ਐਕਟਰ ਅਨੁਪਮ ਖੇਰ ਦੇ ਇਕ ਟਵੀਟ ਨੇ ਹਿਲਾਈ ਸਿਆਸਤ!!

ਗੁਰੂ ਦੀ ਬਾਣੀ ਨਾਲ ਛੇੜਛਾੜ ਕਰ ਬੁਰੇ ਫਸੇ ਅਨੁਪਮ ਖੇਰ...

ਜਲੰਧਰ— ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਹਾਲ ਹੀ 'ਚ ਇਕ ਅਜਿਹਾ ਟਵੀਟ ਕਰ ਦਿੱਤਾ ਹੈ, ਜਿਸ ਨੇ ਸੋਸ਼ਲ ਮੀਡੀਆ ਦੇ ਨਾਲ-ਨਾਲ ਸਿਆਸਤ 'ਚ ਭੂਚਾਲ ਲੈਆਂਦਾ ਹੈ। ਹਾਲਾਂਕਿ ਇਸ 'ਤੇ ਇਕ ਹੋਰ ਟਵੀਟ ਕਰ ਅਨੁਪਮ ਨੇ ਮੁਆਫੀ ਮੰਗ ਲਈ ਹੈ। ਜਾਣਕਾਰੀ ਮੁਤਾਬਕ ਅਨੁਪਮ ਦੇ ਇਸ ਟਵੀਟ ਨੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਪੰਜਾਬ ਦੀ ਸਿਆਸਤ ਵੀ ਇਸ ਟਵੀਟ ਨੂੰ ਲੈ ਕੇ ਗਰਮ ਹੋ ਗਈ ਹੈ। ਹੁਣ ਉਨ੍ਹਾਂ ਦਾ ਇਹ ਟਵੀਟ ਕਾਫੀ ਵਾਇਰਲ ਹੋ ਰਿਹਾ ਹੈ। ਦਰਅਸਲ, ਅਨੁਪਮ ਖੇਰ ਨੇ ਇਕ ਟਵੀਟ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਭਾਜਪਾ ਦੇ ਬੁਲਾਰੇ ਸਾਂਬਿਤ ਪਾਤਰਾ ਲਈ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਦਾ ਗ਼ਲਤ ਇਸਤੇਮਾਲ ਕੀਤਾ। ਉਨ੍ਹਾਂ ਲਿਖਿਆ, ''ਸਵਾ ਲਾਖ ਸੇ ਏਕ ਭਿੜਾ ਦੂੰ।'' ਇਹ ਟਵੀਟ ਉਨ੍ਹਾਂ ਨੇ ਸਾਂਬਿਤ ਸਵਰਾਜ ਨੂੰ ਟੈਗ ਕੀਤਾ ਹੈ। ਅਨੁਪਮ ਦੇ ਇਹ ਟਵੀਟ ਕਰਨ ਤੋਂ ਬਾਅਦ ਉਹ ਖ਼ੁਦ ਹੀ ਆਪਣੇ ਟਵੀਟ 'ਚ ਉਲਝ ਕੇ ਰਹਿ ਗਏ। ਸਿੱਖ ਇਸ ਟਵੀਟ 'ਤੇ ਇਤਰਾਜ਼ ਜਤਾ ਰਹੇ ਹਨ। ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਅਤੇ ਕਾਂਗਰਸੀ ਵਿਧਾਇਕ ਰਾਜਾ ਵੜਿੰਗ ਨੇ ਇਸ ਮਾਮਲੇ 'ਚ ਅਨੁਪਮ ਖੇਰ ਨੂੰ ਮੁਆਫ਼ੀ ਮੰਗਣ ਲਈ ਕਿਹਾ ਹੈ।

ਵੱਡੀ ਖਬਰ- ਭਾਰਤ ਸਰਕਾਰ ਨੇ 9 ਖਾਲੀਸਤਾਨ ਲੋਕਾਂ ਨੂੰ ਦਿੱਤਾ ਅਤੱਵਾਦੀ ਹੋਣ ਦਾ ਐਲਾਨ

ਰਾਜਾ ਵੜਿੰਗ ਨੇ ਲਿਖਿਆ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਉਚਾਰੀਆਂ ਤੁਕਾਂ ਨਾਲ ਛੇੜਛਾੜ ਕਰਨ ਦਾ ਹੱਕ ਤੁਹਾਨੂੰ ਕਿਸ ਨੇ ਦਿੱਤਾ? ਇਹ ਕੋਈ ਤੁਹਾਡੀ ਫ਼ਿਲਮ ਦਾ ਡਾਇਲਾਗ ਨਹੀਂ ਹੈ। ਉਨ੍ਹਾਂ ਪੰਜਾਬ ਪੁਲਸ ਅਤੇ ਮੁੰਬਈ ਪੁਲਸ ਨੂੰ ਅਪੀਲ ਕੀਤੀ ਕਿ ਅਨੁਪਮ ਖੇਰ ਖਿਲਾਫ਼ ਤੁਰੰਤ ਐਕਸ਼ਨ ਲਿਆ ਜਾਵੇ। ਉਨ੍ਹਾਂ ਕਿਹਾ ਕਿ ਖੇਰ ਇਹ ਟਵੀਟ ਤੁਰੰਤ ਡਿਲੀਟ ਕਰਨ ਅਤੇ ਇਸ ਗਲਤੀ ਲਈ ਮੁਆਫ਼ੀ ਮੰਗਣ।'' ਉਥੇ ਹੀ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਇਤਰਾਜ਼ ਜਤਾਉਂਦੇ ਹੋਏ ਕਿਹਾ, ''ਅਨੁਪਮ ਖੇਰ ਗੁਰੂ ਗੋਬਿੰਦ ਸਿੰਘ ਦੇ ਪਵਿੱਤਰ ਸ਼ਬਦਾਂ ਨੂੰ ਕਿਵੇਂ ਭਾਜਪਾ ਦੇ ਬੁਲਾਰੇ ਲਈ ਇਸਤੇਮਾਲ ਕਰ ਸਕਦੇ ਨੇ। ਇਹ ਆਰ. ਐੱਸ. ਐੱਸ. ਦੀ ਸਿੱਖਾਂ ਦੇ ਤਾਕਤਵਰ ਅਕਸ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਹੈ। ਪ੍ਰਧਾਨ ਮੰਤਰੀ ਮੋਦੀ ਨੂੰ ਤੁਰੰਤ ਇਸ 'ਤੇ ਮੁਆਫ਼ੀ ਮੰਗਵਾਉਣੀ ਚਾਹੀਦੀ ਹੈ ਅਤੇ ਅਨੁਪਮ ਖੇਰ ਅਤੇ ਉਸ ਦੀ ਪਤਨੀ ਨੂੰ ਭਾਜਪਾ ਤੋਂ ਬਾਹਰ ਕਰ ਦੇਣਾ ਚਾਹੀਦਾ ਹੈ। ਫਿਲਹਾਲ ਅਨੁਪਮ ਖੇਰ ਦੇ ਇਸ ਟਵੀਟ ਨੂੰ ਲੈ ਕੇ ਸਿਆਸਤ ਪੂਰੀ ਤਰ੍ਹਾਂ ਭੱਖ ਚੁੱਕੀ ਹੈ। ਸਿੱਖਾਂ ਦੀਆਂ ਭਾਵਨਾਵਾਂ ਨੂੰ ਇਸ ਨਾਲ ਠੇਸ ਪਹੁੰਚੀ ਹੈ।''

Get the latest update about Bharatiya Janata Party, check out more about Sambit Patra, Sri Guru Gobind Singh, Congress MP Ravneet Singh Bittu & Anupam Kher

Like us on Facebook or follow us on Twitter for more updates.