ਲੋਕਾਂ ਨੂੰ ਮੌਤ ਦੇ ਘਾਟ ਚਾੜ੍ਹਣ ਤੋਂ ਬਾਅਦ ਜ਼ਹਿਰੀਲੀ ਸ਼ਰਾਬ ਨੇ ਲਈ ਸਤਲੁਜ ਦਰਿਆ ਦੀਆਂ ਮੱਛੀਆਂ ਦੀ ਜਾਨ

ਪੰਜਾਬ 'ਚ ਬੀਤੇ ਦਿਨ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲੇ 'ਚ ਜ਼ਹਿਰੀਲੀ ਸ਼ਰਾਬ ਕਰਕੇ ਮੌਤ ਦਾ ਤਾਂਡਵ ਹੋਇਆ ਸੀ, ਜਿਸ 'ਚ 124 ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ ਪੁਲਸ ਨੇ...

ਜਲੰਧਰ— ਪੰਜਾਬ 'ਚ ਬੀਤੇ ਦਿਨ ਤਰਨਤਾਰਨ, ਅੰਮ੍ਰਿਤਸਰ ਅਤੇ ਬਟਾਲੇ 'ਚ ਜ਼ਹਿਰੀਲੀ ਸ਼ਰਾਬ ਕਰਕੇ ਮੌਤ ਦਾ ਤਾਂਡਵ ਹੋਇਆ ਸੀ, ਜਿਸ 'ਚ 124 ਲੋਕਾਂ ਦੀ ਮੌਤ ਹੋਈ। ਇਸ ਤੋਂ ਬਾਅਦ ਪੁਲਸ ਨੇ ਸਖ਼ਤ ਕਾਰਵਾਈ ਕਰਦਿਆਂ ਵੱਡੇ ਪੱਧਰ 'ਤੇ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਸਣੇ ਤਸਕਰਾਂ ਨੂੰ ਫੜਿਆ। ਇਸ ਦੇ ਨਾਲ ਹੀ ਦੱਸ ਦਈਏ ਕਿ ਜੋ ਸ਼ਰਾਬ ਪੁਲਸ ਨੂੰ ਬਰਾਮਦ ਹੋਈ ਉਸ ਨੂੰ ਕਈ ਥਾਂ ਨਸ਼ਟ ਕਰਨ ਲਈ ਦਰਿਆ 'ਚ ਵਹਾਇਆ ਗਿਆ।

Video: ਪੰਜਾਬੀ ਨੌਜਵਾਨ ਦੀ ਅਮਰੀਕਾ 'ਚ ਹੋਈ ਦਰਦਨਾਕ ਮੌਤ, ਮਾਪਿਆਂ ਨੇ ਰੋ-ਰੋ ਕੀਤੀ ਸਰਕਾਰ ਅੱਗੇ ਇਹ ਮੰਗ

ਹੁਣ ਇਸੇ ਦੌਰਾਨ ਹੁਣ ਖ਼ਬਰ ਆ ਰਹੀ ਹੈ ਕਿ ਸ਼ਾਹਕੋਟ ਇਲਾਕੇ 'ਚ ਸਤਲੁਜ ਦਰਿਆ 'ਚ ਕੁਝ ਮੱਛੀਆਂ ਮਰੀਆਂ ਹੋਇਆਂ ਮਿਲੀਆਂ, ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਸ ਦੀ ਸੁਚਨਾ ਸੰਤ ਸੀਚੇਵਾਲ ਨੂੰ ਦਿੱਤੀ। ਹੁਣ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਇਸ ਹਾਦਸੇ 'ਤੇ ਸਖ਼ਤ ਨੋਟਿਸ ਲਿਆ ਹੈ। ਇਸ ਗੱਲ ਦਾ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਜ਼ਬਤ ਕੀਤੀ ਗਈ ਜ਼ਹਿਰੀਲੀ ਸ਼ਰਾਬ ਨੂੰ ਦਰਿਆ 'ਚ ਵਹਾ ਦਿੱਤਾ ਗਿਆ, ਜਿਸ ਤੋਂ ਬਾਅਦ ਸਤਲੁਜ 'ਚ ਕਾਫ਼ੀ ਗਿਣਤੀ ਵਿੱਚ ਮੱਛੀਆਂ ਮਰੀਆਂ ਹੋਈਆਂ ਮਿਲੀਆਂ।

ਕਿਸ਼ਨਪੁਰਾ ਤੇ ਚੀਮਾ ਚੌਂਕ ਸਮੇਤ ਅੱਜ ਜਲੰਧਰ ਦੇ ਇਨ੍ਹਾਂ ਇਲਾਕਿਆਂ ਤੋਂ ਆਏ ਕੋਰੋਨਾ ਦੇ ਨਵੇਂ ਕੇਸ

ਸਥਾਨਕ ਵਾਸਿਆਂ ਨੂੰ ਸ਼ੱਕ ਹੈ ਕਿ ਦਰਿਆ 'ਚ ਸ਼ਰਾਬ ਸੁੱਟਣ ਕਾਰਨ ਇਹ ਮੱਛੀਆਂ ਮਰੀਆਂ ਹੋਣ। ਹਾਲਾਂਕਿ ਪ੍ਰਦੂਸ਼ਣ ਬੋਰਡ ਵੱਲੋਂ ਸੈਂਪਲ ਲਏ ਜਾ ਰਹੇ ਹਨ, ਜਿਸ ਤੋਂ ਬਾਅਦ ਹੀ ਇਸ ਦਾ ਅਸਲ ਕਾਰਨ ਸਾਹਮਣੇ ਆਏਗਾ। ਦੱਸ ਦਈਏ ਕਿ ਲੰਬੇ ਸਮੇਂ ਤੋਂ ਦਰਿਆਵਾਂ ਦੇ ਪਾਣੀਆਂ ਲਈ ਸੰਘਰਸ਼ ਕਰ ਰਹੇ ਸੰਤ ਸੀਚੇਵਾਲ ਦੇ ਮੁਤਾਬਕ ਕਿਸੇ ਵੀ ਨਦੀ ਜਾਂ ਦਰਿਆ ਦੇ ਪਾਣੀ 'ਚ ਇੱਕ ਬੂੰਦ ਵੀ ਜ਼ਹਿਰੀਲੀ ਚੀਜ਼ ਪਾਉਣ ਦਾ ਹੱਕ ਕਿਸੇ ਨੂੰ ਵੀ ਨਹੀਂ ਹੈ। ਸੰਤ ਸੀਚੇਵਾਲ ਨੇ ਇਸ ਦਰਿਆ ਦੀਆਂ ਕੁਝ ਵੀਡੀਓਜ਼ ਪ੍ਰਦੂਸ਼ਣ ਬੋਰਡ ਨੂੰ ਭੇਜਿਆਂ, ਸਤਲੁਜ 'ਚ ਸ਼ਰਾਬ ਸੁੱਟੇ ਜਾਣ ਤੋਂ ਬਾਅਦ ਸੀਚੇਵਾਲ ਕਾਫੀ ਨਾਰਾਜ਼ ਦਿਖਾਈ ਦਿੱਤੇ।

ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਨਾਈਟ ਕਰਫਿਊ ਤੋਂ ਬਾਅਦ ਹੋਟਲ-ਰੈਸਟੋਰੈਂਟਸ ਨੂੰ ਲੈ ਕੇ ਜਾਰੀ ਨਵੇਂ ਹੁਕਮ

Get the latest update about News In Punjabi, check out more about Dead Fish Found, Sutlej River, Punjab Panic In Jalandhar & True Scoop News

Like us on Facebook or follow us on Twitter for more updates.