾਰੇ ਜਖਮੀਆਂ ਨੂੰ ਹਸਪਤਾਲ ਪਹੁੰਚ ਦਿੱਤਾ ਗਿਆ ਹੈ ਅਤੇ ਫਿਲਹਾਲ ਲਈ ਰਿਸਕਿਓ ਜਾਰੀ ਹੈ। 
ਪੁਲਿਸ ਨੇ ਕਿਹਾ ਕਿ ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਬੱਸ, ਜਿਸ ਵਿੱਚ 60 ਯਾਤਰੀ ਸਵਾਰ ਸਨ, ਡਰਾਈਵਰ ਦੇ ਵਾਹਨ ਤੋਂ ਕੰਟਰੋਲ ਗੁਆ ਬੈਠਣ ਤੋਂ ਬਾਅਦ ਪਲਟ ਗਈ।

Get the latest update about ACCIDENT NEWS, check out more about karnataka bus accident, & TRUE SCOOP PUNJABI

Like us on Facebook or follow us on Twitter for more updates.