ਕੋਰੋਨਾ ਕਾਲ : ਕੀ ਸੱਚੀ 'ਚ ਅਸੀਂ ਅੱਜ ਵੀ 'ਆਜ਼ਾਦ ਭਾਰਤ' ਦੇ ਵਾਸੀ ਹਾਂ?

ਅੱਜ ਦੇਸ਼ਭਰ 'ਚ 15 ਅਗਸਤ ਭਾਵ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ਭਰ 'ਚ 74ਵਾਂ ਆਜ਼ਾਦੀ ਦਿਹਾੜਾ ਖੂਬ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ 15 ਅਗਸਤ ਨੂੰ ਭਾਰਤ 'ਚ ਆਜ਼ਾਦੀ ਦਿਹਾੜਾ...

ਨਵੀਂ ਦਿੱਲੀ— ਅੱਜ ਦੇਸ਼ਭਰ 'ਚ 15 ਅਗਸਤ ਭਾਵ ਆਜ਼ਾਦੀ ਦਿਵਸ ਮਨਾਇਆ ਜਾ ਰਿਹਾ ਹੈ। ਦੇਸ਼ਭਰ 'ਚ 74ਵਾਂ ਆਜ਼ਾਦੀ ਦਿਹਾੜਾ ਖੂਬ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ। ਹਰ ਸਾਲ 15 ਅਗਸਤ ਨੂੰ ਭਾਰਤ 'ਚ ਆਜ਼ਾਦੀ ਦਿਹਾੜਾ ਮਨਾਇਆ ਜਾਂਦਾ ਹੈ। ਆਜ਼ਾਦੀ ਦਿਵਸ ਨੂੰ ਦੇਸ਼ਭਰ ਨੂੰ ਦੇਸ਼ਭਰ 'ਚ ਕਾਫੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਲਾਲ ਕਿਲੇ 'ਤੇ ਝੰਡਾ ਫਹਿਰਾਉਂਦੇ ਹਨ। 15 ਅਗਸਤ 1947 ਉਹ ਵੱਡਾ ਦਿਨ ਸੀ, ਜਦੋਂ ਭਾਰਤ ਨੂੰ ਬ੍ਰਿਟਿਸ਼ ਸਰਕਾਰ ਤੋਂ ਆਜ਼ਾਦ ਐਲਾਨ ਕੀਤਾ ਗਿਆ ਅਤੇ ਪੂਰੀ ਵਾਗਡੋਰ ਦੇਸ਼ ਦੇ ਨੇਤਾਵਾਂ ਨੂੰ ਸੌਂਪ ਦਿੱਤੀ ਗਈ। ਭਾਰਤ ਵਲੋਂ ਆਜ਼ਾਦੀ ਪਾਉਣ ਉਸ ਦੀ ਕਿਸਮਤ ਸੀ, ਕਿਉਂਕਿ ਆਜ਼ਾਦੀ ਸੰਘਰਸ਼ ਕਾਫੀ ਲੰਬੇ ਸਮੇਂ ਤੱਕ ਚਲਿਆ ਅਤੇ ਇਹ ਇਕ ਥਕਾ ਦੇਣ ਵਾਲਾ ਅਨੁਭਵ ਸੀ, ਜਿਸ 'ਚ ਅਨੇਕ ਸੈਨਿਕਾਂ ਅਤੇ ਸੂਰਮਿਆਂ ਨੇ ਆਪਣੇ ਜੀਵਨ ਨੂੰ ਕੁਰਬਾਨ ਕਰ ਦਿੱਤਾ ਸੀ।

ਪਰ ਕੀ ਤੁਹਾਨੂੰ ਲੱਗਦਾ ਹੈ ਭਾਰਤ ਅੱਜ ਵੀ ਆਜ਼ਾਦ ਹੈ? ਭਾਰਤ ਸ਼ੁਰੂ ਤੋਂ ਹਮੇਸ਼ਾਂ ਕਿਸੇ ਨਾ ਕਿਸੇ ਦੀ ਗੁਲਾਮੀ ਹੇਠ ਰਿਹਾ ਹੈ, ਫਿਰ ਭਾਵੇਂ ਉਹ ਮੁਗਲਾਂ ਦੀ ਹੋਵੇ ਜਾਂ ਅੰਗਰੇਜ਼ਾਂ ਦੀ? ਅੱਜ ਭਾਵੇਂ ਅਸੀਂ ਇਕ ਆਜ਼ਾਦ ਦੇਸ਼ ਦੇ ਵਾਸੀ ਹਾਂ ਪਰ ਫਿਰ ਵੀ ਅਸੀਂ ਖੁਦ ਨੂੰ ਪੂਰੀ ਤਰ੍ਹਾਂ ਆਜ਼ਾਦ ਨਹੀਂ ਕਹਿ ਸਕਦੇ। ਇਸ ਸਾਲ ਅਸੀਂ ਕੋਰੋਨਾ ਨੇ ਭਾਰਤ 'ਚ ਦਸਤਕ ਦਿੱਤੀ। ਹਰ ਦਿਨ ਕਿੰਨੇ ਕੇਸ ਆ ਰਹੇ ਹਨ ਅਤੇ ਕਿੰਨੀਆਂ ਹੀ ਮੌਤਾਂ ਹੋ ਰਹੀਆਂ ਹਨ। ਅਸੀਂ ਇਸ ਸਾਲ ਕੋਰੋਨਾ ਦੀ ਗੁਲਾਮੀ ਹੇਠ ਰਹੇ ਹਾਂ। ਚਾਹੁੰਦੇ ਹੋਏ ਵੀ ਇਸ ਦੇ ਕਹਿਰ ਤੋਂ ਆਪਣੇ ਦੇਸ਼ਵਾਸੀਆਂ ਨੂੰ ਬਚਾ ਨਹੀਂ ਪਾ ਰਹੇ। ਦੇਸ਼ 'ਚ ਕੋਰੋਨਾ ਦੇ ਮਾਮਲੇ 35 ਲੱਖ ਤੋਂ ਪਾਰ ਹੋ ਚੁੱਕੇ ਹਨ। ਦੁਨੀਆ 'ਚ ਹਰ ਦਿਨ ਸਭ ਤੋਂ ਜ਼ਿਆਦਾ ਮਰੀਜ਼ ਭਾਰਤ 'ਚ ਮਿਲ ਰਹੇ ਹਨ। ਸ਼ੁਰੂਆਤੀ ਇਕ ਲੱਖ ਮਾਮਲੇ 110 ਦਿਨ 'ਚ ਮਿਲੇ ਸਨ ਅਤੇ ਬਾਕੀ 24 ਲੱਖ ਕੇਸ 88 ਦਿਨ 'ਚ ਵਧੇ ਹਨ। ਸਾਡੇ ਸਾਰਿਆਂ ਲਈ ਬੇਹੱਦ ਬੁਰੀ ਖ਼ਬਰ ਹੈ ਦੇਸ਼ 'ਚ ਕੋਰੋਨਾ ਮਰੀਜ਼ਾਂ ਦਾ ਆਂਕੜਾ ਬੀਤੇ ਸ਼ੁੱਕਰਵਾਰ ਨੂੰ 25 ਲੱਖ ਤੋਂ ਪਾਰ ਹੋ ਗਿਆ। ਚਿੰਤਾ ਦੀ ਗੱਲ ਇਹ ਹੈ ਕਿ ਹੁਣ ਹਰ ਦਿਨ ਮਿਲਣ ਵਾਲੇ ਮਰੀਜ਼ਾਂ ਦੀ ਰਫਤਾਰ ਦੁਨੀਆ 'ਚ ਸਭ ਤੋਂ ਤੇਜ਼ ਭਾਰਤ ਦੀ ਹੈ। ਮਤਲਬ ਇੱਥੇ ਹਰ ਰੋਜ਼ ਸਭ ਤੋਂ ਜ਼ਿਆਦਾ ਮਰੀਜ਼ ਮਿਲ ਰਹੇ ਹਨ। ਰੋਜ਼ ਮਿਲਣ ਵਾਲੇ ਮਰੀਜ਼ਾਂ ਦਾ ਆਂਕੜਾ ਤਕਰੀਬਨ 60 ਹਜ਼ਾਰ ਹੈ।

ਦੇਸ਼ 'ਚ 30 ਜਨਵਰੀ ਨੂੰ ਕੋਰੋਨਾ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਦੇ 110 ਦਿਨ ਬਾਅਦ ਭਾਵ 10 ਮਈ ਨੂੰ ਇਹ ਸੰਖਿਆ ਵੱਧ ਕੇ ਇਕ ਲੱਖ ਹੋ ਗਈ। ਫਿਰ ਸੰਕ੍ਰਮਣ ਦੀ ਰਫਤਾਰ 'ਚ ਇੰਵੀ ਤੇਜ਼ੀ ਆਈ ਕਿ ਸਿਰਫ 88 ਦਿਨਾਂ 'ਚ ਹੀ ਇਹ ਆਂਕੜਾ ਕਿ ਲੱਖ ਤੋਂ ਵੱਧ ਕੇ 25 ਲੱਖ ਤੱਕ ਪਹੁੰਚ ਗਿਆ।

ਭਾਰਤ 'ਚ ਟੈਸਟਿੰਗ ਦਰ ਸਭ ਤੋਂ ਘੱਟ
ਆਬਾਦੀ ਦੇ ਲਿਹਾਜ਼ ਨਾਲ ਸੰਕ੍ਰਮਣ ਦਾ ਪੱਧਰ ਭਾਰਤ 'ਚ ਘੱਟ ਹੈ ਪਰ ਇੱਥੇ ਹਰ 10 ਲੱਖ ਦੀ ਆਬਾਦੀ 'ਚ ਟੈਸਟਿੰਗ ਦੀ ਦਰ ਵੀ ਬਹੁਤ ਘੱਟ ਹੈ। ਸਭ ਤੋਂ ਜ਼ਿਆਦਾ ਸੰਕ੍ਰਮਿਤ 10 ਦੇਸ਼ਾਂ 'ਚ ਹੋਣ ਵਾਲੀਆਂ ਟੈਸਟਿੰਗ ਦੀ ਤੁਲਨਾ ਜੇਕਰ ਭਾਰਤ ਨਾਲ ਕੀਤੀ ਜਾਵੇ ਤਾਂ ਮੈਕਸਿਕੋ ਤੋਂ ਬਾਅਦ ਭਾਰਤ ਹੀ ਦੂਜਾ ਦੇਸ਼ ਹੈ, ਜਿੱਥੇ ਸਭ ਤੋਂ ਘੱਟ ਲੋਕਾਂ ਦੀ ਜਾਂਚ ਹੋ ਰਹੀ ਹੈ। ਭਾਰਤ 'ਚ ਹਰ 10 ਲੱਖ ਦੀ ਆਬਾਦੀ 'ਚ 20,045 ਸੰਕ੍ਰਮਿਤ ਮਿਲ ਰਹੇ ਹਨ। ਇੰਨੀ ਹੀ ਆਬਾਦੀ 'ਚ ਰੂਸ 'ਚ ਸਭ ਤੋਂ ਜ਼ਿਆਦਾ 218,601, ਅਮਰੀਕਾ 'ਚ 206,939 ਲੋਕਾਂ ਜੀ ਜਾਂਚ ਹੋ ਰਹੀ ਹੈ। ਮੈਕਸਿਕੋ 'ਚ ਇਹ ਸੰਖਿਆ 8,847 ਹੈ।

ਭਾਰਤ ਦੁਨੀਆ ਦਾ ਚੌਥਾ ਦੇਸ਼ ਹੈ, ਜਿੱਥੇ ਸੰਕ੍ਰਮਣ ਦੇ ਚੱਲਦੇ ਸਭ ਤੋਂ ਜ਼ਿਆਦਾ ਜਾਨਾਂ ਗਈਆਂ ਹਨ। ਇੱਥੇ ਹਰ 10 ਲੱਖ ਲੋਕਾਂ 'ਚ 35 ਮਰੀਜ਼ਾਂ ਦੀ ਮੌਕ ਹੋ ਰਹੀ ਹੈ। ਦੇਸ਼ 'ਚ ਹੁਣ ਤੱਕ 48 ਹਜ਼ਾਰ 517 ਲੋਕ ਜਾਨ ਗੁਆ ਚੁੱਕੇ ਹਨ। ਦੇਸ਼ 'ਚ ਮੌਤ ਦੀ ਦਰ 1.99% ਹੈ। ਦੁਨੀਆ 'ਚ ਸਭ ਤੋਂ ਜ਼ਿਆਦਾ ਮੌਤਾਂ ਹਾਲੇ ਤੱਕ ਅਮਰੀਕਾ 'ਚ ਹੋਈਆਂ ਹਨ। ਇੱਥੇ 1.70 ਲੱਖ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇੱਥੇ ਹਰ 10 ਲੱਖ ਦੀ ਆਬਾਦੀ 'ਚ 515 ਮੌਤਾਂ ਹੋ ਰਹੀਆਂ ਹਨ। ਦੂਜੇ ਨੰਬਰ 'ਤੇ ਬ੍ਰਾਜ਼ੀਲ ਹੈ, ਜਿੱਥੇ 1,05,564 ਲੋਕਾਂ ਦੀ ਜਾਨ ਜਾ ਚੁੱਕੀ ਹੈ। ਇੱਥੇ 10 ਲੱਥ ਦੀ ਆਬਾਦੀ 'ਤੇ 496 ਮੌਤਾਂ ਹੋ ਰਹੀਆਂ ਹਨ।


ਪਿੱਛਲੇ 5 ਮਹੀਨਿਆਂ 'ਚ ਦੇਸ਼ ਦੇ ਨੌਜਵਾਨਾਂ ਨੇ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ, ਉਨ੍ਹਾਂ ਨੂੰ ਯਾਦ ਕਰਕੇ ਸਬਕ ਲੈਣ ਦਾ ਵੀ ਸਮਾਂ ਹੈ। ਕੋਰੋਨਾ ਦੇ ਚੱਲ ਰਹੇ ਦੌਰ 'ਚ ਅੱਜ ਦੇ ਨੌਜਵਾਨਾਂ ਨੂੰ ਇਕ ਸੰਕਲਪ ਲੈਣਾ ਚਾਹੀਦਾ ਹੈ। ਇਹ ਸੋਚਣ ਦਾ ਵੀ ਦਿਨ ਹੈ ਕਿ ਕੋਰੋਨਾ ਤੋਂ ਬਾਅਦ ਨੌਜਵਾਨਾਂ ਦੀ ਨਵੀਂ ਦੁਨੀਆ ਕਿਹੋ ਜਿਹੀ ਹੋਵੇਗੀ? ਨੌਜਵਾਨਾਂ ਨੂੰ ਕੀ ਨਵਾਂ ਕਰਨਾ ਪਵੇਗਾ? ਕੋਰੋਨਾ ਤੋਂ ਨੌਜਵਾਨਾਂ ਨੇ ਕੀ ਸਿੱਖਿਆ?
ਰਿਲੇਸ਼ਨਸ਼ਿੱਪ ਐਕਸਪਰਟ ਅਤੇ ਸਾਈਕੋਲਾਜਿਸਟ ਡਾਕਟਰ ਨਿਸ਼ਾ ਖੰਨਾ ਕਹਿੰਦੀ ਹੈ ਕਿ ਕੋਰੋਨਾ ਨੇ ਨੌਜਵਾਨਾਂ ਦੀ ਪੂਰੀ ਦੁਨੀਆ ਹੀ ਬਦਲ ਦਿੱਤੀ ਹੈ। ਉਨ੍ਹਾਂ ਨੂੰ ਕੋਰੋਨਾ ਤੋਂ ਸਿੱਖਣ ਨੂੰ ਮਿਲਿਆ ਹੈ ਕਿ ਜ਼ਿੰਦਗੀ 'ਚ ਆਊਟਰ ਇੰਟ੍ਰੈਕਸ਼ਨ ਕਿੰਨਾ ਜ਼ਿਆਦਾ ਜ਼ਰੂਰੀ ਹੈ, ਕਿਉਂਕਿ ਇਸ ਮਹਾਂਮਾਰੀ 'ਚ ਅਕੇਲੇਪਣ ਨੇ ਬਹੁਤ ਸਤਾਇਆ ਹੈ।

ਤੰਬਾਕੂ-ਸਿਗਰੇਟ ਦਾ ਸੇਵਨ ਕਰਨ ਵਾਲੇ ਕੋਰੋਨਾ ਨੂੰ ਦੇ ਰਹੇ ਸੱਦਾ, ਪੜ੍ਹੋ ਪੂਰੀ ਖ਼ਬਰ!!

ਕੋਵਿਡ ਨੇ ਨੌਜਵਾਨਾਂ ਨੂੰ ਰਿਸ਼ਤਿਆਂ ਦੀ ਅਹਿਮੀਅਤ ਵੀ ਸਮਝਾਈ ਹੈ। ਅਜਿਹੇ ਮੌਕੇ ਵੀ ਆਏ ਹਨ, ਜਦੋਂ ਮੈਂਟਲ ਅਤੇ ਇਮੋਸ਼ਨਲ ਬੈਲੇਂਸ ਦੀ ਬਹੁਤ ਸਖ਼ਤ ਜ਼ਰੂਰਤ ਮਹਿਸੂਸ ਹੋਈ ਹੈ। ਉਨ੍ਹਾਂ ਨੂੰ ਖੁਦ ਨਾਲ ਗੱਲ੍ਹ ਕਰਨ ਦਾ ਸਮਾਂ ਮਿਲਿਆ। ਇਸ ਨਾਲ ਆਪਣੀਆਂ ਖੂਬੀਆਂ ਅਤੇ ਬੁਰਾਈਆਂ ਨੂੰ ਪਛਾਣਨ ਦਾ ਵੀ ਸਮਾਂ ਮਿਲਿਆ ਹੈ। ਸਿਰਫ ਜ਼ਰੂਰਤ ਇਸ ਗੱਲ੍ਹ ਦੀ ਹੈ ਕਿ ਅੱਜ ਦੇ ਦਿਨ ਯੁਵਾ ਖੁਦ ਨੂੰ ਬਦਲਾਅ ਦਾ ਸੰਕਲਪ ਲੈਣ ਤਾਂ ਕਿ ਅੱਗੇ ਜ਼ਿੰਦਗੀ ਆਸਾਨ ਹੋਵੇ। ਜ਼ਿੰਦਗੀ 'ਚ ਅਸਲੀ ਖੁਸ਼ੀ ਉਸ ਸਮੇਂ ਆਵੇਗੀ, ਜਦੋਂ ਆਪਣੀ ਜ਼ਿੰਦਗੀ ਦੀ ਵਾਗਡੋਰ ਨੂੰ ਆਪਣੇ ਹੱਥ 'ਚ ਲੈਣਗੇ।

ਆਪਣੀ ਜ਼ਿੰਦਗੀ ਦੀ ਜ਼ਿੰਮੇਦਾਰੀ ਆਪਣੇ ਹੱਖ 'ਚ ਲੈਣ ਅਤੇ ਆਪਣੇ ਪੈਸ਼ਨ ਨੂੰ ਫਾਲੋਅ 
ਕਰੋ
ਡਾ, ਨਿਸ਼ਾ ਕਹਿੰਦੀ ਹੈ ਕਿ ਜ਼ਿੰਦਗੀ 'ਚ ਜੇਕਰ ਤੁਸੀਂ ਕੁਝ ਨਹੀਂ ਕਰ ਪਾਉਂਦੇ ਹਨ ਤਾਂ ਇਸ ਦੀ ਜ਼ਿੰਮੇਦਾਰੀ ਕਿਸੇ ਹੋਰ 'ਤੇ ਨਾ ਪਾਓ। ਤੁਸੀਂ ਜੋ ਚੀਜ਼ਾਂ ਨਹੀਂ ਕਰਨਾ ਚਾਹੁੰਦੇ ਹੋ, ਉਸ ਨੂੰ ਨਾ ਕਰੋ ਪਰ ਉਸ ਨੂੰ ਦੂਜਿਆਂ ਨਾ ਥੋਪੋ। ਮਾਂ-ਬਾਪ ਨੂੰ ਆਪਣੀਆਂ ਅਸਫਲਤਾਵਾਂ ਦਾ ਜ਼ਿੰਮੇਦਾਰ ਨਾ ਠਹਿਰਾਓਂ, ਆਪਣੀ ਜ਼ਿੰਦਗੀ ਦੀ ਜ਼ਿੰਮੇਦਾਰੀ ਆਪਣੇ ਹੱਥ 'ਚ ਲਓ ਅਤੇ ਪੈਂਸ਼ਨ ਨੂੰ ਫਾਲੋਅ ਕਰੋ।

ਹੁਣ ਮੋਟਾਪਾ ਘੱਟ ਕਰਨਾ ਹੋਰ ਵੀ ਜ਼ਰੂਰੀ, ਨਹੀਂ ਤਾਂ ਆ ਸਕਦੇ ਹੋ ਕੋਰੋਨਾ ਦੀ ਲਪੇਟ 'ਚ

ਜੇਕਰ ਤੁਸੀਂ ਆਪਣੇ ਆਪ 'ਚ ਖੁਸ਼ ਨਹੀਂ ਹੋ ਤਾਂ ਆਪਣੇ ਆਲੇ-ਦੁਆਲੇ ਦੇ ਵਾਤਾਵਰਨ ਨੂੰ ਕਦੋ ਖੁਸ਼ਨੁਮਾ ਨਹੀਂ ਰੱਖ ਪਾਓਗੇ। ਜ਼ਿਆਦਾ ਪੈਸਾ ਕਮਾਉਣ ਜਾ ਜ਼ਿਆਦਾ ਕੰਮ ਕਰਨ ਨਾਲ ਕੁਝ ਨਹੀਂ ਹੋਵੇਗਾ, ਜੇਕਰ ਆਪਣੇ ਆਪ 'ਚ ਖੁਸ਼ ਨਹੀਂ ਹੈ। ਇਹ ਖੁਸ਼ੀ ਉਸ ਸਮੇਂ ਆਵੇਗੀ, ਜਦੋਂ ਆਪਣੀ ਜ਼ਿੰਦਗੀ ਦੀ ਵਾਗਡੋਰ ਨੂੰ ਆਪਣੇ ਹੱਥਾਂ 'ਚ ਲੈਣਗੇ। ਜਦੋਂ ਤੁਸੀਂ ਜ਼ਿੰਦਗੀ 'ਚ ਜੋ ਕਰਨਾ ਚਾਹੁੰਦੇ ਉਸ ਨੂੰ ਖੁਦ ਕਰੋਗੇ।

ਕੋਰੋਨਾ ਦੇ ਦੌਰ 'ਚ ਯੁਵਾਨਾਂ ਦੇ ਕੰਮ ਦੀਆਂ 10 ਗੱਲ੍ਹਾਂ
<<
  ਫਿਜ਼ੀਕਲ ਹੈਲਥ ਦਾ ਧਿਆਨ
<<  ਮੈਂਟਲ ੱਤੇ ਇਮੋਸ਼ਨਲ ਹੈਲਥ ਦਾ ਖਿਆਲ
<<  ਆਊਟਰ ਇੰਟ੍ਰੈਕਸ਼ਨ ਵਧਾਉਣਾ
<<  ਖੁਦ ਲਈ ਸਮਾਂ ਕੱਢਣਾ
<<  ਰਿਸ਼ਤਿਆਂ ਦੀ ਅਹਿਮੀਅਤ ਪਛਾਣਨੀ
<<  ਫ੍ਰੈਂਡ ਸਰਕਲ ਵਧਾਉਣਾ
<<  ਧੀਰਜ ਰੱਖਣਾ
<<  ਹਿਊਮਰ ਨੂੰ ਸਪੇਸ
<<  ਚੰਗਾ ਖਾਣਾ
<<  ਐਕਸਰਸਾਈਜ਼ ਦੀ ਰੂਟੀਨ

ਕੋਰੋਨਾ ਤੋਂ ਬਾਅਦ 6 ਗੱਲ੍ਹਾਂ ਜੋ ਨੌਜਵਾਨਾਂ ਦੀ ਜ਼ਿੰਦਗੀ 'ਚ ਬਦਲ ਜਾਵੇਗੀ

<< ਲਾਈਫ ਅਤੇ ਚੀਜ਼ਾਂ ਨੂੰ ਹੂ-ਬ-ਹੂ ਸਵੀਕਾਰ ਕਰਨਾ ਸਿੱਖ ਜਾਓਗੇ।
<<  ਜ਼ਿੰਦਗੀ ਦੀ ਹਕੀਕਤ ਨੂੰ ਸਮਝਣਾ ਸ਼ੁਰੂ ਕਰਨਗੇ। ਪੈਸੇ ਦੀ ਵੈਲਿਊ ਕਰਨਗੇ।
<<  ਰਿਸ਼ਤਿਆਂ ਦੀ ਕਦਰ ਕਰਨਾ ਸਿੱਖ ਜਾਓਗੇ। ਅਕੇਲੇਪਨ ਨੇ ਕਾਫੀ ਕੁਝ ਸਿਖਾਇਆ ਹੈ।
<<  ਫਾਲਤੂ 'ਚ ਬਾਹਰ ਨਹੀਂ ਘੁੰਮਣਗੇ। ਬਾਹਰ ਜ਼ਰੂਰਤ ਪੈਣ 'ਤੇ ਹੀ ਨਿਕਲੋਗੇ।
<<  ਜ਼ਿੰਦਗੀ ਦੇ ਲਕਸ਼ ਨੂੰ ਨਵੇਂ ਨਜ਼ੱਰੀਏ ਅਤੇ ਪਾਜ਼ੀਟੀਵਿਟੀ ਨਾਲ ਤੈਅ ਕਰਨਗੇ।
<< ਆਪਣੇ ਦਿਲ ਦੀ ਗੱਲ੍ਹ ਨੂੰ ਹਰ ਕਿਸੇ ਤੋਂ ਬੇਝਿਝਕ ਕਹਿ ਸਕਨਗੇ।

Get the latest update about Coronavirus, check out more about Corona Case, Independent India, National News & India Testing Rate

Like us on Facebook or follow us on Twitter for more updates.