ਇਸ ਨੂੰ ਦੇਖ 'ਰੋ' ਪਏ ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ

ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਦਾ ਦਿਲ ਇਨ੍ਹਾਂ ਦਿਨੀ ਕਾਫੀ ਦੁਖੀ ਹੈ। ਉਨ੍ਹਾਂ ਦੀ ਇਸ ਉਦਾਸੀ ਦਾ ਕਾਰਨ ਲੁਧਿਆਣਾ ਦਾ 'ਰੇਖੀ ਸਿਨੇਮਾ ਹਾਲ' ਹੈ। 1933 ਵਿਚ ਬਣੇ ਇਸ ਥੀਏਟਰ ਨਾਲ ਧਰਮਿੰਦਰ ਦਾ ਬਹੁਤ ਖ਼ਾਸ ਲਗਾਅ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਮਸ਼ਹੂਰ ਸਿਨੇਮਾਘਰਾਂ ਦੀ ਤਰਸਯੋਗ ਸਥਿਤੀ ਨੂੰ ਦੇਖ

ਚੰਡੀਗੜ੍ਹ: ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਦਾ ਦਿਲ ਇਨ੍ਹਾਂ ਦਿਨੀ ਕਾਫੀ ਦੁਖੀ ਹੈ। ਉਨ੍ਹਾਂ ਦੀ ਇਸ ਉਦਾਸੀ ਦਾ ਕਾਰਨ ਲੁਧਿਆਣਾ ਦਾ 'ਰੇਖੀ ਸਿਨੇਮਾ ਹਾਲ' ਹੈ। 1933 ਵਿਚ ਬਣੇ ਇਸ ਥੀਏਟਰ ਨਾਲ ਧਰਮਿੰਦਰ  ਦਾ ਬਹੁਤ ਖ਼ਾਸ ਲਗਾਅ ਹੈ। ਇਹੀ ਕਾਰਨ ਹੈ ਕਿ ਸ਼ਹਿਰ ਦੇ ਮਸ਼ਹੂਰ ਸਿਨੇਮਾਘਰਾਂ ਦੀ ਤਰਸਯੋਗ ਸਥਿਤੀ ਨੂੰ ਦੇਖ ਉਹ ਉਦਾਸ ਹੋ ਗਏ। ਧਰਮਿੰਦਰ ਨੇ ਟਵੀਟ ਕਰਕੇ ਇਸਦੀ ਹਾਲਤ 'ਤੇ ਚਿੰਤਾ ਜ਼ਾਹਰ ਕੀਤੀ। ਧਰਮਿੰਦਰ ਨੇ ਇਸ ਦੀ ਖਸਤਾ ਹਾਲਤ ਇਮਾਰਤ ਪੋਸਟ ਕਰ ਟਵੀਟ ਕੀਤਾ, 


“ਰੇਖੀ ਸਿਨੇਮਾ ਲੁਧਿਆਣਾ... ਇੱਥੇ ਅਣਗਿਣਤ ਫਿਲਮਾਂ ਦੇਖੀਆਂ ਹਨ... ਇਸ ਚੁੱਪ ਨੂੰ ਵੇਖ ਕੇ ਮੇਰਾ ਦਿਲ ਉਦਾਸ ਹੋ ਗਿਆ।“ ਦੱਸ ਦਈਏ ਕਿ ਬਾਲੀਵੁੱਡ ਅਭਿਨੇਤਾ ਧਰਮਿੰਦਰ ਦਾ ਬਚਪਨ ਲੁਧਿਆਣਾ ਵਿਚ ਬਤੀਤ ਹੋਇਆ ਹੈ, ਇਸ ਨਾਲ ਉਨ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਜੁੜੀਆਂ ਹਨ। ਉਸ ਸਮੇਂ ਉਹ ਬੱਦੋਵਾਲ, ਲੁਧਿਆਣਾ ਵਿੱਚ ਰਹਿੰਦੇ ਸੀ। ਜਿਵੇਂ ਹੀ ਧਰਮਿੰਦਰ ਨੇ ਰੇਖੀ ਸਿਨੇਮਾ ਬਾਰੇ ਟਵੀਟ ਕੀਤਾ, ਉਨ੍ਹਾਂ ਦੇ ਫੈਨਸ ਨੇ ਪੋਸਟ ਨੂੰ ਰੀਟਵੀਟ ਕਰਨਾ ਸ਼ੁਰੂ ਕਰ ਦਿੱਤਾ।

Get the latest update about truescoop punjab, check out more about Bollywoods, truescoop news, Dharmendra cried & dharmendra

Like us on Facebook or follow us on Twitter for more updates.