ਮੋਦੀ ਸਰਕਾਰ ਦਾ ਚੀਨ 'ਤੇ ਦੂਜਾ ਡਿਜੀਟਲ ਸਟ੍ਰਾਈਕ, ਪਬਜੀ ਲਵਰ ਜ਼ਰੂਰ ਪੜ੍ਹਣ ਇਹ ਖ਼ਬਰ!!

ਭਾਰਤ 'ਚ 59 ਚਾਈਨੀਜ਼ ਐਪਸ ਬੈਨ ਤੋਂ ਬਾਅਦ ਮੋਦੀ ਸਰਕਾਰ ਨੇ ਫਿਰ ਤੋਂ ਚੀਨ 'ਤੇ ਦੂਜਾ ਡਿਜੀਟਲ ਸਟ੍ਰਾਈਕ ਕੀਤਾ ਹੈ। ਭਾਰਤ ਨੇ 47 ਹੋਰ ਚਾਈਨੀਜ਼ ਐਪਸ ਨੂੰ ਬੈਨ...

ਨਵੀਂ ਦਿੱਲੀ— ਭਾਰਤ 'ਚ 59 ਚਾਈਨੀਜ਼ ਐਪਸ ਬੈਨ ਤੋਂ ਬਾਅਦ ਮੋਦੀ ਸਰਕਾਰ ਨੇ ਫਿਰ ਤੋਂ ਚੀਨ 'ਤੇ ਦੂਜਾ ਡਿਜੀਟਲ ਸਟ੍ਰਾਈਕ ਕੀਤਾ ਹੈ। ਭਾਰਤ ਨੇ 47 ਹੋਰ ਚਾਈਨੀਜ਼ ਐਪਸ ਨੂੰ ਬੈਨ ਕੀਤਾ ਹੈ। ਮੀਡੀਆ ਰਿਪੋਰਟਸ ਮੁਤਾਬਕ, 47 ਪ੍ਰਤੀਬੰਧਿਤ ਚਾਈਨੀਜ਼ ਐਪਸ, ਪਹਿਲਾਂ ਤੋਂ ਪ੍ਰਤੀਬੰਧਿਤ ਐਪਸ ਦੇ ਕਲੋਨ ਦੇ ਰੂਪ 'ਚ ਕੰਮ ਕਰ ਰਹੇ ਸਨ। 47 ਚਾਈਨੀਜ਼ ਐਪਸ ਦੀ ਲਿਸਟ ਜਲਦ ਹੀ ਜਾਰੀ ਕੀਤੀ ਜਾਵੇਗੀ। ਮੀਡੀਆ ਰਿਪੋਰਟਸ ਮੁਤਾਬਕ ਇਸ ਲਿਸਟ 'ਚ ਲੋਕਪ੍ਰਿਯ ਗੇਮ ਪਬਜੀ ਮੋਬਾਈਲ, ਈ-ਕਾਮਰਸ ਪਲੈਟਫਾਰਮ ਅਲੀ ਐਕਸਪ੍ਰੈੱਸ ਅਤੇ ਲੋਕਪ੍ਰਿਯ ਗੇਮ ਲੂਡੋ ਵਰਲਡ ਸ਼ਾਮਲ ਹੈ।

ਕਲਯੁੱਗ ਦਾ ਵਹਿਸ਼ੀ ਪਿਤਾ, ਤੰਤਰ ਸਿੱਧੀ ਲਈ ਖੁਦ ਦੇ ਹੀ ਬੱਚਿਆਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

ਯੂਜ਼ਰਜ਼ ਡੇਟਾ ਪ੍ਰਾਈਵੇਸੀ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਪਿਛਲੇ ਮਹੀਨੇ 59 ਐਪਸ ਬੈਨ ਕੀਤੇ ਸੀ। ਸਰਕਾਰ ਨੇ ਇਨ੍ਹਾਂ ਐਪਸ ਤੋਂ ਬਾਅਦ 47 ਹੋਰ ਚੀਨੀ ਐਪਸ ਨੂੰ ਬੈਨ ਕਰ ਦਿੱਤਾ ਹੈ। ਪਿਛਲੇ ਸ਼ੁੱਕਰਵਾਰ ਸਰਕਾਰ ਨੇ ਇਨ੍ਹਾਂ 47 ਐਪਸ ਨੂੰ ਬੈਨ ਕਰਨ ਦਾ ਫ਼ੈਸਲਾ ਲਿਆ। ਚੀਨੀ ਐਪਸ ਕੰਪਨੀਆਂ ਵੱਲੋਂ ਭਾਰਤੀ ਯੂਜ਼ਰਜ਼ ਦੇ ਡੇਟਾ ਦੀ ਚੋਰੀ ਰੋਕਣ ਲਈ ਸਰਕਾਰ ਨੇ ਇਕ ਵਾਰ ਫਿਰ ਸਖ਼ਤ ਫ਼ੈਸਲਾ ਲਿਆ ਹੈ। ਸਰਕਾਰ ਦਾ ਇਹ ਫ਼ੈਸਲਾ 59 ਐਪਸ ਦੇ ਬੈਨ ਹੋਣ ਦੇ ਮਹਿਜ਼ ਕੁਝ ਦਿਨਾਂ ਬਾਅਦ ਹੀ ਲੈ ਲਿਆ ਗਿਆ ਸੀ। ਇਨ੍ਹਾਂ ਐਪਸ ਨੂੰ ਵੀ ਯੂਜ਼ਰਜ਼ ਦੇ ਡੇਟਾ ਪ੍ਰਾਇਵੇਸੀ ਦੀ ਉਲੰਘਣਾ ਨੂੰ ਧਿਆਨ 'ਚ ਰੱਖਦਿਆਂ ਬੈਨ ਕਰਨ ਦਾ ਹੁਕਮ ਜਾਰੀ ਕੀਤਾ ਹੈ। ਪਿਛਲੇ ਮਹੀਨੇ ਸਰਕਾਰ ਨੇ TikTok, CamScanner, Shareit, UC Browser ਸਮੇਤ 59 ਐਪਸ ਨੂੰ ਬੈਨ ਕੀਤਾ ਸੀ। ਰਿਪੋਰਟ ਮੁਤਾਬਕ, ਕੇਂਦਰੀ ਇਲੈਕਟ੍ਰੌਨਿਕਸ ਤੇ ਇਨਫਰਮੇਸ਼ਨ ਟੈਕਨਾਲੌਜੀ ਮੰਤਰਾਲੇ ਨੇ ਇਨ੍ਹਾਂ ਐਪਸ ਨੂੰ ਡਾਇਰੈਕਟਲੀ ਜਾਂ ਇਨਡਾਇਰੈਕਟਲੀ ਡੇਟਾ ਚੋਰੀ 'ਚ ਸ਼ਾਮਲ ਪਾਇਆ ਹੈ ਜਿਸ ਤੋਂ ਬਾਅਦ ਇਨ੍ਹਾਂ 47 ਐਪਸ ਨੂੰ ਬੈਨ ਕੀਤਾ ਗਿਆ। ਪਿਛਲੇ ਮਹੀਨੇ 59 ਐਪਸ ਨੂੰ ਬੈਨ ਕਰਨ ਤੋਂ ਬਾਅਦ ਸਰਕਾਰ ਨੇ ਕਿਹਾ ਸੀ ਕਿ ਭਾਰਤੀ ਯੂਜ਼ਰਜ਼ ਦਾ ਡੇਟਾ ਕਿਸੇ ਵੀ ਤਰ੍ਹਾਂ ਪ੍ਰੋਫਿਟ ਐਲੀਮੈਂਟਸ ਨਹੀਂ ਬਣ ਸਕਦਾ। ਇਹ ਭਾਰਤ ਦੀ ਕੌਮੀ ਸੁਰੱਖਿਆ ਤੇ ਖ਼ੁਦਮੁਖ਼ਤਿਆਰੀ ਨੂੰ ਪ੍ਰਭਾਵਿਤ ਕਰਦਾ ਹੈ। ਸਰਕਾਰ ਦੇ ਹੁਕਮ ਤੋਂ ਬਾਅਦ ਹੀ ਸਾਰੇ 59 ਐਪਸ ਨੂੰ ਤੁਰੰਤ ਪ੍ਰਭਾਵ ਨਾਲ Google Play Store ਤੇ Apple App Store ਤੋਂ ਹਟਾ ਲਿਆ ਗਿਆ।

OMG!! ਇੰਟਰਨੈੱਟ 'ਤੇ ਪੁਰਸ਼ਾਂ ਨਾਲੋਂ ਵੱਧ ਮਹਿਲਾਵਾਂ ਕਰ ਰਹੀਆਂ ਨੇ ਇਹ ਕੰਮ, ਜਾਣ ਕੇ ਹੋ ਜਾਓਗੇ ਹੈਰਾਨ

ਸਰਕਾਰ ਵੱਲੋਂ ਬੈਨ ਕੀਤੇ ਗਏ ਇਨ੍ਹਾਂ 59 ਤੇ 47 ਐਪਸ ਤੋਂ ਬਾਅਦ 275 ਹੋਰ ਐਪਸ ਵੀ ਸਰਕਾਰ ਦੇ ਰਡਾਰ 'ਤੇ ਹਨ ਜਿਨ੍ਹਾਂ ਵਿਚ PUBG ਸਮੇਤ ਕਈ ਹੋਰ ਐਪਸ ਸ਼ਾਮਲ ਹਨ। ਇਨ੍ਹਾਂ 275 ਐਪਸ 'ਚੋਂ ਜ਼ਿਆਦਾਤਰ ਐਪਸ Xiaomi ਤੇ Alibaba ਗਰੁੱਪ ਦੇ ਹਨ। ਇਨ੍ਹਾਂ ਐਪਸ ਤੋਂ ਇਲਾਵਾ ByteDance, ULike ਸਮੇਤ ਕਈ ਹੋਰ ਚੀਨੀ ਕੰਪਨੀਆਂ ਦੇ ਐਪਸ ਸ਼ਾਮਲ ਹਨ। ਇਨ੍ਹਾਂ ਸਾਰੇ ਐਪਸ ਨੂੰ ਸਰਕਾਰ ਵੱਲੋਂ ਕਲੋਜ਼ਲੀ ਮੋਨੀਟਰ ਕੀਤਾ ਜਾ ਰਿਹਾ ਹੈ। ਇਨ੍ਹਾਂ 275 ਐਪਸ ਰਾਹੀਂ ਵੀ ਭਾਰਤੀ ਯੂਜ਼ਰਜ਼ ਦੇ ਡੇਟਾ ਲੀਕ ਹੋਣ ਦੀਆਂ ਸੰਭਾਵਨਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ। ਭਾਰਤ ਦੀ ਸਾਈਬਰ ਸਕਿਊਰਿਟੀ ਲਈ ਸਰਕਾਰ ਦੀ ਲਗਾਤਾਰ ਇਨ੍ਹਾਂ ਐਪਸ 'ਤੇ ਨਜ਼ਰ ਹੈ।

ਪੇਟ ਪੂਜਾ ਕਰਨ ਤੋਂ ਬਾਅਦ ਇੰਝ ਠੰਡਾ ਹੋਇਆ ਅਜਗਰ, ਦੇਖੋ ਵੀਡੀਓ

Get the latest update about CHINA, check out more about INDIA CHINA ROW, INDIA BANS 47 CHINESE APPS, USER PRIVACY VIOLATIONS & GAMING APPS

Like us on Facebook or follow us on Twitter for more updates.