ਰੈੱਸਟੋਰੈਂਟ 'ਚ ਬੜੇ ਚਾਅਵਾਂ ਨਾਲ ਮੰਗਵਾਇਆ 'ਵੜਾ ਸਾਂਬਰ', ਪਰੋਸੇ ਜਾਣ 'ਤੇ ਸ਼ਖਸ ਦੇ ਉੱਡੇ ਹੋਸ਼!!

ਦਿੱਲੀ ਦੇ ਕਨਾਟ ਪਲੇਸ ਦੇ ਮਸ਼ਹੂਰ ਸਾਊਥ ਇੰਡੀਅਨ ਰੈਸਟੋਰੈਂਟ ਸਰਵਨਾ ਭਵਨ 'ਚ ਭੋਜਣ 'ਚ ਮਰੀ ਹੋਈ ਛਿਪਕਲੀ ਨਿਕਣ 'ਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਕਨਾਟ ਪਲੇਸ...

ਨਵੀਂ ਦਿੱਲੀ— ਦਿੱਲੀ ਦੇ ਕਨਾਟ ਪਲੇਸ ਦੇ ਮਸ਼ਹੂਰ ਸਾਊਥ ਇੰਡੀਅਨ ਰੈਸਟੋਰੈਂਟ ਸਰਵਨਾ ਭਵਨ 'ਚ ਭੋਜਣ 'ਚ ਮਰੀ ਹੋਈ ਛਿਪਕਲੀ ਨਿਕਣ 'ਤੇ ਉਸ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਕਨਾਟ ਪਲੇਸ ਥਾਣੇ 'ਚ ਕੱਲ੍ਹ ਰਾਤ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਕੱਲ੍ਹ ਰੈਸਟੋਰੈਂਟ 'ਚ ਖਾਣਾ ਖਾਣ ਆਏ ਇਕ ਸ਼ਖਸ ਦੀ ਸ਼ਿਕਾਇਤ 'ਤੇ ਪੁਲਸ ਨੇ ਕੇਸ ਦਰਜ ਕੀਤਾ ਹੈ।
 

ਦੱਸਿਆ ਜਾਂਦਾ ਹੈ ਕਿ ਸਰਵਨਾ ਭਵਨ ਰੈਸਟੋਰੈਂਟ 'ਚ ਕੱਲ੍ਹ ਰਾਤ 'ਚ ਇਕ ਵਿਅਕਤੀ ਭੋਜਣ ਕਰਨ ਲਈ ਪਹੁੰਚਿਆ। ਉਸ ਨੂੰ ਉੱਥੇ ਪਰੋਸੇ ਗਏ ਸਾਂਬਰ 'ਚ ਨਰੀ ਹੋਈ ਛਿਪਕਲੀ ਮਿਲੀ। ਇਹ ਘਟਨਾ ਹੋਣ 'ਤੇ ਉਸ ਨੇ ਸਾਂਬਰ 'ਚ ਪਈ ਛਿਪਕਲੀ ਅਤੇ ਰੈਸਟੋਰੈਂਟ ਦੇ ਕਰਮਚਾਰੀਆਂ ਦੀ ਵੀਡੀਓ ਬਣਾਈ ਅਤੇ ਬਾਅਦ 'ਚ ਇਸ ਦੀ ਸ਼ਿਕਾਇਤ ਕਨਾਟ ਪਲੇਸ ਥਾਣੇ 'ਚ ਪੁਲਸ ਨੂੰ ਦਿੱਤੀ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਸਰਵਨਾ ਭਵਨ ਰੈਸਟੋਰੈਂਟ ਵਿਰੁੱਧ ਮੁਕੱਦਮਾ ਦਰਜ ਕੀਤਾ ਹੈ। ਪੀੜਤ ਵਿਅਕਤੀ ਨੇ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ।

ਦੇਖੋ ਕਿਵੇਂ ਸਾੜ੍ਹੀ ਪਾ ਕੇ ਰੋਬੋਟ ਨੇ ਲੋਕਾਂ ਦੇ ਹੱਥ ਕੀਤੇ ਸੈਨੇਟਾਈਜ਼, ਵੀਡੀਓ ਕਾਫੀ ਦਿਲਚਸਪ

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਾਗਪੁਰ 'ਚ ਖਾਧ ਪਦਾਰਥਾਂ ਦੀ ਦਿੱਗਜ ਕੰਪਨੀ ਹਲਦੀਰਾਮ ਦੇ ਇਕ ਆਊਟਲੇਟ 'ਚ ਇਸ ਵਿਅਕਤੀ ਦੇ ਖਾਣੇ 'ਚ ਕਥਿਤ ਤੌਰ 'ਤੇ ਮਰੀ ਹੋਈ ਛਿਪਕਲੀ ਮਿਲੀ ਸੀ। 'ਵੜਾ ਸਾਂਬਰ' 'ਚ ਮਿਲੀ ਮਰੀ ਹੋਈ ਛਿਪਕਲੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ ਸੀ। ਇਕ ਵਿਅਕਤੀ ਅਤੇ ਉਸ ਨਾਲ ਆਈ ਇਕ ਮਹਿਲਾ ਨੇ ਵੜਾ ਸਾਂਬਰ ਦਾ ਆਰਡਰ ਦਿੱਤਾ ਸੀ। ਖਾਂਦੇ ਸਮੇਂ ਵਿਅਕਤੀ ਨੂੰ ਖਾਣੇ 'ਚ ਮਰੀ ਹੋਈ ਛਿਪਕਲੀ ਮਿਲੀ। ਉਨ੍ਹਾਂ ਨੇ ਇਸ ਦੀ ਜਾਣਕਾਰੀ ਆਊਟਲੇਟ ਦੇ ਸੁਪਰਵਾਈਜ਼ਰ ਨੂੰ ਦਿੱਤੀ, ਜਿਸ ਨੇ ਬਾਅਦ 'ਚ ਉਸ ਨੂੰ ਸੁੱਟ ਦਿੱਤਾ। ਭੋਜਣ ਕਰਨ ਵਾਲੇ ਦੋਹਾਂ ਲੋਕਾਂ ਨੂੰ ਬਾਅਦ 'ਚ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ।

Get the latest update about Delhi Restaurant, check out more about True Scoop News, Viral Video, Social Media & Delhi Police

Like us on Facebook or follow us on Twitter for more updates.