ਛੇੜਖਾਨੀ ਕਾਰਨ ਵਿਦਿਆਰਥਣ ਨਾਲ ਵਾਪਰੀ ਰੂਹ ਕੰਬਾਊ ਘਟਨਾ, ਅਮਰੀਕਾ 'ਚ ਕਰ ਰਹੀ ਸੀ ਪੜ੍ਹਾਈ

ਗ੍ਰੇਟਰ ਨੋਇਡਾ ਦੀ ਸੁਦੀਕਸ਼ਾ ਭਾਟੀ ਨੇ ਆਪਣੀ ਮਿਹਨਤ ਦੇ ਬਲਬੂਤੇ 'ਤੇ ਅਮਰੀਕਾ 'ਚ ਪੜ੍ਹਾਈ ਕਰਨ ਦੀ ਕਾਮਯਾਬੀ ਹਾਸਲ ਕੀਤੀ ਸੀ। ਹਾਲਾਂਕਿ ਉਸ ਲਈ ਇਹ ਆਸਾਨ ਨਹੀਂ ਸੀ। ਪਿਤਾ ਚਾਹ ਵੇਚ ਕੇ ਪਰਿਵਾਰ...

ਯੂਪੀ— ਗ੍ਰੇਟਰ ਨੋਇਡਾ ਦੀ ਸੁਦੀਕਸ਼ਾ ਭਾਟੀ ਨੇ ਆਪਣੀ ਮਿਹਨਤ ਦੇ ਬਲਬੂਤੇ 'ਤੇ ਅਮਰੀਕਾ 'ਚ ਪੜ੍ਹਾਈ ਕਰਨ ਦੀ ਕਾਮਯਾਬੀ ਹਾਸਲ ਕੀਤੀ ਸੀ। ਹਾਲਾਂਕਿ ਉਸ ਲਈ ਇਹ ਆਸਾਨ ਨਹੀਂ ਸੀ। ਪਿਤਾ ਚਾਹ  ਵੇਚ ਕੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦੇ ਹਨ। ਸੋਮਵਾਰ ਦੁਪਹਿਰ ਮਾਮਾ ਦੇ ਘਰ ਜਾਂਦੇ ਸਮੇਂ ਬੁਲੰਦਸ਼ਹਿਰ ਦੇ ਰਸਤੇ 'ਚ ਸ਼ਰਾਰਤੀ ਨੌਜਵਾਨਾਂ ਦੀ ਛੇੜਖਾਨੀ ਨੇ ਉਸ ਦੀ ਜਾਨ ਲੈ ਲਈ। ਸੁਦੀਕਸ਼ਾ ਬਾਈਕ ਸਵਾਰ ਮਨਚਲੇ ਤੋਂ ਬੱਚ ਕੇ ਅੱਗੇ ਵੱਧ ਰਹੀ ਸੀ, ਉਸੇ ਸਮੇਂ ਬੈਲੇਂਸ ਵਿਗੜਣ 'ਤੇ ਸੜਕ 'ਤੇ ਡਿੱਗਣ ਅਤੇ ਉਸ ਦੀ ਮੌਤ ਹੋ ਗਈ।

ਪਿਤਾ ਨੇ ਕਿਹਾ— ਅੱਜ ਫਿਰ ਇਕ ਤਾਰਾ ਟੁੱਟ ਗਿਆ
ਹੋਨਹਾਰ ਬੇਟੀ ਨੂੰ ਗੁਆਉਣ ਦੇ ਗਮ ਨਾਲ ਪੂਰਾ ਪਰਿਵਾਰ ਟੁੱਟ ਗਿਆ ਹੈ। ਪਿਤਾ ਜਿਤੇਂਦਰ ਭਾਟੀ ਚਾਹ ਦਾ ਢਾਬਾ ਚਲਾਉਂਦੇ ਹਨ। ਉਨ੍ਹਾਂ ਨੇ ਕਿਹਾ ਕਿ ਅੱਜ ਫਿਰ ਇਕ ਤਾਰਾ ਟੁੱਟ ਗਿਆ। ਮੈਨੂੰ ਪੁਲਸ ਤੋਂ ਕੋਈ ਨਿਆਂ ਨਹੀਂ ਚਾਹੀਦਾ। ਨਿਆਂ ਮੇਰੀ ਬੇਟੀ ਨੂੰ ਚਾਹੀਦਾ ਹੈ। ਉਸ ਦਾ ਕੋਈ ਦੋਸ਼ ਨਹੀਂ ਸੀ। ਉਹ ਤਾਂ ਅਮਰੀਕਾ ਜਾਣ ਤੋਂ ਪਹਿਲਾਂ ਆਪਣੇ ਮਾਮਾ ਅਤੇ ਨਨਿਹਾਲ ਵਾਲਿਆਂ ਨੂੰ ਮਿਲਣਾ ਚਾਹੁੰਦੀ ਸੀ। ਉਸ ਨੇ ਬੁਲੰਦਸ਼ਹਿਰ ਤੋਂ ਹੀ ਆਪਣੀ ਸਕੂਲੀ ਪੜ੍ਹਾਈ ਪੂਰੀ ਕੀਤੀ ਸੀ।

2011 'ਚ ਸੁਦੀਕਸ਼ਾ ਦੀ ਜ਼ਿੰਦਗੀ 'ਚ ਆਇਆ ਸੀ ਬਦਲਾਅ
ਪਿਤਾ ਦੱਸਦੇ ਹਨ ਕਿ ਸੁਦੀਕਸ਼ਾ ਦਾ ਸਿਲੈਕਸ਼ਨ 2011 'ਚ ਵਿਦਿਆ ਗਿਆਨ ਲੀਡਰਸ਼ਿੱਪ ਅਕੈਡਮੀ ਸਕੂਲ 'ਚ ਹੋਇਆ ਸੀ। ਉੱਥੋਂ ਉਸ ਦੀ ਜ਼ਿੰਦਗੀ 'ਚ ਬਦਲਾਅ ਆਇਆ। 2018 ਦੀ ਸੀਬੀਐੱਸਈ ਇਮਤਿਹਾਨ 'ਚ 98% ਅੰਕ ਹਾਸਲ ਕਰ ਬੁਲੰਦਸ਼ਹਿਰ ਜ਼ਿਲ੍ਹੇ 'ਚ ਟੌਪ ਕੀਤਾ ਸੀ।

20 ਅਗਸਤ ਨੂੰ ਉਸ ਨੇ ਅਮਰੀਕਾ ਵਾਪਸ ਜਾਣਾ ਸੀ
ਅਗਸਤ 2018 'ਚ ਉਹ ਅਮਰੀਕਾ ਗਈ ਸੀ। ਉਹ ਅਮਰੀਕਾ ਦੇ ਬਾਬਸਨ ਕਾਲਜ 'ਚ ਬਿਜ਼ਨੈੱਸ ਮੈਨੇਜਮੈਂਟ ਦਾ ਕੋਰਸ ਕਰ ਰਹੀ ਸੀ। ਉਸ ਨੂੰ ਐੱਸਸੀਐੱਲ ਵਲੋਂ ਪਿਛਵੇ ਸਾਲ 3.80 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲੀ ਸੀ। ਸੁਦੀਕਸ਼ਾ ਜੂਨ 'ਚ ਭਾਰਤ ਵਾਪਸ ਆਈ ਸੀ ਅਤੇ ਉਸ ਨੂੰ 20 ਅਗਸਤ ਨੂੰ ਅਮਰੀਕਾ ਵਾਪਸ ਆਉਣਾ ਸੀ।

ਛੇੜਖਾਨੀ ਕਰ ਰਿਹਾ ਸੀ ਨੌਜਵਾਨ, ਬਚਣ ਦੇ ਚੱਕਰ 'ਚ ਬਾਈਕ ਤੋਂ ਡਿੱਗੀ
ਸੁਦੀਕਸ਼ਾ ਆਪਣੇ ਭਰਾ ਨਿਗਮ ਨਾਲ ਬਾਈਕ 'ਤੇ ਮਾਮਾ ਦੇ ਘਰ ਮਾਧਵਗੜ੍ਹ ਜਾ ਰਹੀ ਸੀ। ਬੁਲੰਦਸ਼ਹਿਰ-ਗੜ੍ਹ ਹਾਈਵੇ 'ਤੇ ਇਕ ਬੁਲੇਟ ਸਵਾਲ ਵਾਰ-ਵਾਰ ਓਵਰਟੇਕ ਕਰਕੇ ਛੇੜਖਾਨੀ ਦੀ ਕੋਸ਼ਿਸ਼ ਕਰ ਰਿਹਾ ਸੀ। ਸੁਦੀਕਸ਼ਾ ਦੇ ਪਰਿਵਾਰਕ ਮੈਂਬਰ ਦਾ ਦੋਸ਼ ਹੈ ਕਿ ਚਰੌਰਾ ਮੁਸਤਫਾਬਾਦ ਪਿੰਡ ਦੇ ਮੋੜ ਦੇ ਕੋਲ੍ਹ ਬੁਲੇਟ ਸਵਾਰ ਨੇ ਸਕੂਟੀ ਦੇ ਸਾਹਮਣੇ ਆ ਕੇ ਅਚਾਨਕ ਬ੍ਰੇਕ ਮਾਰਿਆ। ਇਸ ਨਾਲ ਨਿਗਨ ਨੇ ਸਕੂਟੀ 'ਤੇ ਕੰਟਰੋਲ ਗੁਆ ਦਿੱਤਾ। ਨਿਗਮ ਅਤੇ ਸੁਦੀਕਸ਼ਾ ਦੋਵੇਂ ਹੇਠਾਂ ਡਿੱਗ ਗਏ। ਸੁਦੀਕਸ਼ਾ ਦੀ ਮੌਤ ਹੋ ਗਈ ਅਤੇ ਭਰਾ ਹਸਪਤਾਲ 'ਚ ਦਾਖਲ ਹੈ।

Get the latest update about National News, check out more about Uttar Pradesh, Road Accident, News In Punjabi & US Scholar

Like us on Facebook or follow us on Twitter for more updates.