ਲਓ ਜੀ ਹੁਣ ਪਿਆਜ਼ਾਂ ਤੋਂ ਫੈਲ ਰਹੀ ਗੰਭੀਰ ਬੀਮਾਰੀ, ਸਰਕਾਰ ਨੇ ਲੋਕਾਂ ਨੂੰ ਸੁੱਟਣ ਦੇ ਦਿੱਤੇ ਹੁਕਮ

ਅਮਰੀਕਾ ਦੇ ਕਈ ਰਾਜਾਂ 'ਚ ਲਾਲ ਅਤੇ ਪੀਲੇ ਅਤੇ ਚਿੱਟੇ ਪਿਆਜ਼ ਨਾਲ ਸੈਲਮੋਨੇਲਾ ਬੈਕਟੀਰੀਆਂ ਦਾ ਸੰਕ੍ਰਮਣ ਫੈਲ ਰਿਹਾ ਹੈ। ਇੱਥੋਂ ਦੇ 34 ਰਾਜਾਂ 'ਚ 400 ਤੋਂ ਜ਼ਿਆਦਾ ਲੋਕ...

ਲਾਸ ਏਂਜਲਸ— ਅਮਰੀਕਾ ਦੇ ਕਈ ਰਾਜਾਂ 'ਚ ਲਾਲ ਅਤੇ ਪੀਲੇ ਅਤੇ ਚਿੱਟੇ ਪਿਆਜ਼ ਨਾਲ ਸੈਲਮੋਨੇਲਾ ਬੈਕਟੀਰੀਆਂ ਦਾ ਸੰਕ੍ਰਮਣ ਫੈਲ ਰਿਹਾ ਹੈ। ਇੱਥੋਂ ਦੇ 34 ਰਾਜਾਂ 'ਚ 400 ਤੋਂ ਜ਼ਿਆਦਾ ਲੋਕ ਸੰਕ੍ਰਮਿਤ ਹੋ ਚੁੱਕੇ ਹਨ। ਅਮਰੀਕਾ ਦੀ ਸਭ ਤੋਂ ਵੱਡੀ ਸਿਹਤ ਏਜੰਸੀ ਸੈਂਟਰਸ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰਿਵੇਂਸ਼ਨ (ਸੀਡੀਸੀ) ਨੇ ਅਲਰਟ ਜਾਰੀ ਕੀਤਾ ਹੈ। ਸੀਡੀਸੀ ਨੇ ਥਾਮਸਨ ਇੰਟਰਨੈਸ਼ਨਲ ਨਾਂ ਦੀ ਇਕ ਕੰਪਨੀ ਵਲੋਂ ਸਪਲਾਈ ਕੀਤੇ ਗਏ ਪਿਆਜ਼ ਨੂੰ ਨਾ ਖਾਣ ਦੀ ਐਡਵਾਇਜ਼ਰੀ ਜਾਰੀ ਕੀਤੀ। ਇਸ ਦੇ ਨਾਲ ਹੀ ਚਿਤਾਵਨੀ ਵੀ ਹੈ ਕਿ ਜੇਕਰ ਇਸ ਕੰਪਨੀ ਦੇ ਸਪਲਾਈ ਕੀਤੇ ਹੋਏ ਪਿਆਜ਼ ਨਾਲ ਖਾਣਾ ਬਣਾਇਆ ਹੈ ਜਾਂ ਘਰ 'ਚ ਹਨ ਤਾਂ ਸੁੱਟ ਦੇਣ।'' ਸੈਲਮੋਨੇਲਾ ਬੈਕਟੀਰੀਆ ਦੇ ਸੰਕ੍ਰਮਣ ਦੇ ਮਾਮਲੇ ਕੈਨੇਡਾ 'ਚ ਸਾਹਮਣੇ ਆਏ ਹਨ। ਸੀਐੱਨਐੱਨ ਦੀ ਇਕ ਰਿਪੋਰਟ ਮੁਤਾਬਕ ਇਸ ਬੈਕਟੀਰੀਆ ਨਾਲ ਸੰਕ੍ਰਮਿਤ ਹੋਣ ਦੀ ਵਜ੍ਹਾ ਕਰਕੇ 60 ਲੋਕਾਂ ਨੂੰ ਹਸਪਤਾਲ 'ਚ ਦਾਖ਼ਲ ਵੀ ਹੋਣਾ ਪਿਆ ਹੈ।

ਕੋਰੋਨਾ ਤੋਂ ਬਾਅਦ ਇਸ ਵਾਇਰਸ ਨੇ ਦਿੱਤੀ ਦਸਤਕ, ਜੋ ਫੈਲ ਰਿਹੈ ਮਕੜੀ ਵਰਗੇ ਦਿਸਣ ਵਾਲੇ ਜੀਵ ਤੋਂ

ਲਾਲ, ਸਫੈਦ, ਪੀਲੇ ਪਿਆਜ਼ ਵਾਪਸ ਮੰਗਵਾਏ ਗਏ
ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਦਾ ਕਹਿਣਾ ਹੈ ਕਿ 34 ਅਮਰੀਕੀ ਰਾਜਾਂ 'ਚ ਸੰਕਰ੍ਰਮਣ ਫੈਲਾਉਣ ਵਾਲੇ ਸੈਲਮੋਨੇਲਾ ਦਾ ਪ੍ਰਕੋਪ ਲਾਲ ਪਿਆਜ਼ ਨਾਲ ਜੁੜਿਆ ਹੋਇਆ ਹੈ। ਸੀਡੀਸੀ ਮੁਤਾਬਕ ਸ਼ੁਰੂਆਤੀ ਮਾਮਲੇ 19 ਜੂਨ ਤੋਂ11 ਜੁਲਾਈ ਵਿਚਕਾਰ ਰਿਪੋਰਟ ਆਏ ਸਨ। ਸਪਲਾਇਰ ਏਜੰਸੀ ਥਾਮਸਨ ਇੰਟਰਨੈਸ਼ਨਲ ਲਾਲ, ਸਫੈਦ, ਪੀਲੀ ਪਿਆਜ਼ ਵਾਪਸ ਮੰਗਾਇਆ ਗਿਆ ਹੈ।

ਟਾਇਲੇਟ ਅੰਦਰੋਂ ਨਿਕਲਿਆਂ ਸੱਪ, ਜਿਸ ਨੂੰ ਦੇਖ ਲੜਕੀ ਦੀਆਂ ਨਿਕਲੀ ਗਈਆਂ ਚੀਕਾਂ!!

ਸੀਡੀਸੀ ਮੁਤਾਬਕ ਇਸ ਬੈਕਟੀਰੀਆ ਦਾ ਸੰਕ੍ਰਮਣ ਹੋਣ 'ਤੇ ਸੰਕ੍ਰਮਿਤ ਇਨਸਾਨ 'ਚ ਡਾਇਰੀਆ, ਬੁਖ਼ਾਰ ਅਤੇ ਪੇਟ 'ਚ ਦਰਦ ਵਰਗੇ ਲੱਛਣ ਦਿਖਾਈ ਦਿੰਦੇ ਹਨ। ਇਸ ਦੇ ਲੱਛਣ ਸੰਕ੍ਰਮਣ ਤੋਂ ਬਾਅਦ 6 ਘੰਟੇ ਤੋਂ ਲੈ ਕੇ 6 ਦਿਨ 'ਚ ਕਦੇ ਵੀ ਦਿਸ ਸਕਦੇ ਹਨ। ਇਸ ਦੇ ਸੰਕ੍ਰਮਣ ਦੇ ਮਾਮਲੇ ਜ਼ਿਆਦਾਤਰ 5 ਸਾਲ ਤੋਂ ਵੱਧ ਉਮਰ ਦੇ ਬੱਚੇ ਜਾਂ 65 ਸਾਲ ਤੋਂ ਵੱਧ ਉਮਰ ਵਾਲੇ ਬਜ਼ੁਰਗ 'ਚ ਦਿਸਦੇ ਹਨ। ਸੰਕ੍ਰਮਣ ਦਾ ਅਸਰ ਵੱਧਣ 'ਤੇ ਇਹ ਅੰਤੜੀਆਂ ਤੱਕ ਪਹੁੰਚ ਸਕਦਾ ਹੈ।

ਲੇਬਨਾਨ 'ਚ ਹੋਏ ਬਲਾਸਟ 'ਚ 78 ਲੋਕਾਂ ਦੀ ਹੋਈ ਦਰਦਨਾਕ ਮੌਤ, ਦੇਖੋ ਰੂਹ ਕੰਬਾਊ ਤਸਵੀਰਾਂ

ਇਸ ਪੂਰੇ ਮਾਮਲੇ 'ਚ ਅਮਰੀਕਾ ਅਤੇ ਕੈਨੇਡਾ 'ਚ ਪਿਆਜ਼ ਸਪਲਾਈ ਕਰਨ ਵਾਲੇ ਕੰਪਨੀ ਥਾਮਸਨ ਇੰਟਰਨੈਸ਼ਨਲ ਦਾ ਨਾਂ ਸਾਹਮਣੇ ਆਇਆ ਹੈ। ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਕਿ ਉਨ੍ਹਾਂ ਦੇ ਪਿਆਜ਼ ਤੋਂ ਸੰਕ੍ਰਮਣ ਦੇ ਮਾਮਲੇ ਵੱਧ ਰਹੇ ਹਨ, ਜਿਨ੍ਹਾਂ ਦੁਕਾਨਾਂ 'ਤੇ ਪਿਆਜ਼ ਦੀ ਸਪਲਾਈ ਕੀਤੀ ਹੈ ਉਸ ਨੂੰ ਵਾਪਸ ਮੰਗਾਇਆ ਜਾ ਰਿਹਾ ਹੈ।

Get the latest update about International News, check out more about Canada, International Onions, Covid 19 USA Vs Salmonella Outbreak & Coronavirus

Like us on Facebook or follow us on Twitter for more updates.