ਮੋਮੋਜ਼ ਖਾਣ ਨਾਲ ਸ਼ਖਸ ਦੀਆਂ ਫੱਟ ਗਈਆਂ ਅੰਤੜੀਆਂ, ਖ਼ਬਰ ਪੜ੍ਹ ਰੌਂਗਟੇ ਹੋ ਜਾਣਗੇ ਖੜ੍ਹੇ!!

ਭਾਰਤ 'ਚ ਕਈ ਲੋਕਾਂ ਨੂੰ ਜਿੱਥੇ ਵੀ ਚਟਪਟਾ ਖਾਣਾ ਨਜ਼ਰ ਆਉਂਦਾ ਹੈ ਤਾਂ ਉਨ੍ਹਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਉੱਥੇ ਚੀਨ ਦੇ ਲੋਕ ਚਟਪਟੇ ਖਾਣੇ ਨਾਲ ਦੂਰੀਆਂ ਬਣਾ ਕੇ ਰੱਖਦੇ ਹਨ ਪਰ ਚੀਨ 'ਚ ਇਕ ਸ਼ਖਸ ਚਟਪਟੇ...

ਨਵੀਂ ਦਿੱਲੀ— ਭਾਰਤ 'ਚ ਕਈ ਲੋਕਾਂ ਨੂੰ ਜਿੱਥੇ ਵੀ ਚਟਪਟਾ ਖਾਣਾ ਨਜ਼ਰ ਆਉਂਦਾ ਹੈ ਤਾਂ ਉਨ੍ਹਾਂ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ। ਉੱਥੇ ਚੀਨ ਦੇ ਲੋਕ ਚਟਪਟੇ ਖਾਣੇ ਨਾਲ ਦੂਰੀਆਂ ਬਣਾ ਕੇ ਰੱਖਦੇ ਹਨ ਪਰ ਚੀਨ 'ਚ ਇਕ ਸ਼ਖਸ ਚਟਪਟੇ ਮੋਮੋਜ਼ ਨੂੰ ਦੇਖ ਕੇ ਆਪਣੇ ਆਪ 'ਤੇ ਕਾਬੂ ਨਹੀਂ ਰੱਖ ਸਕਿਆ ਪਰ ਤੇਜ਼ ਮਿਰਚ ਵਾਲੇ ਮੋਮੋਜ਼ ਖਾਣਾ ਉਸ ਸ਼ਖਸ ਨੂੰ ਭਾਰੀ ਪੈ ਗਿਆ। ਤੇਜ਼ ਸਪਾਈਸੀ ਮੋਮੋਜ਼ ਖਾਣ ਦੀ ਵਜ੍ਹਾ ਕਰਕੇ ਉਸ ਦੇ ਪੇਟ 'ਚ ਅਚਾਨਕ ਵਿਸਫੋਟ ਹੋਇਆ ਅਤੇ ਉਸ ਦੀਆਂ ਅੰਤੜੀਆਂ ਫੱਟ ਗਈਆਂ। ਗੰਭੀਰ ਹਾਲਾਤ 'ਚ ਉਸ ਨੂੰਨੂੰ ਹਸਪਤਾਲ ਲਿਜਾਇਆ ਗਿਆ। ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਸ਼ਖਸ ਦੀ ਜਾਨ ਡਾਕਟਰ ਕਾਫੀ ਮਿਹਨਤ ਤੋਂ ਬਾਅਦ ਬਚਾ ਸਕੇ। ਇਹ ਮਾਮਲਾ ਚੀਨ ਦੇ ਜਿਆਂਗਸੂ ਰਾਜ ਦਾ ਹੈ। ਹੁਣ ਇਹ ਘਟਨਾ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ।

ਰੈੱਸਟੋਰੈਂਟ 'ਚ ਬੜੇ ਚਾਅਵਾਂ ਨਾਲ ਮੰਗਵਾਇਆ 'ਵੜਾ ਸਾਂਬਰ', ਪਰੋਸੇ ਜਾਣ 'ਤੇ ਸ਼ਖਸ ਦੇ ਉੱਡੇ ਹੋਸ਼!!

63 ਸਾਲ ਦੇ ਵਾਂਗ ਨੇ ਡਿਨਰ 'ਚ ਖੂਬ ਤੇਜ਼ ਮਿਰਚੀ ਵਾਲੇ ਮੋਮੋਜ਼ ਖਾਧੇ। ਥੋੜ੍ਹੀ ਦੇਰ ਬਾਅਦ ਉਸ ਦੇ ਪੇਟ 'ਚ ਤੇਜ਼ ਦਰਦ ਹੋਣ ਲੱਗਾ ਅਤੇ ਪੇਟ 'ਚ ਛੋਟੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਉਸ ਦੀ ਸਿਹਤ ਵਿਗੜਣ ਲੱਗੀ। ਵਾਂਗ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਡਾਕਟਰਾਂ ਨੇ ਜਾਂਚ ਕਰਨ ਤੋਂ ਬਾਅਦ ਦੱਸਿਆ ਕਿ ਤੇਜ਼ ਮਿਰਚੀ ਵਾਲੇ ਮੋਮੋਜ਼ ਖਾਣ ਨਾਲ ਉਨ੍ਹਾਂ ਦੇ ਪੇਟ 'ਚ ਤੇਜ਼ੀ ਨਾਲ ਗੈਸ ਬਣੀ ਅਤੇ ਅੰਤੜੀਆਂ 'ਚ ਖਾਣਾ ਫਸਣ ਅਤੇ ਪ੍ਰੈਸ਼ਰ ਵਧਣ 'ਤੇ ਬਲਾਸਟ ਹੋ ਗਿਆ। ਵਾਂਗ ਨੂੰ ਪਹਿਲਾਂ ਤੋਂ ਹੀ ਪੇਟ ਅਤੇ ਪਾਚਨ ਨਾਲ ਸੰਬੰਧਿਤ ਕੁਝ ਸਮੱਸਿਆਵਾਂ ਸਨ। ਅਜਿਹੇ 'ਚ ਡਾਕਟਰਾਂ ਨੇ ਉਨ੍ਹਾਂ ਨੂੰ ਮਸਾਲੇਦਾਰ ਖਾਣ ਲਈ ਮਨਾ ਕੀਤਾ ਸੀ ਪਰ ਉਨ੍ਹਾਂ ਨੇ ਇਸ ਦੀ ਅਣਦੇਖੀ ਕੀਤੀ, ਜੋ ਉਨ੍ਹਾਂ ਨੂੰ ਭਾਪੀ ਪੈ ਗਈ। ਇਸ ਨਾਲ ਉਨ੍ਹਾਂ ਦੀ ਜਾਨ ਵੀ ਖਤਰੇ 'ਚ ਪੈ ਗਈ ਸੀ।

Get the latest update about Chinese Man, check out more about News In Punjabi, International News, Trending News & Spicy Momos

Like us on Facebook or follow us on Twitter for more updates.