ਸ਼ਖਸ ਨੇ ਹੱਥ 'ਚ ਕੇਲਾ ਫੜ੍ਹ ਲਲਚਾਇਆ ਜੰਗਲੀ ਛਿਪਕਲੀ ਨੂੰ, ਦੇਖੋ ਫਿਰ ਕੀ ਹੋਇਆ ਅੱਗੇ?

ਜੰਗਲੀ ਛਿਪਕਲੀ (Cuban iguana) ਦਾ ਕੇਲਾ ਖਾਂਦੇ ਹੋਏ ਵੀਡੀਓ ਇਨੀਂ-ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ...

ਨਵੀਂ ਦਿੱਲੀ— ਜੰਗਲੀ ਛਿਪਕਲੀ (Cuban iguana) ਦਾ ਕੇਲਾ ਖਾਂਦੇ ਹੋਏ ਵੀਡੀਓ ਇਨੀਂ-ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵਾਇਰਲ ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਇਕ ਸ਼ਖਸ ਹੱਥ 'ਚ ਕੇਲਾ ਲੈ ਕੇ ਛਿਪਕਲੀ ਦਾ ਪਿੰਜਰਾ ਖੋਲ੍ਹ ਕੇ ਇਸ਼ਾਰਾ ਕਰਦਾ ਹੈ ਅਤੇ ਫਿਰ ਛਿਪਕਲੀ ਹੌਲੀ ਜਿਹੀ ਆਉਂਦੀ ਹੈ ਅਤੇ ਕੇਲੇ ਨੂੰ ਅਜੀਬ ਤਰੀਕੇ ਨਾਲ ਖਾਣ ਲੱਗਦੀ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਮਾਮੂਲੀ ਛਿਪਕਲੀ ਨਹੀਂ ਹੈ ਬਲਕਿ ਜੰਗਲ 'ਚ ਪਾਈ ਜਾਣ ਵਾਲੀ ਵੱਡੀ ਛਿਪਕਲੀ ਹੈ। ਛਿਪਕਲੀ ਨੂੰ ਇਸ ਤਰ੍ਹਾਂ ਕੇਲਾ ਖਾਂਦੇ ਹੋਏ ਦੇਖ ਕੇ ਤੁਹਾਨੂੰ ਇਕ ਚੀਜ਼ ਤਾਂ ਜ਼ਰੂਰ ਸਾਫ ਹੋ ਜਾਵੇਗਾ ਕਿ ਇਸ ਨੂੰ ਕੇਲਾ ਖਾਣਾ ਬੇਹੱਦ ਪਸੰਦ ਹੈ।

ਇਸ ਵੀਡੀਓ ਨੂੰ Jay Prehistoric Pets ਨਾਂ ਦੇ ਯੂਜ਼ਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੋਂ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਵੀਡੀਓ ਸ਼ੇਅਰ ਕਰਦੇ ਹੋਏ ਜੇ ਨੇ ਲਿਖਿਆ, ''ਮੈਂ ਛਿਪਕਲੀ ਨਾਲ ਗੱਲਬਾਤ ਕਰਦੇ ਹੋਏ ਉਸ ਨੂੰ ਕੇਲਾ ਖਾਣ ਲਈ ਕਹਿੰਦਾ ਹਾਂ ਅਤੇ ਦੇਖੋ ਕੇਲਾ ਦੇਖਦੇ ਹੀ ਛਿਪਕਲੀ ਕਿੰਨੀ ਜ਼ਿਆਦਾ ਖੁਸ਼ ਹੋ ਕੋ ਉਛਲਦੀ ਹੋਈ ਮੇਰੇ ਕੋਲ੍ਹ ਖਾਣ ਲਈ ਆ ਰਹੀ ਹੈ।

Get the latest update about Instagram, check out more about True Scoop News, Cuban Iguana, Insta Video & News In Punjabi

Like us on Facebook or follow us on Twitter for more updates.