ਕੋਰੋਨਾਵਾਇਰਸ ਦੇ ਚੱਲਦੇ ਹੁਣ ਨਿਕਾਹ ਕਰਵਾਉਣ ਵਾਲੇ ਕਾਜ਼ੀ ਨੂੰ ਹੋਣਾ ਪਿਆ Digital, ਵਾਇਰਲ ਵੀਡੀਓ

ਕੋਰੋਨਾਵਾਇਰਸ ਦਾ ਕਹਿਰ ਦੁਨੀਆ 'ਚ ਹਰ ਪਾਸੇ ਜਾਰੀ ਹੈ। ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਰ ਚੁੱਕੇ ਹਨ। ਕੋਰੋਨਾਵਾਇਰਸ ਦੇ ਸੰਕ੍ਰਮਣ ਵਿਰੁੱਧ ਲੜਾਈ 'ਚ ਲੌਕਡਾਊਨ ਦੇ ਇਸ ਅਨੌਖੇ ਪ੍ਰਭਾਵ ਦੀ ਪਰ ਪਾਸੇ ਚਰਚਾ ਹੋ ਰਹੀ ਹੈ। ਇਸ ਕਾਰਨ ਜਦੋਂ ਉੱਤਰ ਪ੍ਰਦੇਸ਼...

ਪਟਨਾ— ਕੋਰੋਨਾਵਾਇਰਸ ਦਾ ਕਹਿਰ ਦੁਨੀਆ 'ਚ ਹਰ ਪਾਸੇ ਜਾਰੀ ਹੈ। ਹੁਣ ਤੱਕ ਹਜ਼ਾਰਾਂ ਦੀ ਗਿਣਤੀ 'ਚ ਲੋਕ ਮਰ ਚੁੱਕੇ ਹਨ। ਕੋਰੋਨਾਵਾਇਰਸ ਦੇ ਸੰਕ੍ਰਮਣ ਵਿਰੁੱਧ ਲੜਾਈ 'ਚ ਲੌਕਡਾਊਨ ਦੇ ਇਸ ਅਨੌਖੇ ਪ੍ਰਭਾਵ ਦੀ ਪਰ ਪਾਸੇ ਚਰਚਾ ਹੋ ਰਹੀ ਹੈ। ਇਸ ਕਾਰਨ ਜਦੋਂ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਦਾ ਲਾੜਾ ਪਟਨਾ ਦੀ ਲਾੜੀ ਨਾਲ ਵਿਆਹ ਲਈ ਬਾਰਾਤ ਨਹੀਂ ਲਿਆ ਸਕਿਆ ਤਾਂ ਉਨ੍ਹਾਂ ਨੇ ਆਨਲਾਈਨ ਵਿਆਹ ਕਰਵਾ ਲਿਆ।

#WATCH Bihar: 'Nikah' of a couple was performed through video conferencing in Patna yesterday, amid lockdown in the state due to #COVID19. pic.twitter.com/WtQaiZCuyH

— ANI (@ANI) March 24, 2020

ਲੌਕਡਾਊਨ ਕਾਰਨ ਪਟਨਾ 'ਚ ਅਨੌਖਾ ਵਿਆਹ ਹੋਇਆ। ਲਾੜਾ ਯੂਪੀ ਦੇ ਗਾਜ਼ੀਆਬਾਦ ਦੇ ਸਾਹਿਬਾਬਾਦ 'ਚ ਸੀ ਤੇ ਲਾੜੀ ਪਟਨਾ ਦੇ ਸਮਾਣਾਪੁਰਾ 'ਚ ਸੀ। ਦੋਵੇਂ ਪਰਿਵਾਰਕ ਮੈਂਬਰਾਂ ਨਾਲ ਆਪਣੇ-ਆਪਣੇ ਘਰਾਂ 'ਚ ਸੀ। ਲੈਪਟਾਪ 'ਤੇ ਦੋਵੇਂ ਪਰਿਵਾਰ ਇਕ ਦੂਜੇ ਦੇ ਸੰਪਰਕ 'ਚ ਆਏ ਫਿਰ ਕਾਜੀ ਨੇ ਆਨਲਾਈਨ ਵਿਆਹ ਕਰਵਾਇਆ।

ਕੋਰੋਨਾਵਾਇਰਸ ਤੋਂ ਡਰੇ ਲੋਕ ਜ਼ਰੂਰ ਦੇਖਣ ਇਹ ਵਾਇਰਲ ਵੀਡੀਓਜ਼, ਮੂਡ ਹੋ ਜਾਵੇਗਾ ਤਰੋ-ਤਾਜ਼ਾ

ਦੱਸ ਦੇਈਏ ਕਿ 23 ਮਾਰਚ ਨੂੰ ਹੋਣ ਵਾਲੇ ਵਿਆਹ ਦੀ ਤਿਆਰੀ ਪਟਨਾ ਦੇ ਹਾਰੂਨ ਨਗਰ ਵਿਖੇ ਇਕ ਕੰਮਿਊਨਿਟੀ ਹਾਲ 'ਚ ਪੂਰੀ ਹੋ ਗਈ ਸੀ। ਸੱਦੇ ਵੀ ਭੇਜੇ ਗਏ ਪਰ ਕੋਰੋਨਾਵਾਇਰਸ ਦੇ ਸੰਕ੍ਰਮਣ ਕਾਰਨ ਪੈਦਾ ਹੋਈ ਸਥਿਤੀ ਵਿਆਹ ਤੋਂ ਪਰਹੇਜ਼ ਕਰਨ ਦਾ ਕਾਰਨ ਬਣ ਗਈ। ਅਜਿਹੀ ਸਥਿਤੀ ਵਿੱਚ ਦੋਵਾਂ ਪਰਿਵਾਰਾਂ ਨੇ ਆਨਲਾਈਨ ਵਿਆਹ ਕਰਨ ਦਾ ਫੈਸਲਾ ਕੀਤਾ। ਪਟਨਾ ਵਿੱਚ ਦੁਲਹਨ ਦੇ ਘਰ ਮੌਜੂਦ ਕਾਜੀ ਨੇ ਦੋਵਾਂ ਨਾਲ ਵਿਆਹ ਕਰਵਾ ਲਿਆ। ਲਾੜੇ-ਲਾੜੀ ਨੇ ਇਕ ਦੂਜੇ ਨੂੰ ਦੇਖਿਆ ਅਤੇ ਵਿਆਹ ਦਾ ਇਕਰਾਰ ਕੀਤਾ। ਇਸ ਵਿਆਹ ਦੇ ਦੋ ਵਿਅਕਤੀ ਗਵਾਹ ਬਣਾਏ ਗਏ ਸੀ।

29 ਅਪ੍ਰੈਲ ਨੂੰ ਦੁਨੀਆ ਹੋ ਜਾਵੇਗੀ ਖ਼ਤਮ!! 'ਕੋਰੋਨਾ' ਤੋਂ ਬਾਅਦ ਇਸ ਵਾਇਰਲ ਵੀਡੀਓ ਨੇ ਲੋਕਾਂ ਦੇ ਸੁਕਾਏ ਸਾਹ

Get the latest update about News In Punjabi, check out more about Patna Couple, Video Conferencing, True Scoop News & Coronavirus

Like us on Facebook or follow us on Twitter for more updates.