ਚੰਦ ਸਿਕੰਟਾ ਚ ਉਜ਼ੜ ਗਈ ਇਸ ਮਾਂ ਦੀ ਕੋਖ, 8 ਸਾਲ ਦੀ ਬੱਚੀ ਨੂੰ ਦਿੱਤੀ ਦਰਦਨਾਕ ਮੋਤ

ਅਟਲਾਂਟਾ ਵਿਚ ਇਕੱ ਬੇਹਦ ਦਿਲ ਨੂੰ ਦਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ। ਅਟਲਾਂਟਾ ਵਿਚ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਦਾ ਕੇਂਦਰ ਰਹੇ ਇਕ ਸਥਾਨ ਦੇ ਨੇੜਿਓ ਲੰਘ ਰਹੀ ਕਾਰ ਤੇ ਹੋਈ ਗੋਲੀਬਾਰੀ ਵਿਚ 8 ਸਾਲ ਦੀ ਬੱਚੀ ਦੀ ਵੀ ਮੌਤ ਹੋ ਗਈ। ਇਹ

ਅਟਲਾਂਟਾ- ਅਟਲਾਂਟਾ ਵਿਚ ਇਕੱ ਬੇਹਦ ਦਿਲ ਨੂੰ ਦਹਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ।  ਅਟਲਾਂਟਾ ਵਿਚ ਵਿਰੋਧ ਪ੍ਰਦਰਸ਼ਨਾਂ ਦੀ ਸ਼ੁਰੂਆਤ ਦਾ ਕੇਂਦਰ ਰਹੇ ਇਕ ਸਥਾਨ ਦੇ ਨੇੜਿਓ ਲੰਘ ਰਹੀ ਕਾਰ ਤੇ ਹੋਈ ਗੋਲੀਬਾਰੀ ਵਿਚ 8 ਸਾਲ ਦੀ ਬੱਚੀ ਦੀ ਵੀ ਮੌਤ ਹੋ ਗਈ। ਇਹ ਘਟਨਾ 4 ਜੁਲਾਈ ਦੀ ਹੈ। ਹਥਿਆਰਾਂ ਨਾਲ ਲੈਸ ਘੱਟੋ-ਘੱਟ 2 ਲੋਕਾਂ ਨੇ ਕਾਰ ਤੇ ਗੋਲੀ ਚਲਾਈ ਸੀ। ਪੁਲਸ ਨੇ ਬੱਚੀ ਦੀ ਪਛਾਣ ਸਿਕੋਰੀਆ ਟਰਨਰ ਦੇ ਰੂਪ ਵਿਚ ਕੀਤੀ ਹੈ।

ਅਟਲਾਂਟਾ ਦੀ ਮੇਅਰ ਕਿਸ਼ਾ ਲਾਂਸ ਬਾਟਮਸ ਨੇ ਐਤਵਾਰ ਨੂੰ ਇਕ ਭਾਵਨਾਤਮਕ ਪੱਤਰਕਾਰ ਸੰਮੇਲਨ ਵਿਚ ਸੋਗ ਵਿਚ ਬੈਠੀ ਬੱਚੀ ਦੀ ਮਾਂ ਦੇ ਨੇੜੇ ਬੈਠ ਕੇ ਪੀੜਤਾ ਲਈ ਇੰਨਸਾਫ ਦੀ ਮੰਗ ਕੀਤੀ। ਇਹ ਘਟਨਾ ਵੇਂਡੀ ਰੈਸਰੋਰੈਂਟ ਦੇ ਨੇੜੇ ਵਾਪਰੀ। ਇਹ ਉਹੀ ਸਥਾਨ ਹੈ ਜਿੱਥੇ 12 ਜੂਨ ਨੂੰ ਅਫਰੀਕੀ-ਅਮਰੀਕੀ ਵਿਅਕਤੀ ਰੇਸ਼ਾਰਡ ਬਰੁਕਸ ਦੀ ਹੱਤਿਆ ਅਟਲਾਂਟਾ ਦੇ ਇਕ ਪੁਲਸ ਅਧਿਕਾਰੀ ਨੇ ਕਰ ਦਿੱਤੀ ਸੀ। ਇਸ ਦੇ ਬਾਅਦ ਇਸ ਰੈਸਟੋਰੈਟ ਨੂੰ ਸਾੜ ਦਿੱਤਾ ਗਿਆ ਅਤੇ ਇਲਾਕਾ ਪੁਲਸ ਬੇਰਹਿਮੀ ਦੇ ਵਿਰੁੱਧ ਲਗਾਤਾਰ ਵਿਰੋਧ ਪ੍ਰਦਰਸ਼ਨ ਦਾ ਕੇਂਦਰ ਬਣ ਗਿਆ। 

ਪੁਲਸ ਨੇ ਕਿਹਾ ਹੈ ਕਿ ਲੋਕਾਂ ਤੇ ਗੋਲੀਬਾਰੀ ਕਰਨ ਵਾਲਿਆਂ ਦੀ ਪਛਾਣ ਲਈ ਮਦਦ ਲਈ ਜਾ ਰਹੀ ਹੈ। ਉਹਨਾਂ ਨੇ ਇਸ ਸੰਬੰਧ ਵਿਚ ਇਕ ਪੋਸਟਰ ਵੀ ਜਾਰੀ ਕੀਤਾ ਹੈਕਿ ਇਸ ਘਟਨਾ ਵਿਚ ਸ਼ਾਮਲ ਇਕ ਵਿਅਕਤੀ ਦੇ ਪੂਰੀ ਤਰ੍ਹਾਂ ਨਾਲ ਕਾਲੇ ਕੱਪੜੇ ਪਾਏ ਹੋਣ ਜਦਕਿ ਇਕ ਹੋਰ ਵਿਅਕਤੀ ਦੇ ਸਫੇਦ ਟੀ-ਸ਼ਰਟ ਵਿਚ ਹੋਣ ਦੀ ਗੱਲ ਕਹੀ ਗਈ ਹੈ।

Get the latest update about truescoop news, check out more about 8 year girl killed, truescoop punjab & atlanta

Like us on Facebook or follow us on Twitter for more updates.