ਲਾਜਪਤ ਨਗਰ ਤੇ ਸ਼ਾਹਕੋਟ ਸਮੇਤ ਅੱਜ ਜਲੰਧਰ ਦੇ ਇਨ੍ਹਾਂ ਇਲਾਕਿਆਂ 'ਤੇ ਵਰ੍ਹਿਆ ਕੋਰੋਨਾ ਦਾ ਕਹਿਰ

ਕੋਰੋਨਾ ਵਾਇਰਸ ਦਾ ਕਹਿਰ ਜਲੰਧਰ 'ਚ ਲਗਾਤਾਰ ਜਾਰੀ ਹੈ। ਅੱਜ ਸ਼ੁੱਕਰਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਕੌਂਸਲਰ ਜਸਲੀਨ ਕੌਰ ਸੇਠੀ ਸਮੇਤ ਕੋਰੋਨਾ ਦੇ...

ਜਲੰਧਰ— ਕੋਰੋਨਾ ਵਾਇਰਸ ਦਾ ਕਹਿਰ ਜਲੰਧਰ 'ਚ ਲਗਾਤਾਰ ਜਾਰੀ ਹੈ। ਅੱਜ ਸ਼ੁੱਕਰਵਾਰ ਨੂੰ ਜਲੰਧਰ ਜ਼ਿਲ੍ਹੇ 'ਚ ਕੌਂਸਲਰ ਜਸਲੀਨ ਕੌਰ ਸੇਠੀ ਸਮੇਤ ਕੋਰੋਨਾ ਦੇ 44 ਕੇਸਾਂ ਤੋਂ ਬਾਅਦ ਹੁਣੇ-ਹੁਣੇ 60 ਹੋਰ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ 60 ਕੇਸਾਂ ਨੂੰ ਦੇਖਦੇ ਹੋਏ ਅੱਜ ਜ਼ਿਲ੍ਹੇ 'ਚ ਕੁੱਲ੍ਹ 104 ਨਵੇਂ ਕੇਸ ਆਏ ਹਨ । ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 2949 ਤੱਕ ਪਹੁੰਚ ਗਿਆ ਹੈ, ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਬੀਤੇ ਦਿਨ ਜਲੰਧਰ ਜ਼ਿਲ੍ਹੇ ਕੁੱਲ 116 ਪਾਜ਼ੀਟਿਵ ਕੇਸ ਪਾਏ ਗਏ ਸਨ।

ਜਲੰਧਰ 'ਤੇ ਨਵੇਂ ਪਾਜ਼ੀਟਿਵ ਕੇਸਾਂ ਨਾਲ ਵਰ੍ਹਿਆ ਕੋਰੋਨਾ, ਜਾਣੋ ਕੇਸਾਂ ਦੀ ਗਿਣਤੀ

ਜ਼ਿਕਰਯੋਗ ਹੈ ਕਿ ਕੌਂਸਲਰ ਜਸਲੀਨ ਸੇਠੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬੁਖ਼ਾਰ ਸੀ। ਉਨ੍ਹਾਂ ਨੇ ਬੀਤੇ ਦਿਨ ਆਪਣਾ ਟੈਸਟ ਕਰਵਾਇਆ ਸੀ। ਉਨ੍ਹਾਂ ਨੂੰ ਵੀ ਸਿਹਤ ਵਿਭਾਗ ਤੋਂ ਅੱਜ ਮੈਸੇਜ ਮਿਲਿਆ ਹੈ ਕਿ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ।

Video : ਜ਼ਹਿਰੀਲੀ ਸ਼ਰਾਬ ਕਾਰਨ ਮਰੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਲਈ ਕੈਪਟਨ ਵਲੋਂ ਅਹਿਮ ਐਲਾਨ

ਸਿਹਤ ਵਿਭਾਗ ਤੋਂ ਮਿਲੀ ਰਿਪੋਰਟ ਮੁਤਾਬਕ ਸ਼ਹਿਰ 'ਚ ਅੰਬਰ ਸ਼ੂ ਫੈਕਟਰੀ ਦੇ ਕਈ ਕਰਮਚਾਰੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਹੈ। ਇਸ ਤੋਂ ਇਲਾਵਾ ਅੱਜ ਸਾਹਮਣੇ ਆਏ ਮਰੀਜ਼ਾਂ 'ਚ ਸ਼ਿਵਰਾਜ ਗੜ੍ਹ, ਪਿੰਡ ਬਾਜਵਾ ਖੁਰਦ, ਨਕੋਦਰ, ਬਦਰੀ ਕਲੋਨੀ, ਫੇਜ਼-2, ਪਿੰਡ ਪੱਦੀ ਜਗੀਰ, ਸੰਤੋਖਪੁਰਾ, ਸੰਜੇ ਨਗਰ, ਪਿੰਡ ਦੁਲੇਤਾ, ਸੀ.ਆਰ.ਪੀ.ਐੱਫ ਕੈਂਪਸ, ਸ਼ਾਹਕੋਟ, ਆਈ.ਟੀ.ਬੀ.ਪੀ ਕੈਂਪਸ, ਗੋਲਡਨ ਕਲੋਨੀ, ਮੁਹੱਲਾ ਨੰਬਰ 5 ਜਲੰਧਰ ਕੈਂਟ, ਪੱਤੀ ਨੇਲੋਵਾਲ, ਪ੍ਰੀਤ ਐਨਕਲੇਵ, ਲਾਜਪਤ ਨਗਰ ਦੇ ਮਰੀਜ਼ ਸ਼ਾਮਲ ਹਨ।

ਬੀਤੇ ਦਿਨ ਜਲੰਧਰ 'ਚ ਇਨ੍ਹਾਂ ਇਲਾਕਿਆਂ ਤੋਂ ਆਏ ਸਨ ਕੋਰੋਨਾ ਦੇ ਕੇਸ— 
<<  ਆਰ.ਟੀ.ਸੀ  ਪੀ.ਏ.ਪੀ ਕੈਂਪਸ
<<  ਦਿਲਬਾਗ ਨਗਰ
<<  ਬਾਬਾ ਬਾਲਕ ਨਾਥ ਨਗਰ
<<  ਮੁਹੱਲਾ ਰਵੀਦਾਸਪੁਰਾ ਨਕੋਦਰ
<<  ਗੁਰੂ ਵਿਹਾਰ
<<  ਕਪੂਰਥਲਾ ਰੋਡ
<<  ਭੋਗਪੁਰ ਜਟਾਂ ਮੁਹੱਲਾ
<<  ਨਿਊ ਅਬਾਦੀ ਭੋਗਪੁਰ
<<  ਭੋਗਪੁਰ ਜਲੰਧਰ
<<  ਬਜਵਾਨ ਕਲਾਂ ਸ਼ਾਹਕੋਟ
<<  ਜਲੰਧਰ ਕੈਂਟ
<<  ਰਾਮਗੜ੍ਹ ਪੁਲਸ ਸਟੇਸ਼ਨ
<<  ਪਰਸਨਲ ਲਾਈਨ ਜਲੰਧਰ ਕੈਂਟ
<<  ਰਾਜਾ ਗਾਰਡਨ ਲੈਦਰ ਕੰਪਲੈਕਸ
<<  ਬਸਤੀ 9
<<  ਭਾਰਗੋ ਕੈਂਪ
<<  ਸਰਾਏ ਖ਼ਾਸ
<<  ਅਬਾਦਪੁਰਾ ਜਲੰਧਰ
<<  ਪਰਜੀਆਂ ਕਲਾਂ
<<  ਤਾਰਾਪੁਰੀ ਜਲੰਧਰ
<<  ਕੋਟ ਬਹਾਦੁਰ ਖਾਨ
<<  ਮਾਡਲ ਟਾਊਨ ਜਲੰਧਰ
<<  ਚੰਦਰ ਨਗਰ ਕਰਤਾਰਪੁਰ
<<  ਜਮਸ਼ੇਰ ਖ਼ਾਸ
<<  ਐੱਸ.ਯੂ.ਐੱਸ ਨਗਰ
<<  ਏਕਾ ਨਗਰ ਨੇੜੇ ਸੂਰਾਨਸੀ
<<  ਸੰਤ ਨਗਰ
<<  ਅਰਬਨ ਅਸਟੇਟ ਫੇਜ਼-1
<<  ਦਲਥਪੁਰ ਜਲੰਧਰ
<<  ਸੰਤ ਨਗਰ ਬਸਤੀ ਸ਼ੇਖ
<<  ਪਿੰਡ ਸ਼ੰਕਰ
<<  ਬਸਤੀ ਸ਼ੇਖ
<<  ਖੁਰਲਾ ਕਿੰਗਰਾ
<<  ਕਰਤਾਰਪੁਰ
<<  ਹਰਬੰਸ ਨਗਰ
<<  ਚਰਨਜੀਤ ਪੁਰਾ
<< ਪਿੰਡ ਸੰਗਤਪੁਰ
<< ਫਿਲੌਰ
<< ਦਿਲਬਾਗ ਨਗਰ
<< ਛੋਟੀ ਬਾਰਾਦਰੀ
<< ਗ੍ਰੀਨਵੁੱਡ ਐਵੀਨਿਊ ਮਿੱਠਾਪੁਰ
<< ਨਿਊ ਕਲੋਨੀ ਲੱਧੇਵਾਲੀ
<< ਵਿਰਕ ਐਨਕਲੇਵ
<< ਸੋਢਲ ਰੋਡ
<< ਦੁਰਗਾ ਕਲੋਨੀ
<< ਐੱਚ.ਐੱਮ.ਵੀ ਕਾਲਜ
<< ਕ੍ਰਿਸ਼ਣਪੁਰਾ
<< ਹਰਨਾਮਦਾਸਪੁਰਾ
<< ਗੁਲਾਬ ਦੇਵੀ ਹਸਪਤਾਲ
<< ਰਸਤਾ ਮੁਹੱਲਾ
<< ਅਸ਼ੋਕ ਵਿਹਾਰ
<< ਅਵਤਾਰ ਨਗਰ
<< ਗੁਰੂ ਹਰਕ੍ਰਿਸ਼ਣ ਨਗਰ
<< ਹਾਊਸਿੰਗ ਬੋਰਡ ਕਲੋਨੀ
<< ਮਾਸਟਰ ਤਾਰਾ ਸਿੰਘ ਨਗਰ
<< ਸੈਂਟਰਲ ਟਾਊਨ


Get the latest update about COVID 19, check out more about TRUE SCOOP NEWS, NEWS IN PUNJABI, PUNJAB NEWS & JALANDHAR NEWS

Like us on Facebook or follow us on Twitter for more updates.