ਪੁਲਸ ਦਾ ਖ਼ੌਫਨਾਕ ਚਿਹਰਾ: ਗ੍ਰੰਥੀ ਦੀ ਸੜਕ ਵਿਚਕਾਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਖੁੱਲ੍ਹ ਗਈ ਪਗੜੀ

ਮੱਧ ਪ੍ਰਦੇਸ਼ 'ਚ ਬੜਵਾਨੀ ਦੇ ਪਲਸੂਦ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਸਿਕਲੀਗਰ ਸਮਾਜ ਦੇ 2 ਨੌਜਵਾਨਾਂ ਨਾਲ ਪੁਲਸ ਭਿੜਦੀ ਨਜ਼ਰ...

ਬੜਵਾਨੀ— ਮੱਧ ਪ੍ਰਦੇਸ਼ 'ਚ ਬੜਵਾਨੀ ਦੇ ਪਲਸੂਦ 'ਚ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਸਿਕਲੀਗਰ ਸਮਾਜ ਦੇ 2 ਨੌਜਵਾਨਾਂ ਨਾਲ ਪੁਲਸ ਭਿੜਦੀ ਨਜ਼ਰ ਆ ਰਹੀ ਹੈ। ਪੁਲਸ ਕਰਮਚਾਰੀ ਵੀਡੀਓ 'ਚ ਨੌਜਵਾਨਾਂ ਨੂੰ ਵਾਲ ਫੜ੍ਹ ਕੇ ਧੱਕਾ-ਮੁੱਕੀ ਕਰਦੇ ਹੋਏ ਵੀ ਨਜ਼ਰ ਆ ਰਹੇ ਹਨ। ਦੂਜਾ ਪੁਲਸ ਕਰਮਚਾਰੀ ਗ੍ਰੰਥੀ ਪ੍ਰੇਮ ਸਿੰਘ ਨੂੰ ਸ਼ਰਟ ਤੋਂ ਫੜ੍ਹ ਕੇ ਘੜੀਸਦੇ ਹੋਏ ਦਿਖਾਈ ਦੇ ਰਿਹਾ ਹੈ। ਬੜਵਾਨੀ ਦੇ ਐੱਸ.ਪੀ ਨਿਮਿਸ਼ ਅਗਰਵਾਲ ਨੇ ਇਸ ਨੂੰ ਵੀਰਵਾਰ ਦੀ ਘਟਨਾ ਦੱਸਦੇ ਹੋਏ ਕਿਹਾ ਕਿ ਪੁਲਸ ਦੀ ਟੀਮ ਵਾਹਨਾਂ ਦੀ ਚੈਕਿੰਗ ਕਰ ਰਹੀ ਸੀ। ਇਸ ਵਿਚਕਾਰ ਸਿਕਲੀਗਰ ਨੌਜਵਾਨ ਪ੍ਰੇਮ ਸਿੰਘ ਨੂੰ ਪੁਲਸ ਨੇ ਰੋਕਿਆ। ਉਹ ਸ਼ਰਾਬ ਦੇ ਨਸ਼ੇ 'ਚ ਸੀ ਅਤੇ ਜਦੋਂ ਉਸ ਤੋਂ ਲਾਇਸੰਸ ਮੰਗਿਆ ਗਿਆ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਇਸ ਤੋਂ ਬਾਅਦ ਪੁਲਸ ਕਰਮਚਾਰੀਆਂ ਨਾਲ ਉਸ ਨੇ ਧੱਕਾ-ਮੁੱਕੀ ਕੀਤੀ। ਐੱਸ.ਪੀ ਨੇ ਇਹ ਵੀ ਕਿਹਾ ਕਿ ਪ੍ਰੇਮ ਸਿੰਘ 'ਤੇ ਜਬਲਪੁਰ 'ਚ ਚੋਰੀ ਦੀ ਘਟਨਾ 'ਚ ਨਾਂ ਸਾਹਮਣੇ ਆਇਆ ਸੀ। ਉਸ ਦੇ ਅਪਰਾਧਿਕ ਰਿਕਾਰਡ ਨੂੰ ਵੀ ਖੋਜਿਆ ਜਾ ਰਿਹਾ ਹੈ।

ਨਦੀ 'ਚ ਮਛਲੀਆਂ ਨੂੰ ਖਾਣਾ ਖੁਆ ਰਿਹਾ ਸੀ ਸ਼ਖਸ, ਅਚਾਨਕ ਹੇਠੋਂ ਆ ਗਿਆ ਸੱਪ ਅਤੇ ਫਿਰ...

ਓਧਰ ਗ੍ਰੰਥੀ ਪ੍ਰੇਮੀ ਸਿੰਘ ਨੇ ਮੀਡੀਆ ਨੂੰ ਕਿਹਾ ਕਿ ਉਹ ਗੁਰਦੁਆਰੇ 'ਚ ਸਵੇਰ-ਸ਼ਾਮ ਸੇਵਾ ਦਿੰਦਾ ਹੈ ਅਤੇ ਦਿਨ 'ਚ ਪਲਸੂਦ ਦੇ ਪੁਰਾਣੇ ਪੁਲਸ ਚੌਕੀ ਦੇ ਸਾਹਮਣੇ ਤਾਲੇ-ਚਾਬੀ ਦੀ ਦੁਕਾਨ ਲਗਾਉਂਦਾ ਹੈ। ਘਟਨਾ ਦੇ ਦਿਨ ਵੀ ਪਲਸੂਦ ਥਾਣਾ ਇੰਚਾਰਜ ਅਤੇ ਬਾਕੀ ਪੁਲਸ ਕਰਮਚਾਰੀ ਆਏ ਅਤੇ ਉਸ ਤੋਂ ਪੈਸੇ ਦੀ ਮੰਗ ਕਰਨ ਲੱਗੇ। ਪੈਸੇ ਨਾ ਦੇਣ 'ਤੇ ਉਨ੍ਹਾਂ ਨੇ ਇਸ ਨੌਜਵਾਨ ਨਾਲ ਧੱਕਾ-ਮੁੱਕੀ ਅਤੇ ਹੱਥੋਪਾਈ ਕੀਤੀ, ਜਿਸ 'ਚ ਉਸ ਦੀ ਪਗੜੀ ਵੀ ਖੁੱਲ੍ਹ ਗਈ ਅਤੇ ਸਮਾਜ ਦੇ ਲੋਕਾਂ ਨੇ ਇਸ ਨੂੰ ਪੁਲਸ ਦਾ ਧੱਕਾ ਦੱਸਦੇ ਹੋਏ ਦੋਸ਼ੀ ਪੁਲਸ ਕਰਮਚਾਰੀਆਂ ਨੂੰ ਤਤਕਾਲ ਮੁਅੱਤਲ ਕਰਨ ਦੀ ਮੰਗ ਕੀਤੀ ਹੈ। ਪੁਲਸ ਦੀ ਇਸ ਬੇਰਹਿਮੀ ਭਰੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਲੋਕਾਂ ਨੇ ਕਾਰਵਾਈ ਦੀ ਮੰਗ ਕੀਤੀ ਹੈ। ਸਾਬਕਾ ਸੀ.ਐੱਮ ਕਮਲਨਾਥ ਨੇ ਟਵੀਟ ਕੀਤਾ ਕਿ ਅਜਿਹੀਆਂ ਘਟਨਾਵਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਉਨ੍ਹਾਂ ਨੇ ਤਤਕਾਲ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ 'ਚ ਪੰਜਾਬ ਦੇ ਸਾਬਕਾ ਡਿਪਟੀ ਸੀ.ਐੱਮ ਸੁਖਬੀਰ ਸਿੰਘ ਬਾਦਲ ਨੇ ਵੀ ਸੀ.ਐੱਮ ਸ਼ਿਵਰਾਜ ਸਿੰਘ ਚੌਹਾਨ ਨੂੰ ਟਵੀਟ ਕਰ ਮਾਮਲੇ ਨੂੰ ਧਿਆਨ 'ਚ ਲੈਣ ਦੀ ਗੱਲ੍ਹ ਕਹੀ ਹੈ।

Get the latest update about Kamal Nath, check out more about News In Punjabi, Madhya Pradesh, National News & True Scoop News

Like us on Facebook or follow us on Twitter for more updates.