ਆਸਟ੍ਰੇਲੀਆ ਦੇ ਲੋਕਾਂ 'ਤੇ ਕੋਰੋਨਾ ਦਾ ਕਹਿਰ, ਸਰਕਾਰ ਨੇ ਲਿਆ ਵੱਡਾ ਫੈਸਲਾ

ਕੋਰੋਨਾਵਾਇਰਸ ਦਾ ਕਹਿਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਅਸਟ੍ਰੇਲੀਅਨ ਸਰਕਾਰ ਨੇ ਵੱਡਾ ਫੈਸਲਾ ਲਿਆ...

ਮੈਲਬੋਰਨ— ਕੋਰੋਨਾਵਾਇਰਸ ਦਾ ਕਹਿਰ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਦੇਖਦੇ ਹੋਏ ਅਸਟ੍ਰੇਲੀਅਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਲੋਕਾਂ 'ਤੇ ਕੋਰੋਨਾ ਦਾ ਸੰਕਟ ਜ਼ੋਰਾਂ-ਸ਼ੋਰਾਂ 'ਤੇ ਹੈ। ਪਹਿਲਾਂ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਗਰਮੀ ਵਧਣ ਨਾਲ ਇਸ ਵਾਇਰਸ ਦਾ ਪ੍ਰਭਾਵ ਘੱਟ ਹੋ ਜਾਵੇ ਪਰ ਅਜਿਹਾ ਅਸਲ 'ਚ ਹੁੰਦਾ ਨਜ਼ਰ ਨਹੀਂ ਆ ਰਿਹਾ। ਆਸਟ੍ਰੇਲੀਆ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਮੈਲਬੋਰਨ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਵਿਚ ਵਾਧੇ ਨੂੰ ਦੇਖਦੇ ਹੋਏ ਦੂਜੀ ਵਾਰ ਲਾਕਡਾਊਨ ਲਾਇਆ ਗਿਆ ਹੈ। ਜਾਣਕਾਰੀ ਮੁਤਾਬਕ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮਾਰੀਸਨ ਨੇ ਬੁੱਧਵਾਰ ਨੂੰ ਵਿਕਟੋਰੀਆ ਦੀ ਰਾਜਧਾਨੀ ਮੈਲਬੋਰਨ ਵਾਸੀਆਂ ਲਈ ਆਖਿਆ ਕਿ ਤੁਸੀਂ ਲੋਕ ਅਜੇ ਜੋ ਸਹਿ ਰਹੇ ਹੋ, ਉਸ ਦੀ ਕੀਮਤ ਪੂਰਾ ਦੇਸ਼ ਜਾਣਦਾ ਹੈ।

ਜਦੋ ਜ਼ਹਿਰੀਲੇ ਸੱਪ ਨੇ ਚਲਦੀ ਕਾਰ ਚ ਕਿੱਤਾ ਇਸ ਨੌਜਵਾਨ ਤੇ ਹਮਲਾ

ਤੁਸੀਂ ਸਿਰਫ ਆਪਣੇ ਅਤੇ ਆਪਣੇ ਪਰਿਵਾਰ ਲਈ ਇਹ ਨਹੀਂ ਸਹਿ ਰਹੇ ਹੋ ਬਲਕਿ ਪੂਰੇ ਆਸਟ੍ਰੇਲੀਆਈ ਭਾਈਚਾਰੇ ਲਈ ਇਹ ਪਾਬੰਦੀ ਸਹਿ ਰਹੇ ਹੋ। ਵਿਕਟੋਰੀਆ ਦੇ ਪ੍ਰੀਮੀਅਰ ਡੈਨੀਅਲ ਐਂਡ੍ਰਿਊ ਨੇ ਮੰਗਲਵਾਰ ਨੂੰ ਮੈਲਬੋਰਨ ਵਿਚ ਲਾਕਡਾਊਨ ਲਾਉਣ ਦਾ ਐਲਾਨ ਕੀਤਾ ਸੀ। ਮੰਗਲਾਵਰ ਨੂੰ ਸ਼ਹਿਰ ਵਿਚ ਕੋਰੋਨਾ ਦੇ ਰਿਕਾਰਡ 191 ਮਾਮਲੇ ਸਾਹਮਣੇ ਆਏ ਸਨ। ਜਦਕਿ ਬੁੱਧਵਾਰ ਨੂੰ ਮੈਲਬੋਰਨ ਵਿਚ ਕੋਰੋਨਾਵਾਇਰਸ ਦੇ 134 ਨਵੇਂ ਮਾਮਲੇ ਆਏ ਹਨ। ਇਹ ਆਸਟ੍ਰੇਲੀਆਈ ਦੇ ਦੂਜੇ ਸ਼ਹਿਰਾਂ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਹੈ। ਹੁਣ ਤੱਕ ਆਸਟ੍ਰੇਲੀਆਈ ਵਿਚ ਕੋਰੋਨਾਵਾਇਰਸ ਦੇ 9,000 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਜਦਕਿ 106 ਲੋਕਾਂ ਦੀ ਵਾਇਰਸ ਕਾਰਨ ਮੌਤ ਹੋਈ ਹੈ।
ਜ਼ਿਕਰਯੋਗ ਹੈ ਕਿ ਨਵੇਂ ਆਦੇਸ਼ ਦੇ ਤਹਿਤ ਕਰੀਬ 50 ਲੱਖ ਮੈਲਬੋਰਨ ਵਾਸੀਆਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਹੋਵੇਗੀ। ਹਾਲਾਂਕਿ ਜ਼ਰੂਰੀ ਸੇਵਾਵਾਂ ਲਈ ਉਹ ਘਰ ਤੋਂ ਨਿਕਲ ਪਾਉਣਗੇ। ਸਥਾਨਕ ਪੁਲਸ ਮੁਤਾਬਕ ਸ਼ਹਿਰ ਦੇ ਚਾਰੋ ਪਾਸੇ ਘੇਰਾਬੰਦੀ ਕੀਤੀ ਜਾ ਰਹੀ ਹੈ, ਜਿਸ ਵਿਚ ਕਈ ਚੈੱਕ ਪੁਆਇੰਟ ਵੀ ਬਣਾਏ ਗਏ ਹਨ। ਉਥੇ ਹੀ ਮੰਗਲਵਾਰ ਨੂੰ ਹੀ ਵਿਕਟੋਰੀਆ ਦੀ ਦੂਜੇ ਸੂਬਿਆਂ ਨਾਲ ਲੱਗਦੀ ਸਰਹੱਦ ਨੂੰ ਬੰਦ ਕਰ ਦਿੱਤਾ ਗਿਆ ਹੈ।

Get the latest update about News In Punjabi, check out more about News In Punjabi, Melbourne, True Scoop News & True Scoop Punjabi

Like us on Facebook or follow us on Twitter for more updates.