ਇਕ ਘਰ 'ਚ 200 ਬੰਦਿਆਂ ਦੀ ਚੱਲ ਰਹੀ ਸੀ ਪਾਰਟੀ, ਪੁਲਸ ਦੀ ਪਈ ਰੇਡ ਅਤੇ ਫਿਰ...

ਕੈਨੇਡਾ 'ਚ ਇਕ ਘਰ ਨੂੰ ਕਾਨੂੰਨ ਤੋੜਣਾ ਮਹਿੰਗਾ ਪੈ ਗਿਆ। ਇਸ ਲਈ ਇਸ ਘਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ। ਦਰਅਸਲ ਕੈਨੇਡਾ ਦੇ ਸ਼ਹਿਰ ਬਰੈਂਪਟਨ...

ਬਰੈਂਪਟਨ— ਕੈਨੇਡਾ 'ਚ ਇਕ ਘਰ ਨੂੰ ਕਾਨੂੰਨ ਤੋੜਣਾ ਮਹਿੰਗਾ ਪੈ ਗਿਆ। ਇਸ ਲਈ ਇਸ ਘਰ ਨੂੰ 1 ਲੱਖ ਰੁਪਏ ਦਾ ਜੁਰਮਾਨਾ ਠੋਕਿਆ ਗਿਆ। ਦਰਅਸਲ ਕੈਨੇਡਾ ਦੇ ਸ਼ਹਿਰ ਬਰੈਂਪਟਨ, ਵਿਖੇ ਪੀਲ ਪੁਲਸ ਨੇ ਸ਼ਨੀਵਾਰ ਰਾਤ ਨੂੰ ਇਕ ਘਰ ਵਿਖੇ ਚੱਲ ਰਹੀ ਤਕਰੀਬਨ 200 ਜਣਿਆਂ ਦੀ ਪਾਰਟੀ 'ਚ ਛਾਪਾ ਮਾਰਿਆ।

ਬਿਲਡਿੰਗ 'ਚ ਲੱਗੀ ਅੱਗ ਤਾਂ ਬੱਚਿਆਂ ਨੇ 40 ਫੁੱਟ ਉੱਤੋਂ ਮਾਰੀ ਛਾਲ, ਦੇਖੋ ਦਿਲ ਦਹਿਲਾਉਣ ਵਾਲੀ ਵੀਡੀਓ

ਕੋਰੋਨਾ ਸੰਕਟ ਕਾਰਨ ਹਾਲੇ ਬਰੈਪਟਨ ਸ਼ਹਿਰ ਫੇਜ 2 'ਚ ਹੈ, ਜਿਸ ਅਨੁਸਾਰ 10 ਜਣੇ ਇਕੱਠੇ ਹੋ ਸਕਦੇ ਹਨ। ਜੇਕਰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟ ਹੋ ਗਈ ਤਾਂ ਇਸ ਸ਼ੁੱਕਰਵਾਰ ਤੱਕ ਫੇਜ 3 'ਚ ਸ਼ਾਮਲ ਹੋ ਸਕਦਾ ਹੈ। ਸੂਤਰਾਂ ਅਨੁਸਾਰ ਬੁੱਧਵਾਰ ਨੂੰ ਪ੍ਰੀਮੀਅਰ ਡੱਗ ਫੋਰਡ ਐਲਾਨ ਕਰ ਸਕਦੇ ਹਨ। ਇਸ ਘਟਨਾ ਤੇ ਪ੍ਰੀਮੀਅਰ ਡੱਗ ਫੋਰਡ ਤੇ ਬਰੈਪਟਨ ਦੇ ਮੇਅਰ ਪੈਟਰਿਕ ਬਰਾਊਨ ਅਨੁਸਾਰ ਪਾਰਟੀ ਦੇ ਪ੍ਰੰਬਧਕਾਂ ਨੂੰ ਕਾਨੂੰਨ ਤੋੜਣ ਲਈ ਇਕ ਲੱਖ ਡਾਲਰ ਦਾ ਜੁਰਮਾਨਾ ਕੀਤਾ ਗਿਆ ਹੈ।

ਜਾਣੋ ਉਨ੍ਹਾਂ ਦੇਸ਼ਾਂ ਬਾਰੇ ਜਿਨ੍ਹਾਂ ਨੇ ਕੋਰੋਨਾ 'ਤੇ ਪਾਈ ਫਤਿਹ, ਨਹੀਂ ਹੋਈ 1 ਵੀ ਮੌਤ

ਵਰਨਣਯੋਗ ਹੈ ਕਿ ਪੁਲਸ ਨੂੰ ਇਸ ਘਟਨਾ ਦੀ ਜਾਣਕਾਰੀ ਨੇੜੇ ਦੇ ਗੁਆਂਢੀ ਅਤੇ ਸੋਸ਼ਲ ਮੀਡੀਆ ਤੋਂ ਮਿਲੀ ਸੀ, ਜਿਸ ਆਧਾਰ 'ਤੇ ਇਹ ਕਾਰਵਾਈ ਹੋਈ ਹੈ। ਪੀਲ ਰੀਜਨਲ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸ਼ਨੀਵਾਰ ਰਾਤ ਨੂੰ ਕੰਟਰੀਸਾਈਡ ਡਰਾਈਵ ਅਤੇ ਗੋਰਵੇ ਰੋਡ ਦੇ ਖੇਤਰ 'ਚ ਇਕ ਘਰ 'ਚ ਬੁਲਾਇਆ ਗਿਆ ਸੀ। ਸ਼ਿਕਾਇਤ ਸੀ ਕਿ ਇਸ ਘਰ ਅੰਦਰ ਪਾਰਟੀ ਹੋ ਰਹੀ ਹੈ ਜਿਸ 'ਚ ਲਗਭਗ 200 ਜਣਿਆਂ ਦੀ ਸ਼ਮੂਲੀਅਤ ਹੈ, ਪਾਰਕਾਂ ਲਈ ਲਾਈਆਂ ਸੈਂਕੜੇ ਕਾਰਾਂ ਸਾਰੇ ਡਰਾਈਵ ਵੇਅ ਅਤੇ ਆਸ ਪਾਸ ਦੇ ਖੇਤਰ 'ਚ ਮੌਜੂਦ ਸਨ।

Get the latest update about Brampton house party, check out more about True Scoop News, Brampton News, True Scoop Punjabi & Peel Regional Police

Like us on Facebook or follow us on Twitter for more updates.