Tik Tok ਬੈਨ ਹੋਣ 'ਤੇ ਪੰਜਾਬੀ ਕਲਾਕਾਰਾਂ ਨੇ ਆਖੀ ਇਹ ਪਤੇ ਦੀ ਗੱਲ੍ਹ, ਦੇਖੋ ਵੀਡੀਓ

ਭਾਰਤ-ਚੀਨ ਵਿਚਾਲੇ ਸਰਹੱਦ 'ਤੇ ਚੱਲ ਰਹੇ ਵਿਵਾਦ ਤੋਂ ਬਾਅਦ ਹੀ ਲੋਕਾਂ ਨੇ ਚੀਨੀ ਐਪਸ ਦਾ ਬਾਈਕਾਟ ਕਰਨਾ ਸ਼ੁਰੂ ਕਰ...

ਜਲੰਧਰ— ਭਾਰਤ-ਚੀਨ ਵਿਚਾਲੇ ਸਰਹੱਦ 'ਤੇ ਚੱਲ ਰਹੇ ਵਿਵਾਦ ਤੋਂ ਬਾਅਦ ਹੀ ਲੋਕਾਂ ਨੇ ਚੀਨੀ ਐਪਸ ਦਾ ਬਾਈਕਾਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਸਰਕਾਰ ਨੇ ਭਾਰਤ 'ਚ ਕੁੱਲ 59 ਚੀਨੀ ਐਪਸ 'ਤੇ ਪਾਬੰਦੀ ਲਾ ਦਿੱਤੀ ਹੈ। ਚੀਨੀ ਐਪਸ 'ਤੇ ਪਾਬੰਦੀ ਲੱਗਣ ਤੋਂ ਬਾਅਦ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ਤੋਂ ਪ੍ਰਸਿੱਧ ਸ਼ੋਰਟ ਵੀਡੀਓ ਬਣਾਉਣ ਵਾਲੀ ਐਪ ਟਿੱਕ-ਟੌਕ ਨੂੰ ਹਟਾ ਦਿੱਤਾ ਗਿਆ ਹੈ। ਯਾਨੀ ਯੂਜ਼ਰ ਹੁਣ ਇਸ ਐਪ ਨੂੰ ਡਾਊਨਲੋਡ ਨਹੀਂ ਕਰ ਸਕਦੇ।
ਓਧਰ ਪੰਜਾਬੀ ਕਲਾਕਾਰਾਂ ਨੇ ਵੀ ਟਿੱਕ-ਟੌਕ ਦੇ ਬੰਦ ਹੋਣ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਭ ਤੋਂ ਨਿਰਾਸ਼ ਨਾ ਹੋਣ ਕਿਉਂਕਿ ਟੈਲੇਂਟ ਦਿਖਾਉਣ ਦੇ ਹੋਰ ਵੀ ਕਈ ਪਲੇਟਫਾਰਮ ਹਨ। ਕਈ ਪੰਜਾਬੀ ਕਲਾਕਾਰਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟਸ 'ਤੇ ਕੁਝ ਵੀਡੀਓਜ਼ ਸ਼ੇਅਰ ਕੀਤੀਆਂ ਹਨ, ਜਿਨ੍ਹਾ ਰਾਹੀਂ ਉਹ ਆਪਣੇ ਪ੍ਰਸ਼ੰਸਕਾਂ ਨੂੰ ਨੇਕ ਸਲਾਹ ਦੇ ਰਹੇ ਹਨ।
ਜਾਣਕਾਰੀ ਮੁਤਾਬਕ ਇਸ ਪਾਬੰਦੀ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਦੇ ਇਸ ਕਦਮ ਨਾਲ ਚੀਨ ਨੂੰ ਵੱਡਾ ਆਰਥਿਕ ਨੁਕਸਾਨ ਹੋਵੇਗਾ। ਤੁਹਾਨੂੰ ਦੱਸ ਦਿੰਦੇ ਹਾਂ ਕਿ ਦੇਸ਼ਭਰ 'ਚ ਚੱਲ ਰਹੇ ਚੀਨੀ ਉਤਪਾਦਾਂ ਦੇ ਬਾਈਕਾਟ ਦੇ ਐਲਾਨ ਦੇ ਵਿਚਕਾਰ ਇੰਟਰਨੈੱਟ ਉਪਭੋਗਤਾਵਾਂ 'ਚ ਚੀਨੀ ਐਪ ਦਾ ਬਾਈਕਾਟ ਕਰਨ ਦੀ ਬਹਿਸ ਹੋ ਰਹੀ ਸੀ।

ਲੱਦਾਖ ਦੀ ਗਲਵਾਨ ਘਾਟੀ 'ਚ ਭਾਰਤ ਤੇ ਚੀਨ ਦੇ ਫੌਜੀਆਂ ਦਰਮਿਆਨ ਹੋਈ ਝੜਪ ਤੋਂ ਬਾਅਦ ਬਾਈਕਾਟ ਦੀ ਆਵਾਜ਼ ਜ਼ੋਰਾਂ-ਸ਼ੋਰਾਂ ਨਾਲ ਹੋਣ ਲੱਗੀ ਹੈ। ਇਸ ਨੂੰ ਧਿਆਨ 'ਚ ਰੱਖਦਿਆਂ ਭਾਰਤ ਵਿੱਚ ਟਿੱਕ-ਟੌਕ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਸੀ। ਹਾਲ ਹੀ ਵਿੱਚ, ਟਿੱਕਟੌਕ ਦੇ ਸਬੰਧ ਵਿੱਚ ਸੁਰੱਖਿਆ 'ਤੇ ਵੀ ਸਵਾਲ ਉਠਾਏ ਗਏ ਸੀ। ਇੱਕਲੇ ਟਿੱਕ ਟੌਕ ਦੇ ਬੈਨ ਹੋਣ ਨਾਲ ਚੀਨ ਨੂੰ 100 ਕਰੋੜ ਦਾ ਨੁਕਸਾਨ ਹੋਇਆ ਹੈ। ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਚੀਨ ਨੂੰ ਇਹਨਾਂ ਐਪ ਦੇ ਬੰਦ ਹੋਣ ਨਾਲ ਕਿੰਨਾ ਵੱਡਾ ਨੁਕਸਾਨ ਹੋਵੇਗਾ।

Get the latest update about Ammy Virk, check out more about Instagram, Gurnam Bhullar, Viral Video & Chinese App

Like us on Facebook or follow us on Twitter for more updates.