ਪਾਇਲੇਟ ਦੀਪਕ ਸਾਠੇ ਦੀ ਦਲੇਰੀ ਨੂੰ ਸਲਾਮ, ਜਿਸ ਨੇ 169 ਯਾਤਰੀਆਂ ਨੂੰ ਬਚਾ ਖੁਦ ਦੀ ਗੁਆਈ ਜਾਨ

ਏਅਰ ਇੰਡੀਆ ਦੇ ਪਾਇਲੇਟ ਦੀਪਕ ਸਾਠੇ, ਕੋਜ਼ੀਕੋਡੇ 'ਚ ਸ਼ੁੱਕਰਵਾਰ ਨੂੰ ਹੋਏ ਪਲੇਨ ਹਾਦਸੇ 'ਚ ਉਨ੍ਹਾਂ ਦੀ ਜਾਨ ਚਲੀ ਗਈ ਪਰ ਉਨ੍ਹਾਂ ਦੇ ਆਪਣੇ ਅਨੁਭਵ ਅਤੇ ਸੂਝ...

ਕੇਰਲ— ਏਅਰ ਇੰਡੀਆ ਦੇ ਪਾਇਲੇਟ ਦੀਪਕ ਸਾਠੇ, ਕੋਜ਼ੀਕੋਡੇ 'ਚ ਸ਼ੁੱਕਰਵਾਰ ਨੂੰ ਹੋਏ ਪਲੇਨ ਹਾਦਸੇ 'ਚ ਉਨ੍ਹਾਂ ਦੀ ਜਾਨ ਚਲੀ ਗਈ ਪਰ ਉਨ੍ਹਾਂ ਦੇ ਆਪਣੇ ਅਨੁਭਵ ਅਤੇ ਸੂਝ-ਬੂਝ ਨਾਲ 169 ਪੈਸੇਂਜਰਸ ਨੂੰ ਬਚਾ ਲਿਆ। ਪਲੇਨ 'ਚ ਅੱਗ ਲੱਗ ਜਾਂਦੀ ਤਾਂ ਬਹੁਤ ਸਾਰੇ ਲੋਕ ਮਾਰੇ ਜਾਂਦੇ। ਦੀਪਕ ਦੇ ਕਜ਼ਨ ਅਤੇ ਦੋਸਤ ਨੀਲੇਸ਼ ਸਾਠੇ ਨੇ ਫੇਸਬੁੱਕ ਪੋਸਟ 'ਚ ਦੱਸਿਆ ਕਿ ਦੀਪਕ ਨੇ ਕਿਸ ਤਰ੍ਹਾਂ ਪਲੇਨ ਨੂੰ ਅੱਗ ਲੱਗਣ ਤੋਂ ਬਚਾਇਆ। ਪਲੇਨ ਦੇ ਲੈਂਡਿੰਗ ਗਿਅਰਸ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਦੀਪਕ ਨੇ ਏਅਰਪੋਰਟ ਦੇ ਤਿੰਨ ਚੱਕਰ ਲਗਾਏ ਤਾਂ ਕਿ ਫਿਊਲ ਖਤਮ ਹੋ ਜਾਵੇ। ਤਿੰਨ ਰਾਊਂਡ ਤੋਂ ਬਾਅਦ ਪਲੇਨ ਲੈਂਡ ਕਰਵਾ ਦਿੱਤਾ। ਉਸ ਦਾ ਰਾਈਟ ਵਿੰਗ ਟੁੱਟ ਗਿਆ ਸੀ। ਪਲੇਨ ਕ੍ਰੈਸ਼ ਹੋਣ ਤੋਂ ਠੀਕ ਪਹਿਲਾਂ ਇੰਜਣ ਬੰਦ ਕਰ ਦਿੱਤਾ। ਇਸ ਲਈ ਏਅਰਕ੍ਰਾਫਟ 'ਚ ਅੱਗ ਨਹੀਂ ਲੱਗੀ। ਦੀਪਕ ਨੂੰ 36 ਸਾਲ ਦਾ ਐਕਸਪੀਰੀਅੰਸ ਸੀ। ਉਹ ਐੱਨਡੀਏ ਪਾਸ ਆਊਟ ਅਤੇ ਸਵਾਰਡ ਆਫ ਆਨਰ ਐਵਾਰਡੀ ਸਨ। 2005 'ਚ ਏਅਰ ਇੰਡੀਆ ਜੁਆਇਨ ਕਰਨ ਤੋਂ ਪਹਿਲਾਂ 21 ਸਾਲ ਤੱਕ ਏਅਰਫੋਰਸ 'ਚ ਰਹੇ ਸਨ।

ਪੁਲਸ ਦਾ ਖ਼ੌਫਨਾਕ ਚਿਹਰਾ: ਗ੍ਰੰਥੀ ਦੀ ਸੜਕ ਵਿਚਕਾਰ ਬੇਰਹਿਮੀ ਨਾਲ ਕੀਤੀ ਕੁੱਟਮਾਰ, ਖੁੱਲ੍ਹ ਗਈ ਪਗੜੀ

ਨੀਲੇਸ਼ ਨੇ ਦੱਸਿਆ ਕਿ 1990 ਦੇ ਦਹਾਕੇ 'ਚ ਦੀਪਕ ਇਕ ਪਲੇਨ ਕ੍ਰੈਸ਼ 'ਚ ਬੱਚ ਗਏ ਸਨ। ਉਨ੍ਹਾਂ ਦੀ ਖੋਪੜੀ 'ਚ ਕਈ ਸੱਟਾਂ ਲੱਗੀਆਂ ਸਨ। ਉਹ 6 ਮਹੀਨੇ ਹਸਪਤਾਲ 'ਚ ਦਾਖਲ ਰਹੇ ਸਨ। ਕਿਸੇ ਨੇ ਸੋਚਿਆ ਨਹੀਂ ਸੀ ਕਿ ਹੁਣ ਉਹ ਦੋਬਾਰਾ ਪਲੇਨ ਉਡਾ ਸਕਨਗੇ ਪਰ ਉਨ੍ਹਾਂ ਦੀ ਸਟ੍ਰਾਂਗ ਵਿਲ ਪਾਵਰ ਅਤੇ ਪਲੇਨ ਉਡਾਉਣ ਦੇ ਜਜ਼ਬੇ ਦੀ ਵਜ੍ਹਾ ਕਰਕੇ ਇਹ ਸੰਭਵ ਹੋ ਪਾਇਆ, ਜੋ ਇਕ ਚਮਤਕਾਰ ਵਰਗਾ ਸੀ।

ਨਦੀ 'ਚ ਮਛਲੀਆਂ ਨੂੰ ਖਾਣਾ ਖੁਆ ਰਿਹਾ ਸੀ ਸ਼ਖਸ, ਅਚਾਨਕ ਹੇਠੋਂ ਆ ਗਿਆ ਸੱਪ ਅਤੇ ਫਿਰ...

ਪਿਛਲੇ ਹਫਤੇ ਉਨ੍ਹਾਂ ਨੇ ਮੈਨੂੰ ਕਾਲ ਕੀਤਾ ਸੀ ਅਤੇ ਹਮੇਸ਼ਾ ਵਾਂਗ ਖੁਸ਼ ਸਨ। ਮੈਂ ਵੰਦੇ ਭਾਰਤ ਮਿਸ਼ਨ ਦੇ ਬਾਰੇ 'ਚ ਗੱਲ ਕੀਤੀ। ਉਹ ਅਰਬ ਦੇਸ਼ਾਂ 'ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਕਰਵਾਉਣ ਤੋਂ ਖੁਸ਼ ਸਨ। ਮੈਂ ਪੁੱਛਿਆ ਦੀਪਕ ਕਈ ਦੇਸ਼ ਪੈਸੇਂਜਰਸ ਨੂੰ ਐਂਟਰੀ ਨਹੀਂ ਦੇ ਰਹੇ ਤਾਂ ਕੀ ਤੁਸੀਂ ਖਾਲੀ ਏਅਰਕ੍ਰਾਫਟ ਉਡਾ ਰਹੇ ਹਨ? ਉਨ੍ਹਾਂ ਨੇ ਕਿਹਾ— ਬਿਲਕੁੱਲ ਨਹੀਂ। ਅਸੀਂ ਉਨ੍ਹਾਂ ਦੇਸ਼ਾਂ ਲਈ ਫਲ, ਸਬਜੀਆਂ ਅਤੇ ਦਵਾਈਆਂ ਲੈ ਜਾਂਦੇ ਹਾਂ। ਏਅਰਕ੍ਰਾਫਚ ਕਦੇ ਖਾਲੀ ਨਹੀਂ ਜਾਂਦੇ। ਇਹ ਮੇਰੀ ਉਨ੍ਹਾਂ ਨਾਲ ਆਖਰੀ ਗੱਲਬਾਤ ਸੀ।

ਭੂਮੀ ਪੂਜਨ ਦੌਰਾਨ ਫੁੱਲਾਂ ਨਾਲ ਸਜੇ 'ਰਾਮ ਮੰਦਰ' ਦੀਆਂ ਦੇਖੋ ਅਦਭੁੱਤ ਤਸਵੀਰਾਂ

Get the latest update about Air India Express Plane, check out more about Kerala, AI express tragedy, MiG21 fighter aircraft & True Scoop News

Like us on Facebook or follow us on Twitter for more updates.