ਕੋਰੋਨਾ ਦੇ ਕਹਿਰ ਵਿਚਕਾਰ 'ਕਰਤਾਰਪੁਰ ਲਾਂਘੇ' ਨੂੰ ਲੈ ਕੇ ਸਿੱਖ ਸੰਗਤਾਂ ਲਈ ਵੱਡੀ ਰਾਹਤ ਦੀ ਖ਼ਬਰ

ਕੋਰੋਨਾ ਦੇ ਦਿਨੋਂ-ਦਿਨ ਵੱਧ ਰਹੇ ਕਹਿਰ ਵਿਚਕਾਰ ਲੋਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ, ਜੋ 'ਸ਼੍ਰੀ ਕਰਤਾਰਪੁਰ ਲਾਂਘੇ' ਸੰਬੰਧੀ ਹੈ। ਇਸ ਖ਼ਬਰ ਸ਼ਰਧਾਲੂਆਂ ਲਈ ਕਾਫੀ ਅਹਿਮ ਹੈ। ਕੋਰੋਨਾਵਾਇਰਸ...

ਲਾਹੌਰ— ਕੋਰੋਨਾ ਦੇ ਦਿਨੋਂ-ਦਿਨ ਵੱਧ ਰਹੇ ਕਹਿਰ ਵਿਚਕਾਰ ਲੋਕਾਂ ਲਈ ਰਾਹਤ ਦੀ ਖ਼ਬਰ ਸਾਹਮਣੇ ਆਈ ਹੈ, ਜੋ 'ਸ਼੍ਰੀ ਕਰਤਾਰਪੁਰ ਲਾਂਘੇ' ਸੰਬੰਧੀ ਹੈ। ਇਸ ਖ਼ਬਰ ਸ਼ਰਧਾਲੂਆਂ ਲਈ ਕਾਫੀ ਅਹਿਮ ਹੈ। ਕੋਰੋਨਾਵਾਇਰਸ ਦੇ ਖਤਰੇ ਨੂੰ ਦੇਖਦੇ ਹੋਏ 15 ਮਾਰਚ ਨੂੰ ਕਰਤਾਰਪੁਰ ਲਾਂਘਾ ਵੀ ਬੰਦ ਕਰਨ ਦਾ ਫੈਸਲਾ ਲਿਆ ਗਿਆ ਸੀ। ਪਹਿਲਾਂ ਇਸ ਨੂੰ 31 ਮਾਰਚ ਲਈ ਤੇ ਫਿਰ ਅਨਿਸ਼ਚਿਤ ਸਮੇਂ ਲਈ ਬੰਦ ਕਰ ਦਿੱਤਾ ਗਿਆ ਸੀ। ਹੁਣ ਪਾਕਿਸਤਾਨ, ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮਨਾਉਣ ਸਬੰਧੀ ਮੌਕੇ 29 ਜੂਨ ਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇਗਾ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਇਹ ਜਾਣਕਾਰੀ ਦਿੱਤੀ ਹੈ।

ਅੱਜ ਜਲੰਧਰ ਦੇ ਇਨ੍ਹਾਂ ਇਲਾਕਿਆਂ 'ਚ 14 ਨਵੇਂ ਕੇਸਾਂ ਨਾਲ ਹੋਇਆ ਕੋਰੋਨਾ ਬਲਾਸਟ

ਉਨ੍ਹਾਂ ਟਵੀਟ ਕੀਤਾ, ਪਾਕਿਸਤਾਨ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘੇ ਨੂੰ ਦੁਬਾਰਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਅਸੀਂ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ 29 ਜੂਨ 2020 ਨੂੰ ਲਾਂਘਾ ਖੋਲ੍ਹਣ ਲਈ ਭਾਰਤੀ ਪੱਖ ਨੂੰ ਆਪਣੀ ਤਿਆਰੀ ਬਾਰੇ ਦੱਸ ਰਹੇ ਹਾਂ। ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਪਿਛਲੇ ਸਾਲ 9 ਨਵੰਬਰ ਨੂੰ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਕੀਤਾ ਗਿਆ ਸੀ। ਭਾਰਤ ਦੇ ਸਿੱਖ ਬਿਨਾ ਕਿਸੇ ਰੋਕ ਦੇ ਪਾਕਿਸਤਾਨ ਵਿਚ ਸਥਿਤ ਕਰਤਾਰਪੁਰ ਸਾਹਿਬ ਦੀ ਯਾਤਰਾ ਕਰ ਸਕਣ, ਇਸ ਲਈ ਇਸ ਲਾਂਘੇ ਦਾ ਨਿਰਮਾਣ ਕਰਵਾਇਆ ਗਿਆ ਸੀ।

Get the latest update about Punjab News, check out more about News In Punjabi, True Scoop News, Kartarpur Corridor & International News Pakistan News

Like us on Facebook or follow us on Twitter for more updates.