ਸੁਪਰਸਟਾਰ ਦਿਲਜੀਤ ਦੋਸਾਂਝ ਦੀ ਇਸ ਪੰਜਾਬੀ ਅਭਿਨੇਤਰੀ 'ਤੇ ਪਈ ਕੋਰੋਨਾ ਦੀ ਮਾਰ!!

ਮਸ਼ਹੂਰ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨਾਲ ਹਿੱਟ ਫਿਲਮਾਂ ਦੇ ਚੁੱਕੀ ਪੰਜਾਬੀ ਅਭਿਨੇਤਰੀ ਮੋਨਿਕਾ ਗਿੱਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ...

ਚੰਡੀਗੜ੍ਹ— ਮਸ਼ਹੂਰ ਪੰਜਾਬੀ ਗਾਇਕ ਅਤੇ ਅਭਿਨੇਤਾ ਦਿਲਜੀਤ ਦੋਸਾਂਝ ਨਾਲ ਹਿੱਟ ਫਿਲਮਾਂ ਦੇ ਚੁੱਕੀ ਪੰਜਾਬੀ ਅਭਿਨੇਤਰੀ ਮੋਨਿਕਾ ਗਿੱਲ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਕੋਰੋਨਾਵਾਇਰਸ ਮਹਾਮਾਰੀ ਨੇ ਪੂਰੀ ਦੁਨੀਆ ਨੂੰ ਜਕੜਿਆ ਹੋਇਆ ਹੈ। ਇਸ ਘਾਤਕ ਮਹਾਮਾਰੀ ਦਾ ਅਸਰ ਕਈ ਸਿਤਾਰਿਆਂ ਦੀ ਨਿੱਜੀ ਜ਼ਿੰਦਗੀ 'ਤੇ ਵੀ ਪਿਆ ਹੈ। ਪੰਜਾਬੀ ਅਭਿਨੇਤਰੀ ਮੋਨਿਕਾ ਗਿੱਲ ਦਾ ਵਿਆਹ ਕੋਰੋਨਾਵਾਇਰਸ ਕਰਕੇ ਮੁਲਤਵੀ ਹੋ ਗਿਆ ਜੋ ਕਿ ਇਸ ਹਫ਼ਤੇ ਹੋਣਾ ਤੈਅ ਸੀ। ਇਕ ਇੰਟਰਵਿਊ ਦੌਰਾਨ ਗੱਲਬਾਤ ਕਰਦੇ ਹੋਏ ਮੋਨਿਕਾ ਨੇ ਦੱਸਿਆ ਕਿ ਇਸ ਹਫ਼ਤੇ ਮੋਨਿਕਾ ਦਾ ਵਿਆਹ ਹੋਣਾ ਸੀ, ਜਿਸ ਨੂੰ ਹੁਣ ਮੁਲਤਵੀ ਕਰ ਦਿੱਤਾ ਗਿਆ ਹੈ। ਦਰਅਸਲ ਮੋਨਿਕਾ ਗੱਜ-ਵੱਜ ਕੇ ਅਮਰੀਕਾ 'ਚ ਵਿਆਹ ਕਰਵਾਉਣਾ ਚਾਹੁੰਦੀ ਹੈ ਜੋ ਕੋਰੋਨਾਵਾਇਰਸ ਕਰਕੇ ਸੰਭਵ ਨਹੀਂ ਹੋ ਸਕਦਾ। ਇਸ ਲਈ ਘਰ ਦੇ ਬਜ਼ੁਰਗਾਂ ਦਾ ਖਾਸ ਖਿਆਲ ਰੱਖਦੇ ਹੋਏ ਮੋਨਿਕਾ ਨੇ ਵਿਆਹ ਨੂੰ ਮੁਲਤਵੀ ਕਰ ਦਿੱਤਾ।

ਦਿਲਜੀਤ ਦੋਸਾਂਝ ਨੇ ਰਵਨੀਤ ਬਿੱਟੂ ਨੂੰ ਦਿੱਤਾ ਸਪਸ਼ਟੀਕਰਨ, ਸੋਸ਼ਲ ਮੀਡੀਆ 'ਤੇ ਪਾਈ ਵੀਡੀਓ

ਜ਼ਿਕਰਯੋਗ ਹੈ ਕਿ ਮੋਨਿਕਾ ਅਕਸਰ ਆਪਣੇ ਮੰਗੇਤਰ ਨਾਲ ਸੋਸ਼ਲ ਮੀਡੀਆ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਤੇ ਆਪਣੀ ਨਿੱਜੀ ਜ਼ਿੰਦਗੀ ਨੂੰ ਸਭ ਦੇ ਸਾਹਮਣੇ ਖੋਲ੍ਹ ਕੇ ਰੱਖਦੀ ਹੈ। ਮੋਨਿਕਾ ਨੇ ਕਿਹਾ ਕਿ ਮੈਂ ਆਪਣੇ ਪਿਆਰ ਨੂੰ ਨਹੀਂ ਲੁਕੋ ਸਕਦੀ। ਮੇਰੀ ਜ਼ਿੰਦਗੀ ਇਕ ਖੁੱਲ੍ਹੀ ਕਿਤਾਬ ਹੈ। ਮੋਨਿਕਾ ਨੇ ਪੰਜਾਬੀ ਫਿਲਮ ਇੰਡਸਟਰੀ 'ਚ, ਦਿਲਜੀਤ ਨਾਲ 'ਅੰਬਰਸਰੀਆ' ਤੇ 'ਸਰਦਾਰ ਜੀ 2' ਵਰਗੀਆਂ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ।

Get the latest update about Diljit Dosanjh, check out more about Pollywood News, Gurshawn Sahota, Marriage & True Scoop News

Like us on Facebook or follow us on Twitter for more updates.