ਕੋਰੋਨਾ ਸੰਕਟ ਵਿਚਕਾਰ ਲੋਕਾਂ 'ਤੇ ਜੁਲਾਈ ਮਹੀਨਾ ਚੜ੍ਹਦੇ ਪਈ ਮਹਿੰਗਾਈ ਦੀ ਮਾਰ, ਪੜ੍ਹੋ ਪੂਰੀ ਖ਼ਬਰ

ਜੁਲਾਈ ਦਾ ਮਹੀਨਾ ਚੜ੍ਹਦੇ ਹੀ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਕੋਰੋਨਾ ਦੇ ਸੰਕਟ ਵਿਚਕਾਰ ਬੱਸਾਂ ਦੇ ਕਿਰਾਏ ਅਤੇ ਰਸੋਈ ਗੈਸ ਮਹਿੰਗੀ ਹੋਣ ਨਾਲ ਲੋਕਾਂ ਦੇ...

ਜਲੰਧਰ— ਜੁਲਾਈ ਦਾ ਮਹੀਨਾ ਚੜ੍ਹਦੇ ਹੀ ਲੋਕਾਂ ਨੂੰ ਵੱਡਾ ਝਟਕਾ ਲੱਗਾ ਹੈ। ਕੋਰੋਨਾ ਦੇ ਸੰਕਟ ਵਿਚਕਾਰ ਬੱਸਾਂ ਦੇ ਕਿਰਾਏ ਅਤੇ ਰਸੋਈ ਗੈਸ ਮਹਿੰਗੀ ਹੋਣ ਨਾਲ ਲੋਕਾਂ ਦੇ ਮਹਿੰਗਾਈ ਦੀ ਮਾਰ ਪਈ ਹੈ। ਪੰਜਾਬ 'ਚ ਬੱਸਾਂ ਦਾ ਕਿਰਾਇਆ ਵਧਾ ਕੇ ਸਰਕਾਰ ਨੇ ਕੋਰੋਨਾ ਕਾਰਨ ਆਰਥਿਕ ਮੰਦਹਾਲੀ ਦਾ ਸ਼ਿਕਾਰ ਲੋਕਾਂ 'ਤੇ ਹੋਰ ਬੋਝ ਪਾ ਦਿੱਤਾ ਹੈ। ਪੰਜਾਬ 'ਚ ਬੱਸ ਸਰਵਿਸ ਮਹਿੰਗੀ ਹੋ ਗਈ ਹੈ। ਇਸ ਲਈ ਹੁਣ ਮੁਸਾਫਰਾਂ ਨੂੰ 6 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਜ਼ਿਆਦਾ ਕਿਰਾਇਆ ਅਦਾ ਕਰਨਾ ਪਵੇਗਾ। ਟਰਾਂਸਪੋਰਟ ਵਿਭਾਗ ਦੇ ਮੁੱਖ ਸਕੱਤਰ ਕੇ. ਸ਼ਿਵਾ ਪ੍ਰਸਾਦ ਨੇ ਜਾਰੀ ਆਦੇਸ਼ਾਂ 'ਚ ਮੰਗਲਵਾਰ ਨੂੰ ਆਮ ਬੱਸਾਂ ਦਾ ਕਿਰਾਇਆ 6 ਪੈਸੇ ਪ੍ਰਤੀ ਕਿਲੋਮੀਟਰ ਵਧਾਉਣ ਦਾ ਆਦੇਸ਼ ਜਾਰੀ ਕਰ ਕੇ ਇਸ ਨੂੰ 1 ਜੁਲਾਈ ਤੋਂ ਤੁਰੰਤ ਪ੍ਰਭਾਵ 'ਚ ਲਿਆਉਣ ਲਈ ਕਿਹਾ ਗਿਆ ਹੈ। ਇਨ੍ਹਾਂ ਆਦੇਸ਼ਾਂ ਤੋਂ ਬਾਅਦ ਆਮ ਬੱਸਾਂ 'ਚ 1.22 ਰੁਪਏ ਪ੍ਰਤੀ ਕਿਲੋਮੀਟਰ ਵਸੂਲੇ ਜਾਣਗੇ, ਜਦਕਿ ਐੱਚ. ਵੀ. ਏ. ਸੀ. ਬੱਸਾਂ ਵਿਚ 1.46 ਰੁਪਏ ਦੇ ਹਿਸਾਬ ਨਾਲ ਕਿਰਾਇਆ ਲਿਆ ਜਾਵੇਗਾ। ਉੱਥੇ ਇੰਟ੍ਰੈਗਰਲ ਅਤੇ ਸੁਪਰ ਇੰਟ੍ਰੈਗਰਲ ਬੱਸਾਂ ਦੇ ਕਿਰਾਏ ਵੀ ਕ੍ਰਮਵਾਰ 2.19 ਰੁਪਏ ਅਤੇ 2.44 ਰੁਪਏ ਪ੍ਰਤੀ ਕਿਲੋਮੀਟਰ ਦੇ ਹਿਸਾਬ ਨਾਲ ਚਾਰਜ ਕੀਤੇ ਜਾਣਗੇ। ਲੰਮੇ ਰੂਟਾਂ 'ਤੇ ਇਸ ਵਾਧੇ ਦਾ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ।

ਜੁਲਾਈ ਦੇ ਚੜ੍ਹਦੇ ਮਹੀਨੇ ਆਮ ਆਦਮੀ ਨੂੰ ਲੱਗਾ ਵੱਡਾ ਝਟਕਾ

ਓਧਰ ਦੂਜੇ ਪਾਸੇ ਦੇਸ਼ ਦੀ ਆਇਲ ਮਾਰਕੀਟਿੰਗ ਕੰਪਨੀਆਂ (HPCL, BPCL, IOC) ਨੇ ਬਿਨਾਂ ਸਬਸਿਡੀ ਵਾਲੇ ਐੱਲ.ਪੀ.ਜੀ ਰਸੋਈ ਗੈਸ ਸਿਲੰਡਰ (LPG Gas Cylinder) ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਕੀਤਾ ਹੈ। ਕੋਰੋਨਾਵਾਇਰਸ ਦੌਰਾਨ ਆਮ ਆਦਮੀ 'ਤੇ ਇਕ ਹੋਰ ਮਹਿੰਗਾਈ ਦੀ ਮਾਰ ਪਈ ਹੈ। ਦੇਸ਼ ਦੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਬਿਨਾਂ ਸਬਸਿਡੀ ਵਾਲੇ ਐਲਪੀਜੀ ਰਸੋਈ ਗੈਸ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਤੋਂ ਪਹਿਲਾਂ ਜੂਨ ਮਹੀਨੇ ਦਿੱਲੀ 'ਚ ਗੈਰ-ਸਬਸਿਡੀ ਵਾਲਾ ਐੱਲ.ਪੀ.ਜੀ ਸਿਲੰਡਰ 11 ਰੁਪਏ 50 ਪੈਸੇ ਮਹਿੰਗਾ ਹੋ ਗਿਆ ਸੀ। ਮਈ ਮਹੀਨੇ ਗਾਹਕਾਂ ਨੂੰ ਰਾਹਤ ਮਿਲੀ ਸੀ। ਉਸ ਵੇਲੇ ਸਿਲੰਡਰ ਕਾਫੀ ਸਸਤਾ ਹੋਇਆ ਸੀ। ਤਾਜ਼ਾ ਇਜ਼ਾਫੇ ਦੌਰਾਨ ਦਿੱਲੀ 'ਚ 14.2 ਕਿਲੋਗ੍ਰਾਮ ਵਾਲਾ ਗੈਰ ਸਬਸਿਡੀ ਸਿਲੰਡਰ ਇਕ ਰੁਪਇਆ ਮਹਿੰਗਾ ਹੋ ਗਿਆ ਹੈ। ਉੱਥੇ ਹੀ ਕੋਲਕਾਤਾ 'ਚ ਚਾਰ ਰੁਪਏ, ਮੁੰਬਈ 'ਚ ਸਾਡੇ ਤਿੰਨ ਰੁਪਏ ਤੇ ਚੇਨੱਈ 'ਚ ਚਾਰ ਰੁਪਏ ਦੇ ਹਿਸਾਬ ਨਾਲ ਕੀਮਤਾਂ ਵਧ ਗਈਆਂ ਹਨ। ਵਾਧੇ ਤੋਂ ਬਾਅਦ ਦਿੱਲੀ 'ਚ ਸਿਲੰਡਰ ਦੀ ਕੀਮਤ 594 ਰੁਪਏ ਹੋ ਗਈ ਹੈ। ਕੋਲਕਾਤਾ 'ਚ 620 ਰੁਪਏ 50 ਪੈਸੇ, ਮੁੰਬਈ 'ਚ 594 ਰੁਪਏ ਹੋ ਗਈ ਹੈ। ਹਾਲਾਂਕਿ 19 ਕਿੱਲੋਗ੍ਰਾਮ ਵਾਲੇ ਸਿਲੰਡਰ ਦੀ ਕੀਮਤ ਘਟਾਈ ਗਈ ਹੈ। ਦਿੱਲੀ 'ਚ 19 ਕਿੱਲੋਗ੍ਰਾਮ ਵਾਲਾ ਸਿਲੰਡਰ ਚਾਰ ਰੁਪਏ ਸਸਤਾ ਹੋ ਗਿਆ ਹੈ। ਇਸ ਦੀ ਕੀਮਤ ਘੱਟ ਹੋਕੇ 1135.50 ਰੁਪਏ ਰਹਿ ਗਈ ਹੈ।

ਕੋਰੋਨਾ ਸੰਕਟ ਵਿਚਕਾਰ ਬਿਜਲੀ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਲੋਕਾਂ ਲਈ ਰਾਹਤ ਦੀ ਖ਼ਬਰ

Get the latest update about True Scoop Punjabi, check out more about News In Punjabi, Bus Rent, True Scoop News & Bus Fare

Like us on Facebook or follow us on Twitter for more updates.