ਅਯੋਧਿਆ 'ਚ ਭੂਮੀ ਪੂਜਨ ਤੋਂ ਪਹਿਲਾਂ ਕੋਰੋਨਾ ਦੀ ਦਸਤਕ, ਪੂਜਾਰੀ ਸਮੇਤ 16 ਪੁਲਸ ਕਰਮਚਾਰੀ ਸੰਕ੍ਰਮਿਤ

ਦੇਸ਼ਭਰ 'ਚ ਕੋਰੋਨਾ ਮਹਾਂਮਾਰੀ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿਨ-ਪ੍ਰਤੀਦਿਨ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉੱਥੇ ਇਸ ਵਿਚਕਾਰ ਅਯੋਧਿਆ 'ਚ...

ਨਵੀਂ ਦਿੱਲੀ— ਦੇਸ਼ਭਰ 'ਚ ਕੋਰੋਨਾ ਮਹਾਂਮਾਰੀ ਦਾ ਸੰਕਟ ਲਗਾਤਾਰ ਵੱਧਦਾ ਜਾ ਰਿਹਾ ਹੈ। ਦਿਨ-ਪ੍ਰਤੀਦਿਨ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਉੱਥੇ ਇਸ ਵਿਚਕਾਰ ਅਯੋਧਿਆ 'ਚ ਰਾਮ ਮੰਦਰ ਦੇ ਭੂਮੀ ਪੂਜਨ ਤੋਂ ਪਹਿਲਾਂ ਕੋਰੋਨਾਵਾਇਰਸ ਨੇ ਦਸਤਕ ਦਿੱਤੀ ਹੈ।

ਦੇਖੋ ਕਿਵੇਂ ਸਾੜ੍ਹੀ ਪਾ ਕੇ ਰੋਬੋਟ ਨੇ ਲੋਕਾਂ ਦੇ ਹੱਥ ਕੀਤੇ ਸੈਨੇਟਾਈਜ਼, ਵੀਡੀਓ ਕਾਫੀ ਦਿਲਚਸਪ

ਜਾਣਕਾਰੀ ਮੁਤਾਬਕ 5 ਅਗਸਤ ਦੇਸ਼ ਲਈ ਇਤਿਹਾਸਕ ਦਿਨ ਹੈ। ਇਸ ਦਿਨ ਦੇਸ਼ ਦੇ ਪ੍ਰਧਾਨ ਮੰਤਰੀ ਲੋਕਾਂ ਦੇ ਸਦੀਆਂ ਤੋਂ ਕੀਤੀ ਜਾ ਰਹੀ ਉਡੀਕ ਨੂੰ ਖਤਮ ਕਰਨ ਵਾਲੇ ਹਨ। ਇਸ ਦਿਨ ਅਯੋਧਿਆ 'ਚ ਸ੍ਰੀ ਰਾਮ ਜਨਮ ਮੰਦਰ ਦਾ ਭੂਮੀ ਪੂਜਨ ਹੈ ਪਰ ਫਿਲਹਾਲ ਆ ਰਹੀ ਖਬਰ ਮੰਦਰ ਸਮਰਥਕਾਂ ਲਈ ਥੋੜ੍ਹੀ ਚਿੰਤਾ ਵਧਾ ਸਕਦੀ ਹੈ। ਦਰਅਸਲ ਰਾਮ ਜਨਮਭੂਮੀ ਦੇ ਪੂਜਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਸ ਤੋਂ ਇਲਾਵਾ ਰਾਮ ਜਨਮਭੂਮੀ ਦੀ ਸੁਰੱਖਿਆ 'ਚ ਲੱਗੇ 16 ਪੁਲਸ ਕਰਮਚਾਰੀ ਦੀ ਵੀ ਰਿਪੋਰਟ ਕੋਰੋਨਾ ਪਾਜ਼ੀਟਿਵ ਆਈ ਹੈ।

ਮੋਦੀ ਸਰਕਾਰ ਦਾ ਚੀਨ 'ਤੇ ਦੂਜਾ ਡਿਜੀਟਲ ਸਟ੍ਰਾਈਕ, ਪਬਜੀ ਲਵਰ ਜ਼ਰੂਰ ਪੜ੍ਹਣ ਇਹ ਖ਼ਬਰ!!

ਮੁੱਖ ਪੁਜਾਰੀ ਦੇ ਸਨ ਚੇਲੇ
ਦੱਸ ਦੇਈਏ ਕਿ ਪੁਜਾਰੀ ਪ੍ਰਦੀਪ ਦਾਸ ਉਨ੍ਹਾਂ 4 ਪੁਜਾਰੀਆਂ 'ਚੋਂ ਇਕ ਹੈ, ਜੋ ਰਾਮ ਲੱਲਾ ਦੀ ਸੇਵਾ ਕਰਦੇ ਹਨ। ਇਸ ਤੋਂ ਇਲਾਵਾ ਇਕ ਮੁੱਖ ਪੁਜਾਰੀ ਹੈ ਆਚਾਰਿਆ ਸਤਿਯੇਂਦਰ ਦਾਸ, ਜਿਨ੍ਹਾਂ ਦੇ ਚੇਲੇ ਹਨ ਪ੍ਰਦੀਪ ਦਾਸ ਇਸ ਕੋਰੋਨਾ ਦੇ ਮਾਮਲਿਆਂ ਨੇ ਭੂਮੀ ਪੁਜਾਰੀ ਦੇ ਇੰਤਜ਼ਾਮਾਂ ਲਈ ਚਿੰਤਾ ਵਧਾ ਦਿੱਤੀ ਹੈ। ਕਿਉਂਕਿ ਇਹ 16 ਪੁਲਸ ਕਰਮਚਾਰੀ ਰਾਮ ਜਨਮਭੂਮੀ ਦੀ ਦੇਖ-ਰੇਖ 'ਚ ਲੱਗੇ ਸਨ। ਸੁਰੱਖਿਆ ਕਰਮਚਾਰੀਆਂ 'ਚ ਕੋਰੋਨਾ ਫੈਲਣ ਨਾਲ ਇਸ ਦਾ ਅਸਰ 5 ਅਗਸਤ ਨੂੰ ਹੋਣ ਵਾਲੇ ਸਮਾਗਮ 'ਤੇ ਵੀ ਪੈ ਸਕਦਾ ਹੈ।

ਕਲਯੁੱਗ ਦਾ ਵਹਿਸ਼ੀ ਪਿਤਾ, ਤੰਤਰ ਸਿੱਧੀ ਲਈ ਖੁਦ ਦੇ ਹੀ ਬੱਚਿਆਂ ਨੂੰ ਦਿੱਤੀ ਰੌਂਗਟੇ ਖੜ੍ਹੇ ਕਰ ਦੇਣ ਵਾਲੀ ਮੌਤ

Get the latest update about Ayodhya Ram Temple, check out more about True Scoop Punjabi, Covid 19, Ayodhya Ram Temple Priest & Corona Positive

Like us on Facebook or follow us on Twitter for more updates.