ਜਾਣੋ ਅੱਜ ਜਲੰਧਰ ਸ਼ਹਿਰ 'ਚ ਕਿੰਨੇ ਆਏ ਕੋਰੋਨਾ ਦੇ ਪਾਜ਼ੀਟਿਵ ਕੇਸ?

ਕੋਰੋਨਾ ਵਾਇਰਸ ਦਾ ਕਹਿਰ ਜਲੰਧਰ 'ਚ ਲਗਾਤਾਰ ਜਾਰੀ ਹੈ। ਅੱਜ ਸ਼ਨੀਵਾਰ ਨੂੰ ਵੀ ਜ਼ਿਲ੍ਹੇ 'ਚ ਕੋਰੋਨਾ ਦੇ 48 ਕੇਸ ਨਵੇਂ ਆਏ ਹਨ। ਬੀਤੇ ਦਿਨ ਜਲੰਧਰ ਜ਼ਿਲ੍ਹੇ 'ਚ...

ਜਲੰਧਰ— ਕੋਰੋਨਾ ਵਾਇਰਸ ਦਾ ਕਹਿਰ ਜਲੰਧਰ 'ਚ ਲਗਾਤਾਰ ਜਾਰੀ ਹੈ। ਅੱਜ ਸ਼ਨੀਵਾਰ ਨੂੰ ਵੀ ਜ਼ਿਲ੍ਹੇ 'ਚ ਕੋਰੋਨਾ ਦੇ 48 ਕੇਸ ਨਵੇਂ ਆਏ ਹਨ। ਬੀਤੇ ਦਿਨ ਜਲੰਧਰ ਜ਼ਿਲ੍ਹੇ 'ਚ ਕੌਂਸਲਰ ਜਸਲੀਨ ਕੌਰ ਸੇਠੀ ਸਮੇਤ ਕੋਰੋਨਾ ਦੇ 104 ਪਾਜ਼ੀਟਿਵ ਕੇਸ ਆਏ ਸਨ । ਇਸ ਦੇ ਨਾਲ ਹੀ ਜਲੰਧਰ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦਾ ਅੰਕੜਾ 2949 ਤੱਕ ਪਹੁੰਚ ਗਿਆ ਹੈ, ਜਦਕਿ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 74 ਹੋ ਗਈ ਹੈ। ਜ਼ਿਕਰਯੋਗ ਹੈ ਕਿ ਕੌਂਸਲਰ ਜਸਲੀਨ ਸੇਠੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਬੁਖ਼ਾਰ ਸੀ। ਉਨ੍ਹਾਂ ਨੇ ਬੀਤੇ ਦਿਨ ਆਪਣਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ।

ਕੱਲ੍ਹ ਸਿਹਤ ਵਿਭਾਗ ਤੋਂ ਮਿਲੀ ਰਿਪੋਰਟ ਮੁਤਾਬਕ ਸ਼ਹਿਰ 'ਚ ਅੰਬਰ ਸ਼ੂ ਫੈਕਟਰੀ ਦੇ ਕਈ ਕਰਮਚਾਰੀਆਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ। ਇਸ ਤੋਂ ਇਲਾਵਾ ਕੱਲ੍ਹ ਸਾਹਮਣੇ ਆਏ ਕੇਸਾਂ 'ਚ ਸ਼ਿਵਰਾਜ ਗੜ੍ਹ, ਪਿੰਡ ਬਾਜਵਾ ਖੁਰਦ, ਨਕੋਦਰ, ਬਦਰੀ ਕਲੋਨੀ, ਫੇਜ਼-2, ਪਿੰਡ ਪੱਦੀ ਜਗੀਰ, ਸੰਤੋਖਪੁਰਾ, ਸੰਜੇ ਨਗਰ, ਪਿੰਡ ਦੁਲੇਤਾ, ਸੀ.ਆਰ.ਪੀ.ਐੱਫ ਕੈਂਪਸ, ਸ਼ਾਹਕੋਟ, ਆਈ.ਟੀ.ਬੀ.ਪੀ ਕੈਂਪਸ, ਗੋਲਡਨ ਕਲੋਨੀ, ਮੁਹੱਲਾ ਨੰਬਰ 5 ਜਲੰਧਰ ਕੈਂਟ, ਪੱਤੀ ਨੇਲੋਵਾਲ, ਪ੍ਰੀਤ ਐਨਕਲੇਵ, ਲਾਜਪਤ ਨਗਰ ਦੇ ਮਰੀਜ਼ ਸ਼ਾਮਲ ਹਨ।

ਲਾਜਪਤ ਨਗਰ ਤੇ ਸ਼ਾਹਕੋਟ ਸਮੇਤ ਅੱਜ ਜਲੰਧਰ ਦੇ ਇਨ੍ਹਾਂ ਇਲਾਕਿਆਂ 'ਤੇ ਵਰ੍ਹਿਆ ਕੋਰੋਨਾ ਦਾ ਕਹਿਰ

ਇਨ੍ਹਾਂ ਇਲਾਕਿਆਂ ਤੋਂ ਵੀ ਆ ਚੁੱਕੇ ਹਨ ਕੇਸ

<<  ਆਰ.ਟੀ.ਸੀ  ਪੀ.ਏ.ਪੀ ਕੈਂਪਸ
<<  ਦਿਲਬਾਗ ਨਗਰ
<<  ਬਾਬਾ ਬਾਲਕ ਨਾਥ ਨਗਰ
<<  ਮੁਹੱਲਾ ਰਵੀਦਾਸਪੁਰਾ ਨਕੋਦਰ
<<  ਗੁਰੂ ਵਿਹਾਰ
<<  ਕਪੂਰਥਲਾ ਰੋਡ
<<  ਭੋਗਪੁਰ ਜਟਾਂ ਮੁਹੱਲਾ
<<  ਨਿਊ ਅਬਾਦੀ ਭੋਗਪੁਰ
<<  ਭੋਗਪੁਰ ਜਲੰਧਰ
<<  ਬਜਵਾਨ ਕਲਾਂ ਸ਼ਾਹਕੋਟ
<<  ਜਲੰਧਰ ਕੈਂਟ
<<  ਰਾਮਗੜ੍ਹ ਪੁਲਸ ਸਟੇਸ਼ਨ
<<  ਪਰਸਨਲ ਲਾਈਨ ਜਲੰਧਰ ਕੈਂਟ
<<  ਰਾਜਾ ਗਾਰਡਨ ਲੈਦਰ ਕੰਪਲੈਕਸ
<<  ਬਸਤੀ 9
<<  ਭਾਰਗੋ ਕੈਂਪ
<<  ਸਰਾਏ ਖ਼ਾਸ
<<  ਅਬਾਦਪੁਰਾ ਜਲੰਧਰ
<<  ਪਰਜੀਆਂ ਕਲਾਂ
<<  ਤਾਰਾਪੁਰੀ ਜਲੰਧਰ
<<  ਕੋਟ ਬਹਾਦੁਰ ਖਾਨ
<<  ਮਾਡਲ ਟਾਊਨ ਜਲੰਧਰ
<<  ਚੰਦਰ ਨਗਰ ਕਰਤਾਰਪੁਰ
<<  ਜਮਸ਼ੇਰ ਖ਼ਾਸ
<<  ਐੱਸ.ਯੂ.ਐੱਸ ਨਗਰ
<<  ਏਕਾ ਨਗਰ ਨੇੜੇ ਸੂਰਾਨਸੀ
<<  ਸੰਤ ਨਗਰ
<<  ਅਰਬਨ ਅਸਟੇਟ ਫੇਜ਼-1
<<  ਦਲਥਪੁਰ ਜਲੰਧਰ
<<  ਸੰਤ ਨਗਰ ਬਸਤੀ ਸ਼ੇਖ
<<  ਪਿੰਡ ਸ਼ੰਕਰ
<<  ਬਸਤੀ ਸ਼ੇਖ
<<  ਖੁਰਲਾ ਕਿੰਗਰਾ
<<  ਕਰਤਾਰਪੁਰ
<<  ਹਰਬੰਸ ਨਗਰ
<<  ਚਰਨਜੀਤ ਪੁਰਾ
<< ਪਿੰਡ ਸੰਗਤਪੁਰ
<< ਫਿਲੌਰ
<< ਦਿਲਬਾਗ ਨਗਰ
<< ਛੋਟੀ ਬਾਰਾਦਰੀ
<< ਗ੍ਰੀਨਵੁੱਡ ਐਵੀਨਿਊ ਮਿੱਠਾਪੁਰ
<< ਨਿਊ ਕਲੋਨੀ ਲੱਧੇਵਾਲੀ
<< ਵਿਰਕ ਐਨਕਲੇਵ
<< ਸੋਢਲ ਰੋਡ
<< ਦੁਰਗਾ ਕਲੋਨੀ
<< ਐੱਚ.ਐੱਮ.ਵੀ ਕਾਲਜ
<< ਕ੍ਰਿਸ਼ਣਪੁਰਾ
<< ਹਰਨਾਮਦਾਸਪੁਰਾ
<< ਗੁਲਾਬ ਦੇਵੀ ਹਸਪਤਾਲ
<< ਰਸਤਾ ਮੁਹੱਲਾ
<< ਅਸ਼ੋਕ ਵਿਹਾਰ
<< ਅਵਤਾਰ ਨਗਰ
<< ਗੁਰੂ ਹਰਕ੍ਰਿਸ਼ਣ ਨਗਰ
<< ਹਾਊਸਿੰਗ ਬੋਰਡ ਕਲੋਨੀ
<< ਮਾਸਟਰ ਤਾਰਾ ਸਿੰਘ ਨਗਰ
<< ਸੈਂਟਰਲ ਟਾਊਨ

ਪੰਜਾਬ 'ਚ ਅੱਜ ਆਏ 1000 ਤੋਂ ਵੱਧ ਕੇਸ, ਜਲੰਧਰ-ਲੁਧਿਆਣਾ ਸਮੇਤ ਵੱਖ-ਵੱਖ ਜ਼ਿਲ੍ਹਿਆਂ ਦੀ ਜਾਣੋ ਕੋਰੋਨਾ ਅਪਡੇਟ

Get the latest update about TRUE SCOOP NEWS, check out more about JALANDHAR CORONA POSITIVE CASE, CORONAVIRUS, CORONA POSITIVE NEWS & PUNJAB NEWS

Like us on Facebook or follow us on Twitter for more updates.