ਬਿਜਲੀ ਦੇ ਬਿੱਲ ਨੇ ਬਾਲੀਵੁੱਡ ਅਭਿਨੇਤਰੀ ਦੇ ਉਡਾਏ ਹੋਸ਼, ਅਜਿਹਾ ਖੁਲਾਸਾ ਕਰਨ ਦੀ ਕੀਤੀ ਮੰਗ

ਆਖਿਰ ਕੌਣ ਕਰ ਰਿਹੈ ਤਾਪਸੀ ਪਨੂੰ ਦੇ ਅਪਾਰਟਮੈਂਟ ਦਾ ਇਸਤੇਮਾਲ...

ਮੁੰਬਈ— ਬਿਜਲੀ ਦੇ ਬਿੱਲ ਨੇ ਆਮ ਲੋਕਾਂ ਦੇ ਨਾਲ ਬਾਲੀਵੁੱਡ ਸਿਤਾਰਿਆਂ ਦੇ ਵੀ ਹੋਸ਼ ਉਡਾਏ ਹੋਏ ਹਨ। ਬਿਜਲੀ ਬਿੱਲ ਦਾ ਸਦਮਾ ਆਮ ਲੋਕਾਂ ਨੂੰ ਹਮੇਸ਼ਾਂ ਮਹਿਸੂਸ ਹੁੰਦਾ ਹੀ ਰਹਿੰਦਾ ਹੈ ਪਰ ਇਸ ਵਾਰ ਬਿਜਲੀ ਦੇ ਬਿੱਲ ਨੇ ਬਾਲੀਵੁੱਡ ਨੂੰ ਵੀ ਹਿਲਾ ਕੇ ਰੱਖ ਦਿੱਤਾ ਹੈ। ਬਾਲੀਵੁੱਡ ਦੀ ਬੇਬਾਕ ਅਭਿਨੇਤਰੀ ਤਾਪਸੀ ਪਨੂੰ ਆਪਣੇ ਵਿਚਾਰ ਖੁੱਲ੍ਹ ਕੇ ਜ਼ਾਹਰ ਕਰਨ ਲਈ ਜਾਣੀ ਜਾਂਦੀ ਹੈ। ਉਹ ਸੋਸ਼ਲ ਮੀਡੀਆ ਰਾਹੀਂ ਵੱਖ-ਵੱਖ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਪ੍ਰਗਟ ਕਰਦੀ ਰਹਿੰਦੀ ਹੈ ਪਰ ਇਸ ਵਾਰ ਉਸ ਨੇ ਆਪਣੇ ਬਿਜਲੀ ਬਿੱਲ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ। ਤਾਪਸੀ ਪਨੂੰ ਨੇ ਟਵੀਟ ਨਾਲ ਬਿਜਲੀ ਦਾ ਬਿੱਲ ਵੀ ਸਾਂਝਾ ਕੀਤਾ ਹੈ।

ਸੁਪਰਸਟਾਰ ਦਿਲਜੀਤ ਦੋਸਾਂਝ ਦੀ ਇਸ ਪੰਜਾਬੀ ਅਭਿਨੇਤਰੀ 'ਤੇ ਪਈ ਕੋਰੋਨਾ ਦੀ ਮਾਰ!!

ਦਰਅਸਲ ਤਾਪਸੀ ਨਾਲ ਹਾਲ ਹੀ 'ਚ ਕੁਝ ਅਜਿਹਾ ਵਾਪਰੇਗਾ, ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਤਾਪਸੀ ਨੇ ਟਵਿੱਟਰ 'ਤੇ ਲਿਖਿਆ, ''ਲੌਕਾਡਾਊਨ ਨੂੰ ਤਿੰਨ ਮਹੀਨੇ ਹੋਏ ਹਨ ਅਤੇ ਮੈਂ ਸੋਚ ਰਹੀ ਹਾਂ ਕਿ ਮੈਂ ਪਿਛਲੇ ਮਹੀਨੇ ਅਪਾਰਟਮੈਂਟ 'ਚ ਕਿਹੜਾ ਉਪਕਰਣ ਇਸਤੇਮਾਲ ਕਰਨਾ ਸ਼ੁਰੂ ਕੀਤਾ ਹੈ ਜਾਂ ਲਿਆਇਆ ਹੈ ਜਿਸ ਨਾਲ ਮੇਰਾ ਬਿਜਲੀ ਦਾ ਬਿੱਲ ਇੰਨਾ ਵੱਧ ਗਿਆ ਹੈ।'' ਇਸ ਦੇ ਨਾਲ, ਤਾਪਸੀ ਨੇ ਅਡਾਨੀ ਇਲੈਕਟ੍ਰੀਸਿਟੀ ਮੁੰਬਈ ਨੂੰ ਟੈਗ ਕੀਤਾ ਅਤੇ ਪੁੱਛਿਆ ਕਿ ਤੁਸੀਂ ਕਿੰਨਾ ਚਾਰਜ ਲੈਂਦੇ ਹੋ। ਇਸ ਤੋਂ ਇਲਾਵਾ, ਉਸ ਨੇ ਇਕ ਹੋਰ ਟਵੀਟ ਕੀਤਾ, ਜਿਸ ਵਿੱਚ ਉਸਨੇ ਲਿਖਿਆ, ''ਇਹ ਉਸ ਅਪਾਰਟਮੈਂਟ ਲਈ ਹੈ ਜਿੱਥੇ ਕੋਈ ਨਹੀਂ ਰਹਿੰਦਾ ਅਤੇ ਸਿਰਫ ਹਫ਼ਤੇ 'ਚ ਇਕ ਵਾਰ ਸਫਾਈ ਦੇ ਉਦੇਸ਼ ਨਾਲ ਜਾਈਦਾ ਹੈ। ਹੁਣ ਮੈਨੂੰ ਚਿੰਤਾ ਹੈ ਕਿ ਕੋਈ ਸਾਡੀ ਜਾਣਕਾਰੀ ਤੋਂ ਬਗੈਰ ਸਾਡੇ ਅਪਾਰਟਮੈਂਟ ਦਾ ਇਸਤੇਮਾਲ ਤਾਂ ਨਹੀਂ ਕਰ ਰਿਹਾ ਅਤੇ ਤੁਸੀਂ ਇਸ ਦਾ ਖੁਲਾਸਾ ਕਰਨ 'ਚ ਸਾਡੀ ਸਹਾਇਤਾ ਕਰ ਰਹੇ ਹੋ।

Get the latest update about Lockdown, check out more about News In Punjabi, True Scoop News, Taapsee Pannu & Mumbai News

Like us on Facebook or follow us on Twitter for more updates.